ਚਾਨਣ ਗਿਆਨ ਦਾ ਨਹੀਂ ਪਸੰਦ ਸਾਨੂੰ, ਬਣੇ ਹੋਏ ਹਾਂ ਗਾਹਕ ਹਨੇਰਿਆਂ ਦੇ।
ਚੰਗੇ ਦਿਨ ਦਿਖਾਈ ਨਾ ਦੇਣ ਕਿਧਰੇ, ਵਹਿਮ-ਭਰਮ ਤੇ ḔਕਿਸਮਤਾਂḔ ਘੇਰਿਆਂ ਦੇ।
ਮੱਥੇ ਟੇਕ ਕੇ ਚੇਲਿਆਂ-ਚਪਟਿਆਂ ਨੂੰ, ਝਗੜੇ ਪਏ ਨੇ ਘਰੀਂ ਬਥੇਰਿਆਂ ਦੇ।
ਰੀਝਾਂ ਨਾਲ ਉਡੀਕਦੇ ḔਲਾਭḔ ਰਹੀਏ, ਪਾਏ ਧਰਮ-ਅਸਥਾਨਾਂ ਨੂੰ ਫੇਰਿਆਂ ਦੇ।
ਮੰਜੇ ਛੱਡ ਕੇ ਆਉਣ ਦੀ ਰੀਤ ਪੈ ਗਈ, ਬਿਰਧ-ਆਸ਼ਰਮ ਬੁੱਢਿਆਂ-ਠੇਰਿਆਂ ਦੇ।
ਸੋਝੀ ਸਾਡੇ ਤੋਂ ਕੋਹਾਂ ਹੈ ਦੂਰ ਹਾਲੇ, ਦੱਸਣ ਡਹੇ ਨੇ ḔਬੋਰਡḔ ਜਠੇਰਿਆਂ ਦੇ!