ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ, ਨੇਪਾਲੀ, ਭੋਜਪੁਰੀ ਅਤੇ ਕਈ ਹੋਰ ਭਾਸ਼ਾਵਾਂ ਵਿਚ ਕਰੀਬ 1000 ਗੀਤਾ ਗਾ ਕੇ ਪ੍ਰਸਿੱਧ ਹੋਈ ਗਾਇਕਾ ਗੀਤਾ ਦੱਤ ਦਾ ਜਨਮ 23 ਨਵੰਬਰ 1930 ਨੂੰ ਬੰਗਾਲ ਵਿਚਲੇ ਰਾਏ ਪਰਿਵਾਰ ਵਿਚ ਹੋਇਆ ਸੀ। ਜਦੋਂ ਗੀਤਾ 12 ਸਾਲ ਦੀ ਹੀ ਸੀ ਤਾਂ ਇਨ੍ਹਾਂ ਦਾ ਪਰਿਵਾਰ ਮੁੰਬਈ ਵਿਚ ਜਾ ਵੱਸਿਆ। ਜਦੋਂ ਉਹ ਮੁੰਬਈ ਵਿਚ ਫਿਲਮ ‘ਬਾਜ਼ੀ’ (1951) ਦੇ ਆਪਣੇ ਗੀਤਾਂ ਦੀ ਰਿਕਾਰਡਿੰਗ ਕਰ ਰਹੀ ਸੀ ਤਾਂ ਉਸ ਨੂੰ ਪ੍ਰਸਿੱਧ ਫਿਲਮੀ ਹੀਰੋ ਤੇ ਨਿਰਦੇਸ਼ਕ ਗੁਰੂ ਦੱਤ ਨਾਲ ਪਿਆਰ ਹੋ ਗਿਆ। ਦੋਹਾਂ ਨੇ 1953 ਵਿਚ ਵਿਆਹ ਕਰਵਾ ਲਿਆ। ਇਸ ਜੋੜੀ ਦੇ ਤਿੰਨ ਬੱਚੇ ਪੈਦਾ ਹੋਏ, ਪਰ ਗੁਰੂ ਦੱਤ ਨਾਲ ਗੀਤਾ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਦੁਖੀ ਹੋਈ ਗੀਤਾ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ। ਉਹ ਬੇਹੱਦ ਉਦਾਸ ਗੀਤ ਗਾਉਣ ਲੱਗ ਪਈ। ਫਿਰ ਤਾਂ ਉਸ ਦੀ ਮੌਤ ਵੀ ਇਸੇ ਗਮ ਵਿਚ 20 ਜੁਲਾਈ 1972 ਨੂੰ ਮੁੰਬਈ ਵਿਚ ਹੋ ਗਈ। ਬਾਅਦ ਵਿਚ ਗੁਰੂ ਦੱਤ ਨੇ ਵੀ ਕਥਿਤ ਤੌਰ ‘ਤੇ ਆਤਮ ਹੱਤਿਆ ਕਰ ਲਈ। ਗੀਤਾ ਦੱਤ ਦੇ ਗਾਏ ਗੁਜਰਾਤੀ ਲੋਕ ਗੀਤ ‘ਮਾਨੇ ਕੇੜਾ ਕਾਂਟੋ ਲਾਗਿਓ’ ਤੋਂ ਇਲਾਵਾ ਗੁਜਰਾਤੀ ਫਿਲਮਾਂ ‘ਗੁਨਾ ਸੁੰਦਰੀ’ (1948), ਦੇ ਗੀਤ ‘ਭਬੀ ਤਾਮੇ ਥੋੜਾ ਥੋੜਾ ਠਾਓæææ’ ਅਤੇ ਫਿਲਮ ‘ਮੰਗਲ ਫੇਰਾ’ (1949) ਦੇ ਗੀਤ ‘ਟਾਲੀਓ ਨਾ ਟਾਲੇæææ’ ਤੋਂ ਬਿਨਾਂ ਕਈ ਭਜਨ ਵੀ ਕਾਫੀ ਹਿੱਟ ਰਹੇ। ਉਸ ਵੱਲੋਂ ਕੁਝ ਹਿੰਦੀ ਫਿਲਮਾਂ ਵਿਚ ਗਾਏ ਗੀਤ ਤਾਂ ਅੱਜ ਵੀ ਅਮਰ ਹਨ, ਜਿਵੇਂ ‘ਘੂੰਘਟ ਕੇ ਪਟ ਖੋਲ੍ਹ ਜੋਗੀ’ (ਜੋਗਨ 1950), ‘ਖਿਆਲੋਂ ਮੇਂ ਕਿਸੀ ਕੇ’ (ਬਾਵਰੇ ਨੈਣ 1950), ‘ਜੈ ਜਗਦੀਸ਼ ਹਰੇ’ (ਆਨੰਦ ਮੱਠ 1950), ‘ਤਦਬੀਰ ਸੇ ਬਿਗੜੀ ਹੂਈ ਤਕਦੀਰ ਬਨਾ ਲੇ’ (ਬਾਜ਼ੀ 