ਲੰਡਨ ‘ਚ ਸਿੱਖ ਧਰਮ ਨਾਲ ਸਬੰਧਤ ਪੇਂਟਿੰਗ 90 ਲੱਖ ਦੀ ਵਿਕੀ

ਲੰਡਨ: ਕਹਿੰਦੇ ਹੀਰੇ ਦੀ ਪਰਖ ਜੌਹਰੀ ਨੂੰ ਹੁੰਦੀ ਹੈ ਅਤੇ ਉਹ ਹੀ ਇਸ ਦਾ ਅਸਲ ਮੁੱਲ ਪਾ ਸਕਦਾ ਹੈ, ਪਰ ਕਈ ਵਾਰ ਅਣਜਾਣੇ ਵਿਚ ਅਸੀਂ ਵਡਮੁੱਲੀਆਂ ਚੀਜ਼ਾਂ ਦੀ ਇਸ ਕਰ ਕੇ ਕਦਰ ਨਹੀਂ ਪਾਉਂਦੇ ਕਿਉਂਕਿ ਸਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੁੰਦੀ। ਕੁਝ ਅਜਿਹਾ ਹੀ ਲੰਡਨ ਦੇ ਇਕ ਟੈਕਸੀ ਡਰਾਇਵਰ ਨਾਲ ਵਾਪਰਿਆ, ਜਿਸ ਨੇ ਇਕ ਕਾਰ ਬੂਟ ਸੇਲ (ਇਕ ਤਰ੍ਹਾਂ ਦੀ ਸਸਤਾ ਸਾਮਾਨ ਖਰੀਦਣ ਲਈ ਯੂæਕੇæ ਵਿਚ ਲੱਗਣ ਵਾਲੀ ਮਾਰਕੀਟ) ਤੋਂ 40 ਪੌਂਡ ਦੀ ਇਕ ਪੁਰਾਤਨ ਪੇਂਟਿੰਗ ਖਰੀਦੀ।

ਕੁਝ ਸਾਲਾਂ ਬਾਅਦ ਉਹ ਘਰ ਨੂੰ ਸਜਾ ਰਿਹਾ ਸੀ ਤੇ ਘਰ ਦੇ ਰੰਗ ਨਾਲ ਮੇਲ ਨਾ ਖਾਂਦੀ ਹੋਣ ਕਰ ਕੇ ਉਸ ਨੇ ਪੇਂਟਿੰਗ ਨੂੰ ਇਕ ਰੋਜ਼ ਬਰੇਅ ਨਿਲਾਮੀ ਘਰ ਵਿਚ ਵੇਚਣ ਦਾ ਮਨ ਬਣਾਇਆ। ਨਿਲਾਮੀਕਾਰ ਨੇ ਇਸ ਦਾ ਮੁੱਲ 500 ਪੌਂਡ ਦੇ ਕਰੀਬ ਦੱਸਿਆ। ਦੋ ਫੁੱਟ 10 ਇੰਚ ਦੀ ਇਸ ਪੇਂਟਿੰਗ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼ਹਿਰ ਦਾ ਬੜਾ ਹੀ ਖੂਬਸੂਰਤ ਦ੍ਰਿਸ਼ ਹੈ, ਬਾਅਦ ਵਿਚ ਇਹ ਪੇਂਟਿੰਗ 92000 ਪੌਂਡ ਤਕਰੀਬਨ 90 ਲੱਖ ਰੁਪਏ ਦੀ ਵਿਕੀ। ਇਹ ਪੇਂਟਿੰਗ ਚਿੱਤਰਕਾਰ ਬਾਬਾ ਬਿਸ਼ਨ ਸਿੰਘ ਦੀ ਬਣਾਈ ਮੰਨੀ ਜਾਂਦੀ ਹੈ। ਟੈਕਸੀ ਡਰਾਇਵਰ ਨੂੰ ਜਦੋਂ ਇਸ ਪੇਂਟਿੰਗ ਦੀ ਕੀਮਤ ਪਤਾ ਲੱਗੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਟੈਕਸੀ ਡਰਾਇਵਰ ਨੇ ਕਰੀਬ 30 ਵਰ੍ਹੇ ਇਸ ਪੇਂਟਿੰਗ ਨੂੰ ਆਪਣੇ ਘਰ ਦੇ ਕਮਰੇ ਵਿਚ ਲਗਾਈ ਰੱਖਿਆ ਸੀ। ਨਿਲਾਮੀ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਇਸ ਪੇਂਟਿੰਗ ਦੀ ਬੋਲੀ ਚਾਰ ਵਿਅਕਤੀਆਂ ਨੇ ਫੋਨ ਰਾਹੀਂ ਦਿੱਤੀ, ਜਿਸ ਦੀ ਆਖਰੀ ਕੀਮਤ 75000 ਪੌਂਡ ਪਈ, ਜਿਸ ਦੇ ਕੁੱਲ ਖਰਚੇ ਮਿਲਾ ਕੇ 92250 ਪੌਂਡ ਕੀਮਤ ਬਣਦੀ ਹੈ।
__________________________________
ਜੂਨ ਵਿਚ ਹੋਵੇਗੀ ਸਭ ਤੋਂ ਵੱਡੇ ਹੀਰੇ ਦੀ ਨਿਲਾਮੀ
ਨਵੀਂ ਦਿੱਲੀ: ਸੰਸਾਰ ਦਾ ਸਭ ਤੋਂ ਵੱਡਾ ਤੇ ਪੁਰਾਣਾ ਹੀਰਾ 29 ਜੂਨ ਨੂੰ ਲੰਡਨ ਵਿਚ ਨਿਲਾਮ ਹੋਣ ਜਾ ਰਿਹਾ ਹੈ। ਇਸ ਹੀਰੇ ਦਾ ਨਾਮ ‘ਲੇਸੇਦੀ ਲਾ ਰੋਨਾ’ ਹੈ ਤੇ ਇਸ ਦੀ ਖੋਜ 100 ਸਾਲ ਪਹਿਲਾਂ ਕੀਤੀ ਗਈ ਸੀ। 29 ਜੂਨ ਨੂੰ ਹੋਣ ਵਾਲੀ ਨਿਲਾਮੀ ਵਿਚ ਇਸ ਹੀਰੇ ਤੋਂ 70 ਮਿਲੀਅਨ ਡਾਲਰ ਤਕਰੀਬਨ 465 ਕਰੋੜ ਦੀ ਆਮਦਨ ਹੋਣ ਦੀ ਸੰਭਾਵਨਾ ਹੈ। ਨਿਲਾਮੀ ਤੋਂ ਪਹਿਲਾਂ ਇਸ ਹੀਰੇ ਨੂੰ ਨਿਊ ਯਾਰਕ ਵਿਚ ‘ਸੂਦਬੀ ਜਿਊਲਰਜ਼’ ਦੇ ਮੁੱਖ ਦਫਤਰ ਵਿਚ ਪ੍ਰਦਰਸ਼ਨੀ ਲਈ ਰੱਖਿਆ ਜਾਵੇਗਾ। ਇਹ ਹੀਰਾ ਦੇਖਣ ‘ਚ ਟੈਨਿਸ ਬਾਲ ਦੇ ਅਕਾਰ ਦਾ ਹੈ ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ 1190 ਕੈਰਟ ਦਾ ਇਹ ਹੀਰਾ 2æ5 ਤੋਂ 3 ਅਰਬ ਸਾਲ ਪੁਰਾਣਾ ਹੈ। ਸੰਸਾਰ ਵਿਚ ਇਸ ਤੋਂ ਵੱਡਾ ਸਿਰਫ ਇਕ ਹੀ ਹੀਰਾ ਹੈ, ਜਿਸ ਦਾ ਨਾਮ ‘ਕਲਿਨਨ ਡਾਇਮੰਡ’ ਹੈ। ਹਾਂਲਾਕਿ ਇਸ ਨੂੰ ਕਈ ਟੁਕੜਿਆਂ ਵਿਚ ਕੱਟ ਦਿੱਤਾ ਗਿਆ ਸੀ।