ਭਾਸ਼ਾ ਵਿਭਾਗ ਪੰਜਾਬ ਵੱਲੋਂ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਵੰਡ

ਪਟਿਆਲਾ: ਭਾਸ਼ਾ ਵਿਭਾਗ ਵੱਲੋਂ ਸਾਲ 2012, 2013 ਤੇ 2014 ਦੇ ਪੁਰਸਕਾਰਾਂ ਦੀ ਵੰਡ ਕਰ ਦਿੱਤੀ ਗਈ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਚ 60 ਸਨਮਾਨਾਂ ਵਿਚ ਲੇਖਕਾਂ, ਸਾਹਿਤਕਾਰਾਂ, ਕਵੀਆਂ, ਪੱਤਰਕਾਰਾਂ, ਢਾਡੀਆਂ, ਕਵੀਸ਼ਰਾਂ, ਰਾਗੀਆਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ 2æ92 ਕਰੋੜ ਦੀ ਰਕਮ ਨਾਲ ਸਨਮਾਨਿਆ ਗਿਆ।

ਸਭ ਤੋਂ ਪ੍ਰਮੁੱਖ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਾਲ 2012 ਵਾਸਤੇ ਪ੍ਰੋæ ਕਿਰਪਾਲ ਸਿੰਘ ਕਸੇਲ, 2013 ਵਾਸਤੇ ਅਜਮੇਰ ਸਿੰਘ ਔਲਖ ਤੇ 2014 ਵਾਸਤੇ ਨਿਰੰਜਨ ਤਸਨੀਮ ਨੂੰ ਦਿੱਤਾ ਗਿਆ। ਇਨ੍ਹਾਂ ਸ਼ਖ਼ਸੀਅਤਾਂ ਨੂੰ 10-10 ਲੱਖ ਰੁਪਏ ਨਕਦ, ਤਮਗਾ, ਸਨਮਾਨ ਪੱਤਰ ਤੇ ਸ਼ਾਲ ਸਨਮਾਨ ਵਜੋਂ ਦਿੱਤਾ ਗਿਆ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮੋਹਨ ਭੰਡਾਰੀ, ਬਲਦੇਵ ਸਿੰਘ ਸੜਕਨਾਮਾ ਤੇ ਅਵਤਾਰ ਸਿੰਘ ਬਲਿੰਗ ਨੂੰ, ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਮਾਧਵ ਕੌਸ਼ਿਕ, ਡਾæ ਤਰਸੇਮ ਗੁਜਰਾਲ ਤੇ ਮੋਹਨ ਸਪਰਾ ਨੂੰ, ਸ਼੍ਰੋਮਣੀ ਉਰਦੂ ਸਾਹਿਤਕਾਰ ਪੁਰਸਕਾਰ ਜਨਾਬ ਮਹੇਸ਼ ਪਟਿਆਲਵੀ, ਡਾæ ਮੁਹੰਮਦ ਇਕਬਾਲ ਤੇ ਡਾæ ਰੇਨੂ ਬਹਿਲ ਨੂੰ ਦਿੱਤਾ ਗਿਆ। ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ ਡਾæ ਸ਼ਸ਼ੀਧਰ ਸ਼ਰਮਾ, ਡਾæ ਭੂਸ਼ਨ ਲਾਲ ਸ਼ਰਮਾ ਤੇ ਡਾæ ਲੇਖ ਰਾਮ ਨੂੰ, ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਜਸਵਿੰਦਰ ਸਿੰਘ, ਗੁਰਭਜਨ ਸਿੰਘ ਗਿੱਲ ਅਤੇ ਪ੍ਰੋæ ਕੁਲਵੰਤ ਸਿੰਘ ਗਰੇਵਾਲ ਨੂੰ, ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਤੇ ਸਾਹਿਤਕਾਰ ਪੁਰਸਕਾਰ ਡਾæ ਸੁਰਜੀਤ ਸਿੰਘ ਭੱਟੀ, ਡਾæ ਬਲਕਾਰ ਸਿੰਘ ਤੇ ਡਾæ ਤੇਜਵੰਤ ਸਿੰਘ ਗਿੱਲ ਨੂੰ, ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਡਾæ ਕਿਰਪਾਲ ਸਿੰਘ ਤੇ ਪ੍ਰੋæ ਅੱਛਰੂ ਸਿੰਘ ਨੂੰ ਦਿੱਤਾ ਗਿਆ।
ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਸਨਮਾਨ ਕੇਸ਼ਰ ਸਿੰਘ ਨੀਰ, ਗੁਰਬਖ਼ਸ਼ ਸਿੰਘ ਭੰਡਾਲ ਤੇ ਅਜੀਤ ਸਿੰਘ ਰਾਹੀ ਨੂੰ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਦਾ ਸਨਮਾਨ ਸ੍ਰੀਮਤੀ ਚੰਦਨ ਨੇਗੀ, ਸ੍ਰੀਮਤੀ ਰਸ਼ਪਿੰਦਰ ਰਸ਼ਿਮ ਤੇ ਸ਼ੇਖ ਖਾਲਿਦ ਹੁਸੈਨ ਨੂੰ ਦਿੱਤਾ ਗਿਆ। ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਦਾ ਸਨਮਾਨ ਸ੍ਰੀਮਤੀ ਸੰਤੋਸ਼ ਸਾਹਨੀ, ਆਤਮਾ ਸਿੰਘ ਚਿੱਟੀ ਤੇ ਅਮਰੀਕ ਸਿੰਘ ਤਲਵੰਡੀ ਨੂੰ, ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਸਨਮਾਨ ਅਮਰ ਸਿੰਘ ਭੁੱਲਰ, ਹਰਜਿੰਦਰ ਸਿੰਘ ਲਾਲ ਤੇ ਭੂਸ਼ਨ ਸੂਦ ਨੂੰ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੱਤਰਕਾਰ ਦਾ ਸਨਮਾਨ ਨਰਿੰਜਨ ਸਿੰਘ ਸਾਥੀ, ਸ਼ੁਸ਼ੀਲ ਦੁਸਾਂਝ ਤੇ ਵਰਿੰਦਰ ਸਿੰਘ ਵਾਲੀਆਂ ਨੂੰ ਦਿੱਤਾ ਗਿਆ।
ਸ਼੍ਰੋਮਣੀ ਰਾਗੀ ਵਜੋਂ ਸਨਮਾਨ ਭਾਈ ਹਰੀ ਸਿੰਘ, ਪ੍ਰੋæ ਕਰਤਾਰ ਸਿੰਘ ਤੇ ਭਾਈ ਜਸਵੰਤ ਸਿੰਘ ਨੂੰ, ਸ਼੍ਰੋਮਣੀ ਢਾਡੀ/ਕਵੀਸ਼ਰ ਸਨਮਾਨ ਪੰਡਿਤ ਬ੍ਰਿਜਲਾਲ ਧੌਲਾ, ਭਾਈ ਮਹਿੰਦਰ ਸਿੰਘ ਸਿਬੀਆਂ ਅਤੇ ਦੇਸ਼ ਰਾਜ ਲਚਕਾਣੀ ਨੂੰ, ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ ਰੇਡੀਓ/ਫਿਲਮ ਪੁਰਸਕਾਰ ਬੂਟਾ ਸਿੰਘ ਸ਼ਾਦ, ਸਤੀਸ਼ ਕੌਲ ਤੇ ਬਲਦੇਵ ਸਿੰਘ ਗਿੱਲ ਨੂੰ, ਸ਼੍ਰੋਮਣੀ ਪੰਜਾਬੀ ਨਾਟਕ/ਥੀਏਟਰ ਪੁਰਸਕਾਰ ਦਵਿੰਦਰ ਦਮਨ, ਗੁਰਚਰਨ ਸਿੰਘ ਚੰਨੀ ਤੇ ਡਾæ ਪਾਲੀ ਭੁਪਿੰਦਰ ਸਿੰਘ ਨੂੰ ਅਤੇ ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਮੁਹੰਮਦ ਸਦੀਕ, ਗੁਰਦਾਸ ਮਾਨ ਅਤੇ ਸੁਰਿੰਦਰ ਛਿੰਦਾ ਨੂੰ ਦਿੱਤਾ ਗਿਆ। ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨ ਪੱਤਰ, ਸ਼ਾਲ, ਤਮਗਾ ਅਤੇ 5-5 ਲੱਖ ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਛੇ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਆ ਗਿਆ ਜਿਨ੍ਹਾਂ ਵਿਚ ਦਵਿੰਦਰ ਸਿੰਘ ਤੇ ਰਘਵੀਰ ਸਿੰਘ ਬੈਂਸ ਨੂੰ ਡੇਢ-ਡੇਢ ਲੱਖ ਰੁਪਏ ਅਤੇ ਪੰਡਤ ਰਾਓ ਧਰੇਨਵਰ, ਰਣਜੀਤ ਰਾਣਾ, ਮਲਕੀਤ ਸਿੰਘ ਗੁਆਰਾ ਤੇ ਬਚਨ ਸਿੰਘ ਸਰਲ ਨੂੰ 1-1 ਲੱਖ ਰੁਪਏ ਨਕਦ ਤੇ ਸ਼ਾਲ ਨਾਲ ਨਿਵਾਜਿਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ, ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਉਘੇ ਲੋਕ ਗਾਇਕ ਪੰਮੀ ਬਾਈ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਸਪਾਲ ਸਿੰਘ ਕਲਿਆਣ, ਰਣਧੀਰ ਸਿੰਘ ਰੱਖੜਾ, ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋæ ਬਲਦੇਵ ਸਿੰਘ ਬੱਲੂਆਣਾ ਤੇ ਡੀæਪੀæਆਈæ ਕਾਲਜਾਂ ਟੀæਕੇæ ਗੋਇਲ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਭਾਸ਼ਾ ਵਿਭਾਗ ਵੱਲੋਂ ਦਿੱਤੇ ਗਏ ਸਨਮਾਨਾਂ ਵਿਚ ਚਾਰ ਪੁਰਸਕਾਰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਦੇ ਹਿੱਸੇ ਆਏ ਹਨ। ਇਨ੍ਹਾਂ ਪ੍ਰੋਫ਼ੈਸਰਾਂ ਵਿਚ ਡਾæ ਵਰਿੰਦਰ ਵਾਲੀਆ, ਪ੍ਰੋæ ਕੁਲਵੰਤ ਗਰੇਵਾਲ, ਪ੍ਰੋæ ਸੁਰਜੀਤ ਸਿੰਘ ਭੱਟੀ ਤੇ ਡਾæ ਬਲਕਾਰ ਸਿੰਘ ਦਾ ਨਾਮ ਸ਼ਾਮਲ ਹੈ। ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ।
_____________________________________
ਕੁਝ ਸ਼ਖ਼ਸੀਅਤਾਂ ਰਹੀਆਂ ਗੈਰਹਾਜ਼ਰ
ਪਟਿਆਲਾ: ਪੁਰਸਕਾਰ ਵੰਡ ਸਮਾਗਮ ਵਿਚ ਸਨਮਾਨ ਹਾਸਲ ਕਰਨ ਲਈ ਗੁਰਦਾਸ ਮਾਨ ਤੇ ਸਤੀਸ਼ ਕੌਲ ਨਹੀਂ ਆਏ ਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਹੋਰ ਪੁੱਜਿਆ। ਨਾਟਕਕਾਰ ਦਵਿੰਦਰ ਦਮਨ ਦੀ ਪਤਨੀ ਨੇ ਉਨ੍ਹਾਂ ਦਾ ਸਨਮਾਨ ਹਾਸਲ ਕੀਤਾ। ਗ਼ਜ਼ਲਗੋ ਜਸਵਿੰਦਰ ਦਾ ਸਨਮਾਨ ਉਨ੍ਹਾਂ ਦੀ ਭੈਣ ਨੇ ਹਾਸਲ ਕੀਤਾ। ਬਾਲ ਸਾਹਿਤਕਾਰ ਸੰਤੋਸ਼ ਸਾਹਨੀ ਦਾ ਪੁਰਸਕਾਰ ਦਰਸ਼ਨ ਸਿੰਘ ਆਸਟ ਨੇ ਲਿਆ। ਦਵਿੰਦਰ ਸਿੰਘ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦਾ ਪੁਰਸਕਾਰ ਜਸਬੀਰ ਸਿੰਘ ਨੇ ਹਾਸਲ ਕੀਤਾ।