ਕੇਂਦਰੀ ਫੰਡਾਂ ਬਾਰੇ ਪੰਜਾਬ ਪੁਲਿਸ ਦਾ ਗੋਲਮੋਲ ਹਿਸਾਬ

ਬਠਿੰਡਾ: ਕੇਂਦਰ ਸਰਕਾਰ ਵੱਲੋਂ ਸਾਲ 2012-13 ਤੋਂ ਹੁਣ ਤੱਕ ਪੰਜਾਬ ਪੁਲਿਸ ਨੂੰ ਐਮæਪੀæਐਫ਼ ਸਕੀਮ ਤਹਿਤ 94æ02 ਕਰੋੜ ਰੁਪਏ ਦੇ ਫੰਡ ਦਿੱਤੇ ਗਏ ਹਨ ਜਿਨ੍ਹਾਂ ‘ਚੋਂ 55æ18 ਕਰੋੜ ਦੀ ਵਰਤੋਂ ਦਾ ਸਰਟੀਫਿਕੇਟ ਪੁਲਿਸ ਨੇ ਹਾਲੇ ਦਿੱਤਾ ਨਹੀਂ ਹੈ। ਸਾਲ 2014-15 ਦੌਰਾਨ ਇਸ ਕੇਂਦਰੀ ਸਕੀਮ ਤਹਿਤ 38æ13 ਕਰੋੜ ਦੇ ਫੰਡਾਂ ਦੀ ਵਰਤੋਂ ਸਰਟੀਫਿਕੇਟ ਦੇਣ ਵਿਚ ਹੁਣ ਸਿਰਫ 20 ਦਿਨ ਬਚੇ ਹਨ।

ਸੂਤਰ ਆਖਦੇ ਹਨ ਕਿ ਫੰਡਾਂ ਦੀ ਵਰਤੋਂ ਕਰਨ ਲਈ ਪੁਲਿਸ ਹੱਥੋ-ਹੱਥ ਵਾਹਨ ਖਰੀਦ ਰਹੀ ਹੈ। ਪੰਜਾਬ ਪੁਲਿਸ ਨੂੰ ਸਾਲ 2013-14 ਦੌਰਾਨ ਕੇਂਦਰ ਤੋਂ 30æ50 ਕਰੋੜ ਰੁਪਏ ਮਿਲੇ ਸਨ।
ਐਤਕੀਂ ਕੇਂਦਰ ਸਰਕਾਰ ਨੇ ਸਿਰਫ 17æ05 ਕਰੋੜ ਦੇ ਹੀ ਫੰਡ ਜਾਰੀ ਕੀਤੇ ਹਨ। ਸੂਤਰ ਦੱਸਦੇ ਹਨ ਕਿ ਦੀਨਾਨਗਰ ਅਤੇ ਪਠਾਨਕੋਟ ‘ਚ ਦਹਿਸ਼ਤੀ ਹਮਲਿਆਂ ਤੋਂ ਬਾਅਦ ਪੁਲਿਸ ਅਫ਼ਸਰਾਂ ਨੇ ਹਰ ਥਾਣੇ ਤੋਂ ਹਥਿਆਰਾਂ ਦੀ ਮੰਗ ਦੀ ਸੂਚੀ ਲਈ ਸੀ ਕਿਉਂਕਿ ਥਾਣਿਆਂ ਵਿਚ ਕਾਫੀ ਹਥਿਆਰ ਤਾਂ ਪੁਰਾਣੇ ਹੋ ਗਏ ਹਨ। ਪੁਲਿਸ ਅਫਸਰਾਂ ਨੇ ਉਦੋਂ ਜਲਦੀ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਇਹ ਹਥਿਆਰ ਪੁੱਜੇ ਨਹੀਂ ਹੈ।
ਸਰਕਾਰੀ ਵੇਰਵਿਆਂ ਅਨੁਸਾਰ ਕੇਂਦਰੀ ਫੰਡਾਂ ਨਾਲ 550 ਵਾਹਨ ਖਰੀਦੇ ਗਏ ਹਨ। ਮੌਜੂਦਾ ਮਾਲੀ ਵਰ੍ਹੇ ਦੌਰਾਨ ਹੀ 467 ਹੋਰ ਵਾਹਨਾਂ ਦੀ ਖਰੀਦ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਕੋ ਵਰ੍ਹੇ ਵਿਚ 30 ਕਰੋੜ ਤੋਂ ਉਪਰ ਫੰਡ ਇਕੱਲੇ ਵਾਹਨਾਂ ‘ਤੇ ਖਰਚ ਕਰ ਦਿੱਤੇ ਜਾਣੇ ਹਨ। ਸੂਚਨਾ ਅਨੁਸਾਰ ਪੁਲਿਸ ਵਿਭਾਗ ਨੇ ਇਕ ਟੋਇਟਾ ਫਾਰਚੂਨਰ, 8 ਇਨੋਵਾ, 5 ਸਵਿਫ਼ਟ ਡਿਜ਼ਾਇਰ, 21 ਆਰਟੀਗਾ, ਚਾਰ ਮਾਰੂਤੀ ਈਕੋ, ਦੋ ਈਟੋ, ਦੋ ਸਿਆਜ਼, 62 ਮਹਿੰਦਰਾ ਬਲੈਰੋ ਐਲਐਕਸ ਅਤੇ 11 ਮਹਿੰਦਰਾ ਕੈਂਪਰਸ ਗੱਡੀਆਂ ਖਰੀਦੀਆਂ ਗਈਆਂ ਹਨ। ਇਨ੍ਹਾਂ ਗੱਡੀਆਂ ਦੀ ਅਲਾਟਮੈਂਟ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ 30 ਬੁਲਟ ਮੋਟਰ ਸਾਈਕਲ, 220 ਸਜ਼ੂਕੀ, ਜੀæਐਸ਼ 150 ਆਰ ਮੋਟਰਸਾਈਕਲ ਅਤੇ 65 ਟੀæਵੀæਐਸ਼ ਮੋਟਰਸਾਈਕਲ ਵੀ ਖਰੀਦੇ ਹਨ। ਪੁਲਿਸ ਨੂੰ ਫੌਰੀ ਤੌਰ ‘ਤੇ ਕਾਫੀ ਵਾਹਨ ਲੋੜੀਂਦੇ ਸਨ ਜਿਨ੍ਹਾਂ ਵਿਚ 22 ਟਾਟਾ ਬੱਸਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 16 ਫੋਰਸ ਟ੍ਰੈਵਲਰ ਗੱਡੀਆਂ ਵੀ ਲਈਆਂ ਹਨ।
ਪੰਜਾਬ ਦੇ ਡੀæਜੀæਪੀæ ਤੋਂ ਆਰæਟੀæਆਈæ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ ਵਿਭਾਗ ਨੇ ਚਾਲੂ ਮਾਲੀ ਵਰ੍ਹੇ ਦੌਰਾਨ ਇਕੱਲੇ ਵਾਹਨਾਂ ਦੀ ਖਰੀਦ ਉਤੇ ਹੀ 19æ45 ਕਰੋੜ ਰੁਪਏ ਖਰਚ ਕਰ ਦਿੱਤੇ ਜਿਨ੍ਹਾਂ ਵਿਚ ਕਾਫੀ ਲਗਜ਼ਰੀ ਵਾਹਨ ਵੀ ਖਰੀਦੇ ਗਏ ਹਨ। ਲਗਜ਼ਰੀ ਵਾਹਨ ਕਿਸ-ਕਿਸ ਅਧਿਕਾਰੀ ਲਈ ਖਰੀਦੇ ਗਏ ਹਨ, ਦਾ ਜੁਆਬ ਆਰæਟੀæਆਈæ ਵਿਚ ਦੇਣ ਤੋਂ ਟਾਲਾ ਵੱਟਿਆ ਗਿਆ ਹੈ। ਏæਡੀæਜੀæਪੀæ (ਪ੍ਰੋਵੀਜ਼ਨਿੰਗ ਐਂਡ ਮਾਡਰਨਾਈਜ਼ੇਸ਼ਨ) ਸੀæਐਸ਼ਆਰæ ਰੈੱਡੀ ਦਾ ਕਹਿਣਾ ਹੈ ਕਿ ਐਮæਪੀæਐਫ਼ ਸਕੀਮ ਵਿਚ ਵਾਹਨ ਖਰੀਦਣ ਦਾ ਜਿਹੜਾ ਕੰਪੋਨੈੱਟ ਬਣਿਆ ਹੈ, ਉਸ ਨਿਰਧਾਰਤ ਰਾਸ਼ੀ ਨਾਲ ਹੀ ਵਾਹਨ ਖਰੀਦੇ ਗਏ ਹਨ। ਕੁਝ ਹਥਿਆਰ ਵੀ ਖਰੀਦੇ ਗਏ ਹਨ ਅਤੇ ਹੁਣ ਪੁਲਿਸ ਵਿਭਾਗ ਵੱਲੋਂ 3300 ਏਕੇ-47 ਅਸਾਲਟਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ।
_________________________________
ਜ਼ਿਆਦਾ ਫੰਡ ਲਗਜ਼ਰੀ ਗੱਡੀਆਂ ‘ਤੇ ਖਰਚਿਆ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਕੇਂਦਰੀ ਫੰਡਾਂ ਨੂੰ ਲਗਜ਼ਰੀ ਵਾਹਨਾਂ ਲਈ ਵਰਤ ਲਿਆ ਹੈ, ਜਦੋਂ ਕਿ ਥਾਣੇ ਹਥਿਆਰਾਂ ਨੂੰ ਤਰਸ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਨੂੰ ਮਾਡਰਨਾਈਜ਼ੇਸ਼ਨ ਆਫ਼ ਸਟੇਟ ਪੁਲਿਸ (ਐਮæਪੀæਐਫ਼) ਸਕੀਮ ਤਹਿਤ ਜੋ ਫੰਡ ਜਾਰੀ ਕੀਤੇ ਹਨ, ਉਨ੍ਹਾਂ ਦਾ ਵੱਡਾ ਹਿੱਸਾ ਵਾਹਨਾਂ ਦੀ ਖਰੀਦ ਉਤੇ ਖਰਚ ਕਰ ਦਿੱਤਾ ਗਿਆ। ਉਂਜ ਦੀਨਾਨਗਰ ਅਤੇ ਪਠਾਨਕੋਟ ‘ਚ ਦਹਿਸ਼ਤੀ ਹਮਲਿਆਂ ਮਗਰੋਂ ਪੁਲਿਸ ਨੇ ਪੁਰਾਣੇ ਹਥਿਆਰਾਂ ਨੂੰ ਕੰਡਮ ਕਰਨ ਦਾ ਰੌਲਾ ਪਾਇਆ ਹੈ।