ਟਿੰਡ ‘ਚ ਕਾਨਾ ਪਾਉਣ ਵਾਲਿਓ!

ਅੱਗੇ ਕਿਸੇ ਨੂੰ ਵਧਦਿਆਂ ਦੇਖ ਕੇ, ਲੋਕ ਲਹਿਰ ਤੋਂ ਹੋਏ ਲਾਚਾਰ ਕਾਹਨੂੰ?
ਨਾਦ ਵੱਜਦਾ ਸੁਣ ਕੇ ਤਬਦੀਲੀਆਂ ਦਾ, ਐਵੇਂ ਸੜਦਿਆਂ ਕਰੀਏ ਤਕਰਾਰ ਕਾਹਨੂੰ?
ਪਿੱਠ ਵੈਰੀ ਦੀ ਲਾਉਣ ਦੇ ਕਰੇ ਹੀਲੇ, ਐਸੇ ḔਮਿੱਤਰḔ ਦਾ ਕਰੀਏ ਤ੍ਰਿਸਕਾਰ ਕਾਹਨੂੰ?
ਇੱਕੋ ਸੱਟ ਲੋਹਾਰ ਜਦ ਮਾਰਦਾ ਏ, ਠਕ ਠਕ ਕਰੇ ਫਿਰ ਭਲਾ ਸੁਨਿਆਰ ਕਾਹਨੂੰ?
ਜਿਹੜੇ ਖੁਦ ਭਲਿਆਈ ਨਾ ਕਰਨ ਜੋਗੇ, ਕਰਦੇ ਭਲਿਆਂ ਦਾ ਭੰਡੀ-ਪ੍ਰਚਾਰ ਕਾਹਨੂੰ?
ਪਾਈ ਜਾਣ ਜੋ ਟਿੰਡ ਦੇ ਵਿਚ ਕਾਨਾ, ਆਮ ਲੋਕਾਂ ਦੀ ਲੈਂਦੇ ਫਿਟਕਾਰ ਕਾਹਨੂੰ?