ਪੰਜਾਬ ਦੀ ਢਾਲ!

ਮੰਗਾਂ ḔਮੰਗਣḔ ਦੀ ਛੱਡੀਏ ਬੋਲ-ਬਾਣੀ, ਪਿਸਦੇ ਰਹੀਏ ਨਾ ਚੱਕੀ ‘ਚ ਦਾਲ ਬਣ ਕੇ।
ḔਕੀਮਤḔ ਆਪਣੀ ਜਾਣੀਏ ਸੋਚ ਕੇ ਤੇ, ਲੁੱਟ ਹੋਈਏ ਨਾ Ḕਮੁਫਤ ਦਾ ਮਾਲḔ ਬਣ ਕੇ।
ਲੁੱਟਣ ਵਾਲਿਆਂ ਤਾਈਂ ਵੰਗਾਰੀਏ ਜੀ, ਛਾਤੀ ਤਾਣ ਕੇ Ḕਕੱਠਿਆਂ ਪਾਲ ਬਣ ਕੇ।
ਉਸ ਨੂੰ ਸਬਕ ਸਿਖਾਣ ਦਾ ਸਮਾਂ ਅੱਗੇ, ਫਿਰਦਾ ਰਿਹਾ ਜੋ Ḕਗੁਰੂ-ਘੰਟਾਲḔ ਬਣ ਕੇ।
ਸਾਡਾ ḔਰਾਗḔ ਫਿਰ ਸੁਣੇਗਾ ਜੱਗ ਸਾਰਾ, ਆਓ ਵੱਜੀਏ ਸੋਹਣੀ ਸੁਰ-ਤਾਲ ਬਣ ਕੇ।
ਹੁਣ ਕਪਟੀਆਂ ਆਸਰੇ ਛੱਡੀਏ ਨਾ, ਖੜ੍ਹੀਏ ḔਆਪḔ ਪੰਜਾਬ ਦੀ ਢਾਲ ਬਣ ਕੇ!