ਬਲਜੀਤ ਬਾਸੀ
ਅੱਜ ਕਲ੍ਹ ਪੰਜਾਬ ਵਿਚ ਆਲੂ ਗੋਭੀ ਦੀ ਸਬਜ਼ੀ ਬੜੇ ਸ਼ੌਕ ਨਾਲ ਖਾਧੀ ਜਾਂਦੀ ਹੈ। ਥਾਲੀ ਵਿਚ ਪਏ ਕੱਟੇ ਹੋਏ ਗੋਭੀ ਦੇ ਡੱਕਰੇ ਕੱਚੇ ਹੀ ਚਬਾ ਜਾਣ ਨੂੰ ਜੀਅ ਕਰਦਾ ਹੈ। ਆਲੂ ਗੋਭੀ ਦੀ ਸਬਜ਼ੀ ਵਿਚੋਂ ਕਈ ਗੋਭੀ ਹੀ ਛਾਂਟ ਛਾਂਟ ਕੇ ਖਾਂਦੇ ਦੇਖੇ ਹਨ। ਕਈਆਂ ਨੂੰ ਗੋਭੀ ਦੇ ਟੁਕੜੇ ਦਰਖਤਾਂ ਜਿਹੇ ਲਗਦੇ ਹਨ। ਚੰਡੀਗੜ੍ਹ ਸਾਡੇ ਇਕ ਗੁਆਂਢ ਦੀ ਨੰਨ੍ਹੀ ਲੜਕੀ ਗੋਭੀ ਦੀ ਸਬਜ਼ੀ ਨੂੰ ‘ਟਰੀਆਂ (ਦਰਖਤਾਂ) ਦੀ ਸਬਜ਼ੀ’ ਆਖਦੀ ਹੁੰਦੀ ਸੀ। ਉਂਜ ਫੁੱਲ ਗੋਭੀ ਅਸਲ ਵਿਚ ਫੁੱਲ ਦੇ ਵਧੇਰੇ ਨੇੜੇ ਹੈ। ਕਿਸੇ ਵੇਲੇ ਗੋਰੀ ਚਿੱਟੀ ਗੋਭੀ ਬੜੀ ਮਹਿਕੀਲੀ, ਕੜਾਕੇਦਾਰ ਅਤੇ ਸਵਾਦਿਸ਼ਟ ਹੁੰਦੀ ਸੀ।
ਪਰ ਅੱਜ ਕਲ੍ਹ ਕਿੰਨੇ ਸਾਰੇ ਕੈਮੀਕਲ ਪਾ ਕੇ ਉਗਾਈ ਗੋਭੀ ਫੁਕਲਾ ਜਿਹਾ ਸੁਆਦ ਦਿੰਦੀ ਹੈ। ਜਦ ਮੈਂ ਗੋਭੀ ਦੀ ਗੱਲ ਕਰ ਰਿਹਾ ਹਾਂ ਤਾਂ ਮੇਰਾ ਭਾਵ ਫੁੱਲ ਗੋਭੀ ਤੋਂ ਹੈ। ਉਂਜ ਗੋਭੀ ਦੀਆਂ ਕੁਝ ਹੋਰ ਕਿਸਮਾਂ ਵੀ ਹਨ ਜਿਵੇਂ ਬੰਦ ਗੋਭੀ, ਗੰਢ ਗੋਭੀ ਆਦਿ। ਅੱਜ ਕਲ੍ਹ ਬੰਦ ਗੋਭੀ ਵੀ ਬਥੇਰੀ ਰਿਝਦੀ ਹੈ ਭਾਵੇਂ ਇਸ ਦਾ ਰਿਵਾਜ ਬਹੁਤਾ ਪੁਰਾਣਾ ਨਹੀਂ ਜਾਪਦਾ। ਪੰਜਾਬ ਵਿਚ ਘਾਹ ਫੂਸ ਜਿਹੀ ਚੀਜ਼ ਵਜੋਂ ਕੋਈ ਤਰਕਾਰੀ ਜੇ ਹਰਮਨਪਿਆਰੀ ਹੈ ਤਾਂ ਉਹ ਸਰੋਂ ਦਾ ਸਾਗ ਹੀ ਹੈ ਜਿਸ ਵਿਚ ਅੱਜ ਕਲ੍ਹ ਬੰਦ ਗੋਭੀ ਤੇ ਹੋਰ ਕਈ ਤਰ੍ਹਾਂ ਦੇ ਪੱਤੇ ਵੀ ਮਿਲਾ ਲਏ ਜਾਂਦੇ ਹਨ।
