ਹੈਰਤ ਹੋਵੇਗੀ ਅਗਲੀਆਂ ਪੀੜ੍ਹੀਆਂ ਨੂੰ, ਦੇਸ ਚਲਦਾ ਕਿਸ ਤਰ੍ਹਾਂ ਰਿਹਾ ਹੋਊ?
ਘਪਲੇਬਾਜੀਆਂ ਕਰਦਿਆਂ ਲੀਡਰਾਂ ਨੂੰ, ਦੁਰ ਫਿਟੇ ਮੂੰਹ ਕਿਸੇ ਨਾ ਕਿਹਾ ਹੋਊ?
ਖੋਲ੍ਹੇ ਕੰਨ ਜੋ ਬੋਲਿਆਂ ਲੀਡਰਾਂ ਦੇ, ਪੈਦਾ ਕਦੋਂ ਕੋਈ ਭਗਤ ਸਿੰਘ ਜਿਹਾ ਹੋਊ।
ਫੇਰ ਕਹਾਂਗੇ ਲੋਕੀਂ ਹੁਣ ਜਾਗਦੇ ਨੇ, ਫੜ ਕੇ ਧੌਣ ਤੋਂ ਲੇਖਾ ਜਦ ਲਿਆ ਹੋਊ!
ਸਵਿਟਜ਼ਰਲੈਂਡ ਦੇ ਬੈਂਕਾਂ ਨੂੰ ਭਰਨ ਵਾਲਾ, ਸਿੱਧਾ ਕੋਰਟ ਤੋਂ ਜੇਲ੍ਹ ਨੂੰ ਗਿਆ ਹੋਊ!
ਮੰਨ ਲਵਾਂਗੇ ਸੱਚ ਕਹਾਵਤਾਂ ਨੂੰ, ਜਦ ਹੰਕਾਰਿਆ-ਮਾਰਿਆ ਪਿਆ ਹੋਊ!!
Leave a Reply