ਭਾਸ਼ਾ ਵਿਭਾਗ ਨੇ ਵੰਡੇ ਸਰਬੋਤਮ ਸਾਹਿਤਕ ਪੁਸਤਕ ਪੁਰਸਕਾਰ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੀ ਸਪਤਾਹ-2016’ ਦੇ ਵਿਦਾਇਗੀ ਸਮਾਗਮ ਮੌਕੇ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਦੇ ਨਾਂ ਉਤੇ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ’ ਵੰਡੇ ਗਏ। ਸਰਬੋਤਮ ਪੁਸਤਕ ਪੁਰਸਕਾਰਾਂ ਵਿਚ ਪੰਜਾਬੀ ਵਿਧਾ ਲਈ ਸਾਲ 2012 ਵਾਸਤੇ ਨਾਨਕ ਸਿੰਘ ਪੁਰਸਕਾਰ ਨਿਰਮਲ ਅਰਪਨ ਦੇ ਨਾਵਲ ‘ਪੁਲ ਕੰਜਰੀ’ ਨੂੰ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਡਾæ ਕਰਨੈਲ ਸਿੰਘ ਸੋਮਲ ਦੀ ਨਿਬੰਧ ਪੁਸਤਕ ‘ਸਾਡੇ ਅੰਬਰਾਂ ਦੇ ਤਾਰੇ’ ਨੂੰ ਦਿੱਤਾ ਗਿਆ ਹੈ।
ਸਾਲ 2013 ਵਾਸਤੇ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਡਾæ ਰੂਪ ਸਿੰਘ ਦੀ ਸੰਪਾਦਨ ਪੁਸਤਕ ‘ਸਿੱਖ ਸੰਕਲਪ, ਸਿਧਾਂਤ ਤੇ ਸੰਸਥਾਵਾਂ’ ਨੂੰ ਦਿੱਤਾ ਗਿਆ ਹੈ ਅਤੇ ਸਾਲ 2014 ਵਾਸਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਸੁਰਿੰਦਰ ਅਤੈ ਸਿੰਘ ਦੀ ਨਿਬੰਧ ਪੁਸਤਕ ‘ਲਫ਼ਜ਼ਾਂ ਦਾ ਵਣਜ’ ਨੂੰ, ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਹਰਪਾਲ ਸਿੰਘ ਪੰਨੂੰ ਦੀ ਪੰਜਾਬੀ ਸੰਪਾਦਨ ਦੀ ਪੁਸਤਕ ‘ਸ਼੍ਰੀ ਜਪੁ ਨੀਮਾਣੁ, ਰਾਜ ਮਿਗ੍ਰਾਦਰ ਸਿੰਘ’ ਨੂੰ, ਐਮæਐਸ਼ਰੰਧਾਵਾ ਪੁਰਸਕਾਰ ਜਸਵੰਤ ਸਿੰਘ ਸਿੱਧੂ ਦੀ ਪੰਜਾਬੀ ਗਿਆਨ ਸਾਹਿਤ ਦੀ ਪੁਸਤਕ ‘ਜੰਮੂ ਕਸ਼ਮੀਰ ਦੇ ਇਤਿਹਾਸਕ ਗੁਰਧਾਮ’ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ ਵਰਿਆਮ ਮਸਤ ਦੀ ਨਾਟਕ ਪੁਸਤਕ ‘ਰਿਸ਼ਤੇ’ ਨੂੰ, ਨਾਨਕ ਸਿੰਘ ਪੁਰਸਕਾਰ ਅਸ਼ੋਕ ਚਰਨ ਆਲਮਗੀਰ ਦੇ ਨਾਵਲ ‘ਕਲਿ ਆਈ ਕੁੱਤੇ ਮੂੰਹੀ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ ਬਲਦੇਵ ਸਿੰਘ ਦੀ ਪੰਜਾਬੀ ਬਾਲ ਸਾਹਿਤ ਦੀ ਪੁਸਤਕ ‘ਮੋਠੂ ਦੇ ਘੁੰਗਰੂ’ ਨੂੰ, ਡਾæ ਅਤਰ ਸਿੰਘ ਪੁਰਸਕਾਰ ਡਾæ ਗੁਲਜ਼ਾਰ ਸਿੰਘ ਕੰਗ ਦੀ ਅਲੋਚਨਾ ਦੀ ਪੁਸਤਕ ‘ਸਰਦਾਰ ਜੀæਬੀæਸਿੰਘ ਜੀਵਨ ਅਤੇ ਰਚਨਾ’ ਨੂੰ ਗੁਰਮੁਖ ਸਿੰਘ ਮੁਸਾਫ਼ਰ ਪੁਰਸਕਾਰ ਅਮਰਜੀਤ ਕੌਕੇ ਦੀ ਨਿਬੰਧ ਪੁਸਤਕ ‘ਪਿਆਸ’ ਨੂੰ ਦਿੱਤਾ ਗਿਆ।
ਇਸੇ ਤਰ੍ਹਾਂ ਹੀ ਹਿੰਦੀ ਵਰਗ ਵਿਚ 2013 ਸਾਲ ਵਾਸਤੇ ਮੋਹਨ ਰਾਕੇਸ਼ ਪੁਰਸਕਾਰ ਲਈ ਡਾæ ਤਰਸੇਮ ਧਾਰੀਵਾਲ ਦੇ ਨਾਟਕ ‘ਆਏ ਪੀਰ ਭਾਗੇ ਬੀਰ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ ਡਾæ ਜਵਾਹਰ ਧੀਰ ਦੀ ਸਫ਼ਰਨਾਮਾ ਪੁਸਤਕ ‘ਮੇਰੀ ਵਿਦੇਸ਼ ਯਾਤਰਾ’ ਨੂੰ, ਬਾਲ ਸਾਹਿਤ ‘ਹਿੰਦੀ’ ਪੁਰਸਕਾਰ ਡਾæ ਦਰਸ਼ਨ ਸਿੰਘ ਆਸ਼ਟ ਦੀ ਬਾਲ ਸਾਹਿਤ ਦੀ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ, ਸੁਦਰਸ਼ਨ ਪੁਰਸਕਾਰ ਰਾਘਵੇਂਦਰ ਸੈਣੀ ਦੀ ਕਹਾਣੀ ਪੁਸਤਕ ‘ਮਾਇਕੇ ਕੀ ਚਾਦਰ’ ਨੂੰ, ਇੰਦਰਨਾਥ ਮਦਾਨ ਪੁਰਸਕਾਰ ਯਸ਼ਪਾਲ ਬਾਂਗੀਆ ਦੀ ਅਲੋਚਨਾ ਪੁਸਤਕ ‘ਸਮਾਜ ਕੇ ਬਾਗਬਾਨ’ ਵਰਿਸ਼ਠ ਨਾਗਰਿਕ ਨੂੰ, ਗਿਆਨੀ ਸੰਤ ਸਿੰਘ ਪੁਰਸਕਾਰ ਮੋਹਨ ਸਪਰਾ ਦੀ ਕਵਿਤਾ ਦੀ ਪੁਸਤਕ ‘ਸਮਯ ਕੀ ਪਾਠਸ਼ਾਲਾ ਮੇਂ’ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਹਿੰਦੀ ਦੇ ਸਾਲ 2014 ਵਾਸਤੇ ਗਿਆਨੀ ਸੰਤ ਸਿੰਘ ਪੁਰਸਕਾਰ ਡਾæ ਮਹੇਸ਼ ਚੰਦਰ ਸ਼ਰਮਾ ਗੌਤਮ ਦੀ ਕਵਿਤਾ ਪੁਸਤਕ ‘ਸਵਾਤੰਤ੍ਰਯ ਸਮਰਣ’ ਨੂੰ, ਸੁਦਰਸ਼ਨ ਪੁਰਸਕਾਰ ਦੀਪਕ ਜਲੰਧਰੀ ਦੀ ਹਿੰਦੀ ਕਹਾਣੀਆਂ ਦੀ ਪੁਸਤਕ ‘ਵਿਅੰਗ ਚਾਲੀਸਾ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ ਮਨੋਜ ਕੁਮਾਰ ਪ੍ਰੀਤ ਦੀ ‘ਕੇਰਲਾਧਾਮ ਸਵਰਣ ਗ੍ਰਾਮ’ ਨੂੰ, ਇੰਦਰਨਾਥ ਮਦਾਨ ਪੁਰਸਕਾਰ ਸ੍ਰੀਮਤੀ ਮਧੂ ਬਾਲਾ ਦੀ ਪੁਸਤਕ ‘ਟਿਲ ਨਰੇਂਦ੍ਰਾਰਥੇ’ ਨੂੰ ਤੇ ਹਿੰਦੀ ਬਾਲ ਪੁਰਸਕਾਰ ਸ੍ਰੀਮਤੀ ਸੁਧਾ ਜੈਨ ਦੀਪ ਦੀ ਪੁਸਤਕ ‘ਬਾਲ ਸੁਧਾ ਗੀਤ-ਇਕ’ ਨੂੰ ਦਿੱਤਾ ਗਿਆ ਹੈ।
ਇਸ ਤਰ੍ਹਾਂ ਸਾਲ 2014 ਲਈ ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ ਡਾæ ਸ਼ਬਾਬ ਲਲਿਤ ਦੀ ਪੁਸਤਕ ‘ਕਲਮ ਕਰਿਸ਼ਮੇ’ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ ਈæ ਬੈਜਾਮਿਨ ਨਾਦਰੀ ਦੇ ਉਰਦੂ ਨਾਵਲ ‘ਅਹਿਸਾਨ ਏ ਹਯਾਤ’ ਨੂੰ, ਕਨ੍ਹਈਆ ਲਾਲ ਪੁਰਸਕਾਰ ਬੀਡੀ ਕਾਲੀਆ ਹਮਦਮ ਦੀ ਪੁਸਤਕ ‘ਆਬਸ਼ਾਰੇ ਅਦਬ’ ਨੂੰ ਤੇ ਰਾਜਿੰਦਰ ਸਿੰਘ ਬੇਦੀ ਪੁਰਸਕਾਰ ਜਨਾਬ ਆਬਿਦ ਅਲੀ ਖਾਨ ਦੀ ਪੁਸਤਕ ‘ਬੇਨਾਮ ਰਿਸ਼ਤੇ’ ਨੂੰ ਦਿੱਤਾ ਗਿਆ।
_____________________________
ਡਾæ ਹਰਪਾਲ ਪੰਨੂ ਨੂੰ ਸਰਬੋਤਮ ਸੰਪਾਦਨਾ ਦਾ ਇਨਾਮ
‘ਪੰਜਾਬ ਟਾਈਮਜ਼’ ਦੇ ਕਾਲਮਨਵੀਸ ਡਾæ ਹਰਪਾਲ ਸਿੰਘ ਪੰਨੂ ਨੂੰ ਸਾਲ 2014 ਦਾ ਸ਼੍ਰੋਮਣੀ ਸੰਪਾਦਕ ਇਨਾਮ ਦਿੱਤਾ ਗਿਆ ਹੈ। ਇਹ ਇਨਾਮ ਰਾਜਾ ਮ੍ਰਿਗਿੰਦਰ ਸਿੰਘ ਦੀ ਕਿਤਾਬ ‘ਜਪੁ-ਨੀਸਾਣ’ ਦੇ ਸੰਪਾਦਨ ਲਈ ਮਿਲਿਆ ਹੈ। ਇਸ ਗ੍ਰੰਥ ਦੇ 1300 ਪੰਨੇ ਹਨ ਤੇ 300 ਪੰਨਿਆਂ ਦੀ ਭੂਮਿਕਾ ਹੈ ਜਿਸ ਵਿਚ ਟੀਕਾਕਾਰੀ ਦੀ ਸਟੀਕ ਪਰਿਭਾਸ਼ਾ ਹੈ। ਭਾਈ ਮਿਹਰਬਾਨ ਤੋਂ ਲੈ ਕੇ ਭਾਈ ਵੀਰ ਸਿੰਘ ਤੱਕ ਦਸ ਵੱਡੇ ਟੀਕਾਕਾਰਾਂ ਦੀ ਵਿਆਖਿਆ ਦਾ ਤੁਲਨਾਤਮਕ ਅਧਿਐਨ ਇਕ ਥਾਂ ਦਿੱਤਾ ਗਿਆ ਹੈ। ਇਹ ਗ੍ਰੰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੋ ਵਾਰ ਡਾæ ਪੰਨੂ ਨੂੰ ਸ਼੍ਰੋਮਣੀ ਗਿਆਨ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।