1951), ‘ਨਾ ਯੇ ਚਾਂਦ ਹੋਗਾ’ (ਸ਼ਰਤ 1954), ‘ਯੇ ਲੋ ਮੈਂ ਹਾਰੀ ਪੀਆ’ (ਆਰ-ਪਾਰ 1954), ‘ਠੰਢੀ ਹਵਾ ਕਾਲੀ ਘਟਾ’, ‘ਜਾਨੇ ਕਹਾਂ ਮੇਰਾ ਜਿਗਰ’, ‘ਜਾ ਜਾ ਜਾ ਬੇਵਫਾ’ ਤੇ ‘ਪ੍ਰੀਤਮ ਆਨ ਮਿਲੋ’, ‘ਆਨ ਮਿਲੋ’ (ਦੇਵਦਾਸ 1955), ‘ਮੇਰੇ ਜ਼ਿੰਦਗੀ ਕੇ ਹਮਸਫਰ’ (ਸ੍ਰੀਮਤੀ 420), ‘ਐ ਦਿਲ ਮੁਝੇ ਬਤਾ ਦੇ’ (ਭਾਈ ਭਾਈ 1956), ‘ਜਾਨੇ ਕਿਆ ਤੂਨੀ ਕਹੀ’, ‘ਹਮ ਆਪ ਕੀ ਆਖੋ ਮੇਂ’ (ਪਿਆਸਾ-1957), ‘ਮੇਰਾ ਨਾਮ ਚਿੰਨ ਚਿੰਨ ਚੂ’ (ਹਾਵੜਾ ਬ੍ਰਿਜ 1958), ‘ਕੈਸਾ ਜਾਦੂ ਬਲੱਮ ਤੂਨੇ ਡਾਲਾ’ (12ਓ ਕਲਾਕ), ‘ਹਵਾ ਧੀਰੇ ਆਨਾ’ (ਸੁਜਾਤਾ1959), ‘ਵਕਤ ਨੇ ਕੀਆ ਕਿਆ ਹਸੀਂ ਸਿਤਮ, ਹਮ ਰਹੇ ਨਾ ਹਮ, ਤੁਮ ਰਹੇ ਨਾ ਤੁਮ’ (ਕਾਗ਼ਜ਼ ਕੇ ਫੁਲ 1959), ‘ਨਾ ਜਾਵੋ ਸਈਂਆਂ ਛੁੜਾ ਕੇ ਬਈਆਂ’, ‘ਪੀਆ ਐਸੋ ਜੀਆ ਕੋ ਤੜਪਾ ਕੇ ਗਯਾ ਰੇ’ (ਸਾਹਿਬ ਬੀਵੀ ਔਰ ਗੁਲਾਮ 1962), ‘ਮੁਝੇ ਜਾਨ ਨਾ ਕਹੋ, ਮੇਰੀ ਜਾਂ’ (ਅਨੁਭਵ 1971) ਤੇ ਕੁਝ ਹੋਰ ਗੀਤ। ਗੀਤਾ ਦੱਤ ਨੇ ਸਭ ਤੋਂ ਪਹਿਲਾ ਫਿਲਮੀ ਗੀਤ ਫਿਲਮ ‘ਹੀਰ ਰਾਂਝਾ’ (1948) ਵਿਚ ਖੱਯਾਮ ਦੇ ਸੰਗੀਤ ਨਿਰਦੇਸ਼ਨ ਹੇਠ ‘ਕੈਸੇ ਕਾਟੂੰ ਯੇ ਕਲੀ’ ਗਾਇਆ ਤੇ ਕੁਝ ਹਿੰਦੀ ਫਿਲਮਾਂ ਵਿਚ ਪੰਜਾਬੀ ਗੀਤ ਵੀ ਗਾਏ। ‘ਤੇਰੀ ਜਾਤ ਹੈ, ਅਕਬਰੀ’ ਤੇ ‘ਹੇ ਬਾਬੂ ਹੇ ਬੰਧੂ’ (ਫਿਲਮ ਇਨਸਾਫ), ਪੰਜਾਬੀ ਫੀਚਰ ਫਿਲਮ ‘ਬਾਲੋ’ (1951) ਵਿਚਲੇ ਸਾਹਿਰ ਲੁਧਿਆਣਵੀ ਦੇ ਦੋ ਗੀਤ ‘ਇਕ ਇਕ ਅੱਖ ਮੇਰੀ ਸਵਾ ਸਵਾ ਲੱਖ ਦੀ’ ਤੇ ‘ਕੋਠੇ ਕੋਠੇ ਆ ਕੁੜੀਏæææ’ ਅਤੇ ਫਿਲਮ ‘ਹੀਰ ਰਾਂਝਾ’ (1948) ਦਾ ਗੀਤ ‘ਹਾੜਾ ਵੇ ਚੁੰਨੀ ਲੈਦੇ ਲਾਲ ਰੰਗ ਦੀ’ ਅਤੇ ‘ਛੱਡ ਅੜਿਆ ਮੇਰੀ ਵੀਣੀ ਨਾ ਮਰੋੜ’ (ਫਿਲਮ ਲਾਲਾ) ਵਿਚ ਗਾਏ ਗੀਤਾ ਦੱਤ ਦੇ ਗਾਏ ਗੀਤ ਅੱਜ ਵੀ ਸੰਗਤਿ ਪ੍ਰੇਮੀਆਂ ਲਈ ਸੌਗਾਤ ਹਨ।
-ਪੇਸ਼ਕਸ਼ ਜੁਗਰਾਜ ਗਿੱਲ ਸ਼ਰਲਟ (ਫੋਨ: 704-257-6693)
Leave a Reply