ਆਈ ਰੀਤ ਇਹ ਚੱਲਦੀ ਮੁੱਢ ਤੋਂ ਹੀ, ਕਿੱਸੇ ਨਵੇਂ ਇਹ ਕੱਲ੍ਹ ਜਾਂ ਅੱਜ ਦੇ ਨਾ।
ਸਹੁੰ ਚੁੱਕਦੇ ਗੱਦੀ ‘ਤੇ ਬਹਿਣ ਵੇਲੇ, ਐਪਰ ਆਖਰ ਨੂੰ ਨਿਕਲਦੇ ਚੱਜ ਦੇ ਨਾ।
Ḕਸ਼ੀਸ਼ਾḔ ਦੇਖਦੇ ਸਾਹਮਣੇ ਸੱਚ ਦਾ ਜੋ, ਲੋਕੀਂ ḔਦਾਅਵਿਆਂḔ ਨਾਲ ਉਹ ਰੱਜਦੇ ਨਾ।
ਜਨਤਾ ਹੋਈ ਚੇਤੰਨ ਹੁਣ ਜਾਣਦੀ ਏ, ਪਰਦੇ ḔਐਡਾਂḔ ਦੇ ਕੁਫਰ ਨੂੰ ਕੱਜਦੇ ਨਾ।
ਆ ਕੇ ਚੁੱਪ-ਚਪੀਤੇ ਹੀ ਕਰਨ ਵਰਖਾ, ਵਰ੍ਹਨਾ ਜਿਨ੍ਹਾਂ ਨੇ ਹੁੰਦਾ, ਉਹ ਗੱਜਦੇ ਨਾ।
ਦੱਸੇ ਕੌਣ ਸਿਆਸਤੀ ਲੋਟੂਆਂ ਨੂੰ, ਪਿੰਨੇ ਲੂਣ ਦੇ ਕਦੇ ਵੀ ਬੱਝਦੇ ਨਾ!