ਭਾਰਤ ਮਾਤਾ ਵਾਲਾ ਨਾਅਰਾ, ਹੋ ਕਿੱਦਾਂ ਮਸ਼ਹੂਰ ਗਿਆ।
ਸੰਘ ਨੇ ਸਭ ਦੀ ਸੰਘੀ ਨੱਪੀ, ਬਣ ਇਸ ਦਾ ਦਸਤੂਰ ਗਿਆ।
ਖਾਣ-ਪੀਣ ‘ਤੇ ਸ਼ਰਤਾਂ ਲੱਗੀਆਂ, ਪਹਿਰਾਵੇ ‘ਤੇ ਰੋਕਾਂ ਵੀ,
ਕਿਥੋਂ ਚੜ੍ਹ-ਚੜ੍ਹ ਆਈ ਨ੍ਹੇਰੀ, ਬੰਦਾ ਬਣ ਮਜਬੂਰ ਗਿਆ।
ਲੰਘਣ ਨੂੰ ਤਾਂ ਹਾਥੀ ਲੰਘਣ, ਨਾ ਲੰਘੇ ਤਾਂ ਸੂਈ ਵੀ,
ਨੌਂ ਦਿਨ ਚੱਲਣ ਚੰਮ ਦੀਆਂ, ਫਿਰ ਉਠਦਾ ਘੋਲ ਜ਼ਰੂਰ ਜਿਹਾ।