ਨਵੀਂ ਦਿੱਲੀ: ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਕੌਮੀ ਪਾਰਟੀਆਂ ਵਿਚੋਂ ਸਭ ਤੋਂ ਅਮੀਰ ਸਿਆਸੀ ਪਾਰਟੀ ਬਣ ਗਈ ਹੈ। 2014-15 ਵਿੱਤੀ ਵਰ੍ਹੇ ਵਿਚ ਭਾਜਪਾ ਨੂੰ ਸਭ ਤੋਂ ਵੱਧ 970æ43 ਕਰੋੜ ਦੀ ਆਮਦਨ ਹੋਈ। ਦੱਸਣਯੋਗ ਹੈ ਕਿ ਇਸੇ ਸਾਲ ਭਾਜਪਾ ਸੱਤਾ ਵਿਚ ਆਈ ਸੀ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਜ਼ (ਏæਡੀæਆਰæ) ਦੀ ਰਿਪੋਰਟ ਮੁਤਾਬਕ ਕਮਾਈ ਦੇ ਮਾਮਲੇ ‘ਚ ਭਾਜਪਾ ਰਾਸ਼ਟਰੀ ਸਿਆਸੀ ਪਾਰਟੀਆਂ ਵਿਚੋਂ ਚੋਟੀ ਉੱਤੇ ਹੈ।
ਚੋਣ ਕਮਿਸ਼ਨ ਦੇ 19 ਨਵੰਬਰ 2014 ਦੇ ਨੋਟੀਫਿਕੇਸ਼ਨ ਅਨੁਸਾਰ, ਸਾਰੀਆਂ ਸਿਆਸੀ ਪਾਰਟੀਆਂ ਲਈ ਆਪਣੀ ਆਡਿਟ ਰਿਪੋਰਟ ਦਾ ਬਿਊਰਾ ਦੇਣਾ ਜ਼ਰੂਰੀ ਸੀ।
ਸਾਰੀਆਂ ਪਾਰਟੀਆਂ ਨੂੰ ਆਪਣੇ ਖਾਤਿਆਂ ਦੀ ਸਾਲਾਨਾ ਆਡਿਟ ਰਿਪੋਰਟ ਦੇਣ ਦੀ ਆਖਰੀ ਤਰੀਕ 30 ਨਵੰਬਰ 2015 ਸੀ, ਜਦਕਿ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸਾਲ 2014-15 ਦੀ ਵਿੱਤੀ ਆਡਿਟ ਰਿਪੋਰਟ ਨਹੀਂ ਦਿੱਤੀ। ਭਾਜਪਾ ਤੋਂ ਇਲਾਵਾ ਸਿਰਫ ਤਿੰਨ ਹੋਰ ਰਾਸ਼ਟਰੀ ਪਾਰਟੀਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਸਮੇਂ ‘ਤੇ ਆਪਣੀ ਆਡਿਟ ਰਿਪੋਰਟ ਦਰਜ ਕਰਵਾਈ ਹੈ। ਦੱਸਣਯੋਗ ਹੈ ਕਿ ਉਕਤ ਤਿੰਨ ਪਾਰਟੀਆਂ ਸਮੇਤ ਕੁੱਲ ਛੇ ਰਾਸ਼ਟਰੀ ਸਿਆਸੀ ਪਾਰਟੀਆਂ ਹਨ। ਰਿਪੋਰਟ ਅਨੁਸਾਰ ਸਿਆਸੀ ਪਾਰਟੀਆਂ ਦੀ ਆਮਦਨ ਵੀ 39 ਫੀਸਦੀ ਵਧ ਕੇ 1,275æ78 ਕਰੋੜ ਹੋ ਗਈ ਹੈ, ਜੋ 2013-14 ਵਿੱਤੀ ਵਰ੍ਹੇ ਦੌਰਾਨ 920æ44 ਕਰੋੜ ਸੀ। ਰਿਪੋਰਟ ਅਨੁਸਾਰ ਭਾਜਪਾ ਦੀ ਆਮਦਨ ਸਾਰੀਆਂ ਰਾਸ਼ਟਰੀ ਪਾਰਟੀਆਂ ਤੋਂ ਵੱਧ 970æ45 ਕਰੋੜ ਹੈ। ਇਹ ਉਸ ਦੀ ਕੁੱਲ ਆਮਦਨ ਦਾ 76æ06 ਫੀਸਦੀ ਹੈ। ਸਾਲ 2013-14 ਤੋਂ 2014-15 ਦੇ ਦੌਰਾਨ ਭਾਜਪਾ ਦੀ ਆਮਦਨ ‘ਚ 44 ਫੀਸਦੀ (296æ62) ਕਰੋੜ ਦਾ ਵਾਧਾ ਹੋਇਆ। ਬਸਪਾ ਨੇ ਦਾਇਰ ਕਰਵਾਈ ਆਪਣੀ ਰਿਪੋਰਟ ਵਿਚ ਦੱਸਿਆ ਕਿ ਉਸ ਦੀ ਆਮਦਨ 67æ31 ਫੀਸਦੀ ਜਾ 45æ04 ਕਰੋੜ ਵਧੀ ਹੈ।
ਭਾਰਤੀ ਕਮਿਊਨਿਸਟ ਪਾਰਟੀ ਨੇ ਸਭ ਤੋਂ ਘੱਟ 1æ84 ਕਰੋੜ ਦੀ ਆਮਦਨ ਐਲਾਨੀ ਹੈ। ਇਹ 2014-15 ਦੇ ਦੌਰਾਨ ਸਾਰੀਆਂ ਰਾਸ਼ਟਰੀ ਸਿਆਸੀ ਪਾਰਟੀਆਂ ਦੀ ਆਮਦਨ ਦਾ ਮਹਿਜ਼ 0æ14 ਫੀਸਦੀ ਹੈ। ਰਿਪੋਰਟ ਅਨੁਸਾਰ ਸਿਰਫ ਮਾਰਕਸਵਾਦੀ ਕਮਿਊਨਿਸਟ ਪਾਰਟੀ ਹੀ ਅਜਿਹੀ ਹੈ, ਜਿਸ ਦੀ ਆਮਦਨ 59 ਲੱਖ ਘੱਟ ਹੋਈ ਹੈ। ਸਿਆਸੀ ਪਾਰਟੀਆਂ ਨੂੰ ਦਾਨ, ਕੂਪਨਾਂ ਦੀ ਵਿਕਰੀ ਤੇ ਚੰਦੇ ਆਦਿ ਦੇ ਜ਼ਰੀਏ ਪੈਸਾ ਮਿਲਦਾ ਹੈ, ਪਰ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਨੂੰ ਕਰੀਬ-ਕਰੀਬ ਅੱਧੀ ਆਮਦਨ ਅਣਪਛਾਤੇ ਸਰੋਤਾਂ ਤੋਂ ਹੋਈ ਹੈ। ਇਨ੍ਹਾਂ ਸਰੋਤਾਂ ਤੋਂ ਹੋਈ ਆਮਦਨ ਦੀ ਰਾਸ਼ੀ ਸਾਲ 2014-15 ਵਿਚ 685æ36 ਕਰੋੜ ਹੈ, ਜੋ ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ਦਾ 54 ਫੀਸਦੀ ਹੈ।