ਵਾਰੀ ਸੱਚ ਸੁਣਾਵਣੇ ਦੀ

ਰਹਿੰਦੀ ਕਸਰ ਵੀ ਮੋਦੀ ਨੇ ਕੱਢ ਛੱਡੀ, ਬੋਲਣ ਜੋਗਾ ਨਾ ਬਾਦਲ ਨੂੰ ਛੱਡਿਆ ਈ।
ਕੋਹਿਨੂਰ ਹੁਣ ਰਹੂ ਅੰਗਰੇਜ਼ ਕੋਲੇ, ਤੱਕਲਾ ਸੇਹ ਵਾਲਾ ਵਿਹੜੇ ਗੱਡਿਆ ਈ।
ਆਓ ਹੋਸ਼ ‘ਚ ਹੁਣ ਤਾਂ ਅਕਲਮੰਦੋ, ਗੇੜਾ ਅਕਲ ਨੂੰ ਕਿਉਂ ਦਿਵਾਈ ਜਾਂਦੇ!
ਵਾਰ-ਵਾਰ ਉਹ ਮਾਰਦਾ ਪਿਆ ਹੁੱਝਾਂ, ਮਾਰ ਏਨੀ ਇਹ ਕਾਸ ਤੋਂ ਖਾਈ ਜਾਂਦੇ।
ਰਾਜ-ਭਾਗ ਨੇ ਜਾਣਾ ਨਾ ਨਾਲ ਥੋਡੇ, ਇਥੇ ਹੋਣੇ ਨੇ ਹਿਸਾਬ-ਕਿਤਾਬ ਸਾਰੇ,
ਵਾਰੀ ਆਈ ਹੁਣ ਸੱਚ ਸੁਣਾਵਣੇ ਦੀ, ਅਉਧ ਲੰਘਾ ਚੁੱਕੇ ਨੇ ਸਭ ਲਾਰੇ।