ਸਬਜ਼ੀ ਦੇ ਤੌਰ ‘ਤੇ ਖਾਧੀ ਜਾਣ ਵਾਲੀ ਗੋਭੀ ਦੇ ਨਾਂ ਨਾਲ ਜਾਣੀ ਜਾਂਦੀ ਬਨਸਪਤੀ ਮੁਢਲੇ ਤੌਰ ‘ਤੇ ਭਾਰਤ ਵਿਚ ਨਹੀਂ ਸੀ ਉਗਾਈ ਜਾਂਦੀ। ਭਾਰਤ ਵਿਚ ਇਸ ਨੂੰ ਲਿਆਉਣ ਦਾ ਸਿਹਰਾ ਯੂਰਪੀਅਨਾਂ ਸਿਰ ਬਝਦਾ ਹੈ। ਦਰਅਸਲ ਗੋਭੀ ḔਕੋਲḔ (ਛੋਲe) ਦੇ ਨਾਂ ਨਾਲ ਜਾਣੀ ਜਾਂਦੀ ਸਬਜ਼ੀ-ਸਮੂਹ ਵਿਚ ਸ਼ੁਮਾਰ ਹੁੰਦੀ ਹੈ। ਸ਼ਬਦ ਛੋਲe ਇਕ ਹੋਰ ਸ਼ਬਦ ਛਅੁਲਸਿ (ਕੌਲਿਸ) ਦਾ ਬਦਲਿਆ ਰੂਪ ਹੈ। ਕੌਲਿਸ ਮੁਢਲੇ ਤੌਰ ‘ਤੇ ਲਾਤੀਨੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ-ਡੰਡਲ, ਤਣਾ ਆਦਿ। ਇਹ ਸ਼ਬਦ ਅਸਲ ਵਿਚ ਬੰਦ ਗੋਭੀ ਦਾ ਹੀ ਸੂਚਕ ਹੈ, ਫੁੱਲ ਗੋਭੀ ਤਾਂ ਬਾਅਦ ‘ਚ ਵਿਕਸਿਤ ਹੋਈ। ਡੰਡਲ ਗੋਭੀ ਦਾ ਉਘੜਵਾਂ ਭਾਗ ਹੈ। ḔਕੋਲḔ ਸ਼ਬਦ ਅਲੱਗ ਅਲੱਗ ਰੂਪਾਂ ਵਿਚ ਰੁਮਾਂਸ ਅਤੇ ਜਰਮੈਨਿਕ ਭਾਸ਼ਾਵਾਂ ਵਿਚ ਦਾਖਲ ਹੋਇਆ। ḔਕੋਲḔ ਵਿਚ ਸ਼ੁਮਾਰ ਸਾਰੀਆਂ ਸਬਜ਼ੀਆਂ ਇਕ ਹੀ ਪ੍ਰਾਚੀਨ ਜੰਗਲੀ ਬਨਸਪਤੀ ਤੋਂ ਵਿਕਸਿਤ ਹੋਈਆਂ। ਇਨ੍ਹਾਂ ਵਿਚ ਸ਼ਾਮਿਲ ਹਨ-ਬੰਦ ਗੋਭੀ, ਫੁੱਲ ਗੋਭੀ, ਖੋਲਖੋਲ, ਬ੍ਰਸਲਜ਼ ਸਪਰਊਟ, ਬਰੌਕਲੀ ਆਦਿ। ਯੂਰਪ ਤੋਂ ਹੀ ਇਹ ਸਬਜ਼ੀਆਂ ਹੋਰ ਦੇਸ਼ਾਂ ਵਿਚ ਫੈਲੀਆਂ। ਪ੍ਰਾਚੀਨ ਰੋਮ ਵਿਚ ਬੰਦ ਗੋਭੀ ਉਗਾਈ ਅਤੇ ਸ਼ੌਕ ਨਾਲ ਖਾਧੀ ਜਾਂਦੀ ਸੀ। ਰੋਮਨਾਂ ਦੀ ਜਿੱਤ ਨੇ ਬੰਦ ਗੋਭੀ ਨੂੰ ਯੂਰਪ ਲਿਆਂਦਾ।
ਫੁੱਲ ਗੋਭੀ ਕਿਸੇ ਵੇਲੇ ਕੌਲਰਡ ਗਰੀਨ ਜਿਹੀ ਹੀ ਸੀ, ਸਮੇਂ ਨਾਲ ਇਸ ਦੇ ਪੱਤਿਆਂ ਵਿਚਕਾਰ ਇਕ ਸਿਰ ਉਭਰ ਆਇਆ ਜੋ ਫੁੱਲਾਂ ਦਾ ਗੁੱਛਾ ਪ੍ਰਤੀਤ ਹੁੰਦਾ ਹੈ। ਇਹ ਗੁੱਛਾ ਅਸਲ ਵਿਚ ਕਿੰਨੀਆਂ ਸਾਰੀਆਂ ਡੋਡੀਆਂ ਹਨ ਜਿਨ੍ਹਾਂ ਨੂੰ ਹੋਣਹਾਰ ਫੁੱਲ ਕਿਹਾ ਜਾ ਸਕਦਾ ਹੈ। ਇਨ੍ਹਾਂ ਡੋਡੀਆਂ ਨੂੰ ਜੇ ਠੰਡ ਵਿਚ ਪਿਆ ਰਹਿਣ ਦਿੱਤਾ ਜਾਵੇ ਤਾਂ ਅਵੱਸ਼ ਬੀਜਾਂ ਸਮੇਤ ਅਸਲੀ ਫੁੱਲ ਨਿਕਲ ਆਉਣਗੇ। ਫੁੱਲ ਗੋਭੀ ਅਤੇ ਬਰੌਕਲੀ ਹੀ ਅਜਿਹੀਆਂ ਸਬਜ਼ੀਆਂ ਹਨ ਜੋ ਫੁੱਲ ਰੂਪ ਵਿਚ ਹਨ।
ਆਮ ਰਾਏ ਹੈ ਕਿ ਫੁੱਲ ਗੋਭੀ ਅਜੋਕੇ ਤੁਰਕੀ ਦੇਸ਼ ਦੇ ਇਲਾਕੇ ਵਿਚ ਕੋਈ ਛੇਵੀਂ ਸਦੀ ਵਿਚ ਉਗਮੀ ਤੇ ਬਾਅਦ ਵਿਚ ਸਪੇਨ, ਇਟਲੀ ਬਰਤਾਨੀਆ ਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਗਈ। ਅੱਜ ਕਲ੍ਹ ਗੋਭੀ ਹਰੇ, ਬੈਂਗਣੀ ਅਤੇ ਸੰਤਰੀ ਰੰਗ ਦੀ ਵੀ ਉਗਾਈ ਜਾਂਦੀ ਹੈ। ਗੋਭੀ ਸਬਜ਼ੀ ਦੇ ਮੂਲ ਬਾਰੇ ਇਹ ਚਰਚਾ ਗੋਭੀ ਸ਼ਬਦ ਸਮਝਣ ਲਈ ਜ਼ਰੂਰੀ ਹੈ। ਸ਼ਬਦ ḔਗਵਾਹੀਆḔ ਤੋਂ ਪਤਾ ਲਗਦਾ ਹੈ ਕਿ ਭਾਰਤ ਵਿਚ ਗੋਭੀ ਸ਼ਾਇਦ ਪੁਰਤਗਾਲੀਆਂ ਨੇ ਆਪਣੇ ਆਪਣੇ ਸ਼ਾਸਨ ਦੌਰਾਨ ਲਿਆਂਦੀ। ਪੁਰਤਗੀਜ਼ ਭਾਸ਼ਾ ਵਿਚ ਬੰਦ ਗੋਭੀ ਨੂੰ ‘ਕੋਵੇ’ ਕਿਹਾ ਜਾਂਦਾ ਹੈ। ਦਿਲਚਸਪ ਗੱਲ ਹੈ ਕਿ ਮਰਾਠੀ, ਬੰਗਾਲੀ ਤੇ ਉੜੀਆ ਵਿਚ ਇਸ ਸਬਜ਼ੀ ਲਈ ‘ਕੋਬੀ’ ਸ਼ਬਦ ਵਰਤਿਆ ਜਾਂਦਾ ਹੈ। ਮੈਸੀਕਾ ਅਤੇ ਮੋਲਜ਼ਵਰਥ ਦੇ ਕੋਸ਼ਾਂ ਅਨੁਸਾਰ ਇਹ ਸ਼ਬਦ ਪੁਰਤਗੀਜ਼ ਅਸਲੇ ਦਾ ਹੈ। ਮਰਾਠੀ ਵਿਉਤਪਤੀ ਕੋਸ਼ ਅਤੇ ਉਨੀਵੀਂ ਸਦੀ ਦੀ ਇਕ ਪੁਸਤਕ ਓਚੋਨੋਮਚਿ ਫਲਅਨਟਸ ਾ ੀਨਦਅਿ ਨੇ ਵੀ ਇਸ ਨੂੰ ਪੁਰਤਗੀਜ਼ ਸ਼ਬਦ ਨਾਲ ਜੋੜਿਆ ਹੈ। ਗੁਜਰਾਤੀ ਵਿਚ ਇਸ ਲਈ ḔਕੋਬਿਜḔ ਸ਼ਬਦ ਵਰਤਿਆ ਜਾਂਦਾ ਹੈ ਜੋ ਸਪਸ਼ਟ ਤੌਰ ‘ਤੇ ਕੈਬਿਜ ਦਾ ਥੋੜਾ ਬਦਲਿਆ ਰੂਪ ਹੈ। ਇਥੇ ਅੰਗਰੇਜ਼ੀ ਸ਼ਬਦ ਦਾ ਵਧੇਰੇ ਪ੍ਰਭਾਵ ਹੈ। ਜੇ ਗੋਭੀ ਸਬਜ਼ੀ ਪੁਰਤਗਾਲੀਆਂ ਨੇ ਲਿਆਂਦੀ ਤਾਂ ਇਸ ਸ਼ਬਦ ਨੂੰ ਪੁਰਤਗੀਜ਼ ਸ਼ਬਦ ḔਕੋਵੇḔ ਨਾਲ ਜੋੜ ਕੇ ਸਮਝਣਾ ਤਾਰਕਿਕ ਹੈ, ਕੋਵੇ ਅਤੇ ਕੋਬੀ ਸ਼ਬਦਾਂ ਵਿਚ ਬਹੁਤਾ ਫਰਕ ਨਹੀਂ ਹੈ।
ਦੂਜੇ ਪਾਸੇ ਪੰਜਾਬੀ, ਹਿੰਦੀ, ਸਿੰਧੀ ਆਦਿ ਭਾਸ਼ਾਵਾਂ ਵਿਚ ਸ਼ਬਦ ਗੋਭੀ ਹੈ। ਹਾਂ, ਦੋਵਾਂ ਕਿਸਮਾਂ ਵਿਚ ਫਰਕ ਪਾਉਣ ਲਈ ਪੰਜਾਬੀ-ਹਿੰਦੀ ਵਿਚ ਬੰਦ ਗੋਭੀ, ਫੁੱਲ ਗੋਭੀ ਅਤੇ ਸਿੰਧੀ ਵਿਚ ਪਣਗੋਭੀ ਅਤੇ ਗੁੱਲਗੋਭੀ ਹੈ। ਟਰਨਰ, ਪਲੈਟਸ ਅਤੇ ਰਿਆਲ ਦੇ ਕੋਸ਼ (ਬੰਦ) ਗੋਭੀ ਸ਼ਬਦ ਨੂੰ ਸੰਸਕ੍ਰਿਤ ‘ਗੋ-ਜਿਹਵਕਾ’ (ਗੋ-ਜੀਭਾ, ਗਊ ਦੀ ਜੀਭ) ਤੋਂ ਵਿਕਸਿਤ ਹੋਇਆ ਮੰਨਦੇ ਹਨ। ਰਿਆਲ ਅਨੁਸਾਰ ਗੋਭੀ ਖਾਣ ਵਾਲਿਆਂ ਨੂੰ ਇਸ ਤੱਥ ਤੋਂ ਖੌਫ ਖਾਣ ਦੀ ਲੋੜ ਨਹੀਂ ਕਿਉਂਕਿ ਗਊ-ਜੀਭ ਦਾ ਲਾਖਣਿਕ ਅਰਥ ਅਜਿਹਾ ਬੂਟਾ ਹੈ ਜਿਸ ਦੇ ਪੱਤੇ ਗਊ ਦੀ ਜੀਭ ਦੇ ਤੁੱਲ ਹੁੰਦੇ ਹਨ। ਸਾਡੀ ਗੋਭੀ ਦੇ ਸਮਾਨ ਫਾਰਸੀ ‘ਗਾਵ-ਜ਼ਬਾਨ’ (ਸ਼ਬਦਾਰਥ ਗਊ ਦੀ ਜੀਭ) ਇਕ ਪ੍ਰਕਾਰ ਦੀ ਦਵਾਈਆਂ ਵਿਚ ਵਰਤਣ ਵਾਲੀ ਬੂਟੀ ਹੈ ਜਿਸ ਨੂੰ ਪੰਜਾਬੀ ਵਿਚ ‘ਕਾਹ-ਜ਼ਬਾਨ’ ਕਿਹਾ ਜਾਂਦਾ ਹੈ। ਇਥੇ ਅੰਗਰੇਜ਼ੀ ਸ਼ਬਦ ਭੁਗਲੋਸਸ ਦੀ ਉਦਾਹਰਣ ਵੀ ਮੇਲ ਖਾਂਦੀ ਹੈ ਜਿਸ ਦਾ ਸ਼ਾਬਦਿਕ ਅਰਥ ਵੀ ਗਊ ਦੀ ਜੀਭ ਹੀ ਹੈ। ਗਊ ਸ਼ਬਦ ਕੁਝ ਹੋਰ ਬਨਸਪਤੀਆਂ ਦੇ ਨਾਂਵਾਂ ਵਿਚ ਵੀ ਵਰਤਿਆ ਮਿਲਦਾ ਹੈ ਜਿਵੇਂ ਗੋਸਿੰਗੀ, ਇਕ ਅਜਿਹੀ ਕਿੱਕਰ ਹੈ ਜਿਸ ਦੀਆਂ ਸੂਲਾਂ ਗਊ ਦੇ ਸਿੰਗਾਂ ਵਾਂਗ ਮੁੜੀਆਂ ਹੁੰਦੀਆਂ ਹਨ। ਭੱਖੜੇ ਲਈ ਇਕ ਹੋਰ ਸ਼ਬਦ ‘ਗੋਖਰੂ’ ਹੈ ਜਿਸ ਦੇ ਕੰਡੇ ਗਊਆਂ ਦੇ ਪੈਰਾਂ ਵਿਚ ਖੁਭ ਜਾਂਦੇ ਹਨ। ‘ਗੁਆਰਾ’ ਪਸ਼ੂਆਂ ਦਾ ਚਾਰਾ ਹੈ। ਪਰ ਇਹ ਸਾਰੇ ਸਰੋਤ ਗੋਭੀ ਸਬਜ਼ੀ ਦੇ ਬਾਹਰਲੇ ਦੇਸ਼ਾਂ ਤੋਂ ਆਉਣ ਦੇ ਤੱਥ ਬਾਰੇ ਜਾਣਕਾਰੀ ਨਹੀਂ ਰੱਖਦੇ ਜਾਂ ਦਿੰਦੇ।
