ਸਵੈ-ਪੜਚੋਲ!

ਪਾਉਣੀ ਨ੍ਹੀਂ ਗਿਆਨ ਵਾਲੀ ਗੱਲ ਸਿਰ ਵਿਚ ਕੋਈ,
ਉਂਜ ਮੱਥਾ ਟੇਕੀ ਜਾਈਏ ਥਾਂ ਥਾਂ ਸਜ-ਧਜ ਕੇ।
ਪੜ੍ਹੀਏ ਕਿਤਾਬ ਕੋਈ, ਆਵੇ ਨਾ ਖਿਆਲ ਕਦੇ
ਗਾਉਣ ਵਾਲਿਆਂ ਦੇ ਅਖਾੜੇ ਜਾਈਏ ਗੱਜ-ਵੱਜ ਕੇ।
ਹੋਰਨਾਂ ਦੇ Ḕਪੋਤੜੇ ਫਰੋਲਣੇḔ ਦਾ ਸ਼ੌਕ ਬੜਾ
ਆਪ ਦਿਆਂ ਔਗੁਣਾਂ ਨੂੰ ਰੱਖਦੇ ਹਾਂ ਕੱਜ ਕੇ।
ਕਿਸੇ ਦੀਆਂ ਮਿਹਨਤਾਂ ‘ਤੇ ਬੱਲੇ ਬੱਲੇ ਸਾਡੀ ਹੋਵੇ
ਮਾਣ-ਸਨਮਾਨ ਵੇਲੇ ਮੋਹਰੇ ਹੋਈਏ ਭੱਜ ਕੇ।
ਨਿਜੀ ਹਿਤਾਂ ਵਾਸਤੇ ਹੀ ਕਰੀਦੇ ḔਜੁਗਾੜḔ ਸਾਰੇ
Ḕਲੋਕਾਈ ਦੀ ਭਲਾਈḔ ਦਾ ਵਿਚਾਰ ਮਨੋਂ ਤਜ ਕੇ।
ਕਿਸੇ ਦਾ ਕਿਹਾ ਨ੍ਹੀਂ ਭੋਰਾ ਮੰਨ ਹੁੰਦਾ ਸਾਡੇ ਕੋਲੋਂ
ਦੂਜਿਆਂ ਨੂੰ ਦਿੰਦੇ ਹਾਂ ਨਸੀਹਤਾਂ ਰੋਜ ਰੱਜ ਕੇ।