ਵਿਰਲੇ ਹੈਣ ਜੋ ਸਾਲ ਦੇ ਸਾਲ ਜਾਂਦੇ, ਵਰ੍ਹਿਆਂ ਬਾਅਦ ਕਈ ḔਪਿੱਛੇḔ ਨੂੰ ਤੱਕਦੇ ਨੇ।
ਜੀਵਨ ਬੀਤਦਾ ਕੋਹਲੂ ਦੇ ਬੈਲ ਵਾਂਗੂੰ, ਵਿਚ ਪਰਦੇਸ ਦੇ ਰਹਿੰਦਿਆਂ ਅੱਕਦੇ ਨੇ।
ਦੇਸ਼ ਜਾਣ ਦਾ ਜਦੋਂ ਸਬੱਬ ਬਣਦਾ, Ḕਏਅਰ ਟਿਕਟḔ ਫਿਰ ਹੁੱਬ ਕੇ ਚੱਕਦੇ ਨੇ।
ਆ ਕੇ ਵਤਨ ਦਾ ਦੇਖ ਕੇ ਹਾਲ ਮੰਦਾ, ਸਭ ਕੁਝ ਜਾਣਦੇ ਬੋਲ ਨਾ ਸਕਦੇ ਨੇ।
ਮਿਲ ਹੁੰਦਾ ਨਹੀਂ ਸਾਰਿਆਂ ਮਿੱਤਰਾਂ ਨੂੰ, ḔਵੀਕḔ ਮੁੱਕਦੇ ਫਿਰਿਦਿਆਂ-ਤੁਰਦਿਆਂ ਦੇ।
ਧਰਤੀ ਪੈਰ ਨਹੀਂ ਲੱਗਦੇ ਜਾਣ ਵੇਲੇ, ਹੰਝੂ ਅੱਖਾਂ ਵਿਚ ਛਲਕਦੇ ਮੁੜਦਿਆਂ ਦੇ!