ਹੋਰ ਫੋਲਾ ਫਾਲੀ ਕਰਨ ਤੋਂ ਪਤਾ ਲਗਦਾ ਹੈ ਕਿ ਦਰਅਸਲ ਗੋ-ਜਿਹਵਕਾ ਤੋਂ ਵਿਕਸਿਤ ਸ਼ਬਦ ਗੋਭੀ ਖਾਣ ਵਾਲੀ ਸਬਜ਼ੀ ਦਾ ਸੂਚਕ ਨਹੀਂ ਬਲਕਿ ਹੋਰ ਬੂਟੀ ਦਾ ਸੂਚਕ ਹੈ ਜੋ ਫਾਰਸੀ ‘ਕਾਹ-ਜ਼ਬਾਨ’ ਦੀ ਤਰ੍ਹਾਂ ਔਸ਼ਧੀ ਵਜੋਂ ਵਰਤੀ ਜਾਂਦੀ ਹੈ/ਸੀ। ਹਿੰਦੀ ਮਾਣਕ ਕੋਸ਼ ਵਿਚ ਗੋਭੀ ਦੇ ਦੋ ਵੱਖੋ ਵੱਖ ਇੰਦਰਾਜ ਹਨ, ਇਕ ਬੂਟੀ ਦੇ ਅਰਥ ਰੱਖਦਾ ਗੋ-ਜਿਹਵਕਾ ਤੋਂ ਬਣਿਆ ਦੱਸਿਆ ਗਿਆ ਹੈ। ਇਸ ਦੀ ਪੂਰੀ ਵਿਆਖਿਆ ਸ਼ਬਦ ‘ਤੇ ਕਾਫੀ ਰੋਸ਼ਨੀ ਪਾਉਂਦੀ ਹੈ, “ਗੋਭੀ (ਸੰਸਕ੍ਰਿਤ ਗੋ-ਜਿਹਵਾ) ਇਕ ਪ੍ਰਕਾਰ ਦਾ ਘਾਹ ਜਿਸ ਦੇ ਪੱਤੇ ਲੰਬੇ, ਖਰਖਰੇ ਅਤੇ ਕਟਾਵੇਂ ਹੁੰਦੇ ਹਨ ਅਤੇ ਫੁੱਲ ਗੋਭੀ ਦੇ ਰੰਗ ਵਰਗੇ ਹੁੰਦੇ ਹਨ। ਵਿਸ਼ੇਸ਼ ਤੌਰ ‘ਤੇ ਇਸ ਦੇ ਪੀਲੇ ਰੰਗ ਦੇ ਚੱਕਰਦਾਰ ਫੁੱਲ ਲਗਦੇ ਹਨ ਅਤੇ ਪੱਤਿਆਂ ਵਿਚੋਂ ਇਕ ਵਾਲ ਨਿਕਲਦਾ ਹੈ। ਆਯੁਰਵੇਦ ਅਨੁਸਾਰ ਇਹ ਠੰਡਾ ਤੇ ਹਲਕਾ ਹੁੰਦਾ ਹੈ। ਇਹ ਕਫ, ਪਿੱਤ ਦੂਰ ਕਰਦਾ ਹੈ ਅਤੇ ਫੋੜੇ ਫਿਨਸੀ, ਬੁਖਾਰ, ਖੰਘ ਦਾ ਇਲਾਜ ਮੰਨਿਆ ਜਾਂਦਾ ਹੈ। ਦੂਜੇ ਇੰਦਰਾਜ ਵਿਚ ਸਬਜ਼ੀ ਵਾਲੀ ਗੋਭੀ ਨੂੰ ਅੰਗਰੇਜ਼ੀ ਕੈਬਿਜ ਤੋਂ ਬਣਿਆ ਦੱਸਿਆ ਹੈ। ਮਰਾਠੀ ਕੋਸ਼ ਵਿਚ ਸਪੱਸ਼ਟ ਤੌਰ ‘ਤੇ ਗੋਭੀ ਨੂੰ ਔਸ਼ਧੀ ਵਾਲੀ ਬੂਟੀ ਦੱਸਿਆ ਗਿਆ ਹੈ। ਇਸ ਤਰ੍ਹਾਂ ਗੋਭੀ ਇਕ ਹਮਰੂਪ ਸ਼ਬਦ ਹੈ।
