ਆਧੁਨਿਕ ਵਿਚਾਰਾਂ ਵਾਲੀ ਈਸ਼ਾ ਗੁਪਤਾ ਖ਼ੂਬ ਚਰਚਾ ਵਿਚ ਹੈ। ‘ਜੰਨਤ-2’ ਫ਼ਿਲਮ ਨਾਲ ਉਸ ਨੇ ਬਾਲੀਵੁੱਡ ਵਿਚ ਦਸਤਕ ਦਿੱਤੀ। ਹੁਣ ਤੱਕ ਉਹ ਪ੍ਰਕਾਸ਼ ਝਾਅ ਦੀ ਫ਼ਿਲਮ ‘ਚੱਕਰਵਿਊ’ ਤੇ ਭੱਟ ਪਰਿਵਾਰ ਦੀ ਹੀ ‘ਰਾਜ਼-3’ ਕਰਕੇ ਆਪਣੀ ਪਛਾਣ ਨੂੰ ਹੋਰ ਮਜ਼ਬੂਤੀ ਦੇ ਚੁੱਕੀ ਹੈ। ਈਸ਼ਾ ਚਾਹੇ ਤਾਂ ਦਰਜਨ ਫ਼ਿਲਮਾਂ ਪ੍ਰਾਪਤ ਕਰ ਲਵੇ ਪਰ ਬਗੈਰ ਦਮਦਾਰ ਕਹਾਣੀ ਵਾਲੀ ਫਿਲਮ ਕਰਨੀ ਸਮੇਂ ਦੀ ਬਰਬਾਦੀ, ਦਿੱਲੀ ਦੀ ਇਸ ਫ਼ਿਲਮੀ ਕੁੜੀ ਨੂੰ ਲੱਗਦੀ ਹੈ। ਈਸ਼ਾ ਚੈਨਲ ਪੱਤਰਕਾਰ ਬਣਦੀ-ਬਣਦੀ ਸੁੰਦਰਤਾ ਮੁਕਾਬਲਿਆਂ ਵਿਚ ਜਾ ਕੇ ਫ਼ਿਲਮਾਂ ਦਾ ਹਿੱਸਾ ਬਣਨ ਵੱਲ ਤੁਰ ਪਈ ਸੀ। ਮਾਡਲਿੰਗ ਈਸ਼ਾ ਦੇ ਵਰ ਆਈ ਤੇ ਉਸ ਦਾ ਇਸ਼ਤਿਹਾਰ ਦੇਖ ਕੇ ਹੀ ਮਹੇਸ਼ ਭੱਟ ਨੇ ਉਸ ਨੂੰ ਨਾਇਕਾ ਲਿਆ ਸੀ। ਈਸ਼ਾ ਕੋਲ ਹਾਲੇ ਵੀ ਭੱਟ ਪਰਿਵਾਰ ਦਾ ਕੰਮ ਜ਼ਿਆਦਾ ਹੈ। ਇਹ ਵੀ ਉਹ ਮੰਨਦੀ ਹੈ ਕਿ ਅਜੇ ਤੱਕ ਕੰਮ ਦੇ ਨਾਂ ‘ਤੇ ਉਹ ਵਿਖਾਵੇ ਦੀ ਸ਼ੈਅ ਹੀ ਰਹੀ ਹੈ; ਹਾਲੇ ਉਸ ਨੇ ਆਪਣੀ ਕਲਾਕਾਰੀ ਦਿਖਾਉਣੀ ਹੈ। ਉਸ ਨੂੰ ਆਸ ਹੈ ਕਿ ਉਹ ਆਪਣਾ ਜਲਵਾ ਦਿਖਾਏਗੀ।
_______________________________________
ਦੀਆ ਮਿਰਜ਼ਾ ਦਾ ਭਵਿੱਖ ਸੁਨਹਿਰੀ
‘ਪਰਣੀਤਾ’, ‘ਦਸ ਕਹਾਨੀਆਂ’ ਤੋਂ ‘ਐਸਿਡ ਫੈਕਟਰੀ’ ਤੱਕ ਕਈ ਚੰਗੀਆਂ ਫ਼ਿਲਮਾਂ ਕਰਨ ਵਾਲੀ ਦੀਆ ਮਿਰਜ਼ਾ ਲਈ ਚਾਹੇ 2012 ਵਪਾਰਕ ਤੌਰ ‘ਤੇ ਖਾਸ ਨਹੀਂ ਸੀ ਪਰ ਸਾਹਿਲ ਸੰਗਾ ਤੇ ਜ਼ਾਏਦ ਖਾਨ ਦੇ ਸਾਥ ਨੇ ਦੀਆ ਨੂੰ ਲੇਖਣ/ਨਿਰਮਾਣ ਤੇ ਸਮਾਜਿਕ ਕੰਮਾਂ ਵਿਚ ਅਗਾਂਹ ਵਧਣ ਲਈ ਪੂਰਾ ਉਤਸ਼ਾਹਤ ਕੀਤਾ। ‘ਆਈ ਬਲੀਵ ਇਨ ਇੰਗਲਸ਼’ ਦੀਆ ਦੀ 2012 ਵਿਚ ਅੰਤਿਮ ਹਿੰਦੀ ਫਿਲਮ ਹੈ ਪਰ ਨਵਾਂ ਸਾਲ ਦੀਆ ਲਈ ਜੋਸ਼ ਭਰਿਆ ਹੈ ਤੇ ਉਹ ਭਵਿੱਖ ਲਈ ਕਾਫੀ ਆਸ਼ਵੰਦ ਹੈ। ਮਾਂ ਦੀਪਾ ਤੇ ਮਤਰੇਅ ਪਿਤਾ ਅਹਿਮਦ ਮਿਰਜ਼ਾ ਦੀ ਪਰਵਰਿਸ਼ ਨੇ ਦੀਆ ਨੂੰ ਮਜ਼ਬੂਤ ਕੁੜੀ ਬਣਾਇਆ ਹੈ। ‘ਫੈਮਿਲੀ ਵਾਲਾ’, ‘ਕਾਇਨਾਤ’, ‘ਬਿਟਸ ਐਂਡ ਪੀਸੀਜ਼’, ‘ਬਚਿੱਤਰ ਲੇਖਾ’, ‘ਅਲੀਬਾਗ਼’, ‘ਜੌਨੀ ਮਸਤਾਨਾ’, ‘ਪ੍ਰਤੀਕਸ਼ਾ’, ‘ਮਾਸਟਰ ਪਲਾਨ’ ਅੱਧੀ ਦਰਜਨ ਤੋਂ ਵੱਧ ਦੀਆ ਦੀਆਂ ਇਹ ਫ਼ਿਲਮਾਂ 2013 ਵਿਚ ਆ ਕੇ ਮੁੜ ਦੀਆ ਨੂੰ ਸਫ਼ਲ ਫ਼ਿਲਮੀ ਸਿੰਘਾਸਨ ਤੇ ਬਿਰਾਜਮਾਨ ਕਰਨਗੀਆਂ।
Leave a Reply