‘ਫੁੱਲ ਗੋਭੀ’ ਸ਼ਬਦ ਤੋਂ ਵੀ ਇਸ ਗੱਲ ਦੀ ਗਵਾਹੀ ਮਿਲਦੀ ਹੈ ਜੋ ਕਿ ਅੰਗਰੇਜ਼ੀ ਛਅੁਲਿਲੋੱeਰ ਅਤੇ ਪੁਰਤਗੇਜ਼ੀ ਛੁਵe-ਾਲੋਰ ਦਾ ਸਿੱਧਾ ਅਨੁਵਾਦ ਹੈ, ਭਾਵ ਦੋਵੇਂ ਪਾਸੇ ਫੁੱਲ ਪਿਛੇਤਰ ਲੱਗਾ ਹੋਇਆ ਹੈ। ਹੋਰ ਮਜ਼ੇ ਦੀ ਗੱਲ ਹੈ ਕਿ ਗੁਜਰਾਤੀ ਵਿਚ ਫੁੱਲ ਗੋਭੀ ਨੂੰ ‘ਫਲਾਵਰ’ ਹੀ ਆਖਦੇ ਹਨ। ਸੋ ਇਸ ਤਰ੍ਹਾਂ ਜਾਪਦਾ ਹੈ ਕਿ ਅੰਗਰੇਜ਼ੀ ḔਕੈਬਿਜḔ ਅਤੇ ਪੁਰਤਗੇਜ਼ੀ ḔਕੋਵੇḔ ਨੇ ਮਰਾਠੀ, ਬੰਗਾਲੀ ਤੇ ਗੁਜਰਾਤੀ ਸ਼ਬਦਾਂ ਨੂੰ ਸਿਧੇ ਤੌਰ ‘ਤੇ ਢਾਲਿਆ ਹੈ ਜਦਕਿ ਪੰਜਾਬੀ ਹਿੰਦੀ ਆਦਿ ਵਿਚ ਪਹਿਲਾਂ ਪ੍ਰਚਲਿਤ ਔਸ਼ਧੀ ਵਾਲੀ ਬੂਟੀ ਦਾ ਸੂਚਕ ਗੋਭੀ ਸ਼ਬਦ ਤੋਂ ਹੀ ਇਸ ਸਬਜ਼ੀ ਦੇ ਸੂਚਕ ਸ਼ਬਦ ਦਾ ਕੰਮ ਲੈ ਲਿਆ ਗਿਆ। ਇਸ ਵਰਤਾਰੇ ਵਿਚ ਕੋਵੇ/ਕੈਬਿਜ/ਕੋਬੀ ਸ਼ਬਦਾਂ ਦੀ ਗੋਭੀ ਸ਼ਬਦ ਨਾਲ ਧੁਨੀ ਸਮਾਨਤਾ ਨੇ ਨਿਰਣਾਇਕ ਰੋਲ ਅਦਾ ਕੀਤਾ। ਸਿਰਲੇਖ ਵਿਚ ਗੋਭੀ ਨੂੰ ਮਿਲਗੋਭੀ ਇਸੇ ਲਈ ਆਖਿਆ ਹੈ ਅਰਥਾਤ ਦੋ ਸਰੋਤਾਂ ਤੋਂ ਆਏ ਸ਼ਬਦਾਂ ਦਾ ਮਿਲਗੋਭਾ।
ਹੁਣ ਅਸੀਂ ਪੁਰਤਗੀਜ਼ ਕੋਵੇ, ਅੰਗਰੇਜ਼ੀ ਕੈਬਿਜ ਅਤੇ ਕੌਲੀਫਲਾਵਰ ਸ਼ਬਦਾਂ ਦੇ ਪਿਛੋਕੜ ਬਾਰੇ ਵੀ ਥੋੜਾ ਜਾਣ ਲਈਏ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਕੈਬਿਜ ਰੋਮ ਤੋਂ ਹੋਰ ਯੂਰਪੀ ਦੇਸ਼ਾਂ ਵਿਚ ਗਈ। ਅੰਗਰੇਜੀ ਕੈਬਿਜ ਸ਼ਬਦ ਫਰਾਂਸੀਸੀ ਕਬੋਚੇ (ਛਅਬੋਚਹe) ਤੋਂ ਬਣਿਆ ਜੋ ਕਿ ਅੰਤਮ ਤੌਰ ‘ਤੇ ਲਾਤੀਨੀ ਛਅਪੁਟ ਦਾ ਵਿਉਤਪਤ ਰੂਪ ਹੈ। ਲਾਤੀਨੀ ਦੇ ਇਸ ਸ਼ਬਦ ਦਾ ਮੁਢਲਾ ਅਰਥ ਸਿਰ ਹੁੰਦਾ ਹੈ। ਬੰਦ ਗੋਭੀ ਸਿਰ ਵਾਂਗ ਗੋਲ ਮਟੋਲ ਹੀ ਤਾਂ ਹੁੰਦੀ ਹੈ। ਅੰਗਰੇਜ਼ੀ ਸ਼ਬਦ ਕੈਪੀਟਲ ਵੀ ਇਸੇ ਤੋਂ ਬਣਿਆ ਹੈ।
ਸੰਕੇਤ ਕੀਤਾ ਜਾ ਚੁੱਕਾ ਹੈ ਕਿ ਕੌਲੀਫਲਾਵਰ ਸ਼ਬਦ ਵਿਚਲਾ ਕੌਲ ਸ਼ਬਦ ਲਾਤੀਨੀ ਛਅੁਲਸਿ ਤੋਂ ਬਣਿਆ ਹੈ। ਇਸ ਦਾ ਮੂਲ ਅਰਥ ਡੰਡਲ, ਤਣਾ ਹੈ। ਇਹ ਸ਼ਬਦ ਲਾਤੀਨੀ ਵਿਚ ਕੈਬਿਜ ਲਈ ਵਰਤਿਆ ਜਾਣ ਲੱਗਾ ਅਤੇ ਰੁਮਾਂਸ ਭਾਸ਼ਾਵਾਂ ਰਾਹੀਂ ਵਿਕਸਿਤ ਹੁੰਦਾ ਜਰਮੈਨਿਕ ਭਾਸ਼ਾਵਾਂ ਜਰਮਨ, ਅੰਗਰੇਜ਼ੀ ਆਦਿ ਨੇ ਵੀ ਅਪਨਾ ਲਿਆ। ਇਹੀ ਸ਼ਬਦ ਬਾਅਦ ਵਿਚ ਹੋਰ ਸਬੰਧਤ ਸਬਜ਼ੀਆਂ ਦੇ ਸੂਚਕ ਸ਼ਬਦਾਂ ਜਿਵੇਂ ਖਅਲe, ਛੋਲe-ਸਲਅੱ, ਛੋਲਲਅਰਦ, ਖੋਹਲਰਅਬ ਿਆਦਿ ਦਾ ਆਧਾਰ ਬਣਿਆ। ਪੁਰਤਗੀਜ਼ ਵਿਚ ਬੰਦ ਗੋਭੀ ਲਈ ਇਹ ਸ਼ਬਦ ਛੁਵe ਬਣ ਕੇ ਸਾਹਮਣੇ ਆਇਆ ਜਿਸ ਤੋਂ ਹੋਰ ਭਾਰਤੀ ਸ਼ਬਦ ਪ੍ਰਭਾਵਿਤ ਹੋਏ। ਗੌਰਤਲਬ ਹੈ ਕਿ ਅੱਜ ਇਕੱਲਾ ਸ਼ਬਦ ḔਗੋਭੀḔ ਫੁੱਲ ਗੋਭੀ ਲਈ ਵਰਤਿਆ ਜਾਂਦਾ ਹੈ ਜਦ ਕਿ ਪਹਿਲਾਂ ਇਹ ਇਕ ਤਰ੍ਹਾਂ ਬੰਦ ਗੋਭੀ ਲਈ ਵਰਤਿਆ ਜਾਂਦਾ ਸੀ।