ਕੀ ਲਾਭ ਉਸ ਸਾਹਿਤ ਨੂੰ ਪੜ੍ਹਨ ਦਾ ਵੀ, ਮਨ ਢਹਿੰਦੀਆਂ ਕਲਾਂ ਵਿਚ ਜਾਈ ਜਾਵੇ।
ਉਸ ਪ੍ਰਚਾਰ ਦੇ ਕੋਲੋਂ ਤਾਂ ਦੂਰ ਚੰਗਾ, ਭੰਬਲਭੂਸੇ ਜੋ ਲੋਕਾਂ ਨੂੰ ਪਾਈ ਜਾਵੇ।
ਲਾਗੇ ਜਾਈਏ ਨਾ ਸੰਤ-ਮਹਾਤਮਾ ਦੇ, ਜਿਹੜਾ ਨਫਰਤ ਦੀ ਪੱਟੀ ਪੜ੍ਹਾਈ ਜਾਵੇ।
ਉਹਦੀ ਸਿਆਸਤ ਨੂੰ ਪਾਓ ਜੀ ਲੱਖ ਲਾਹਣਤਾਂ, ਆਗੂ ਹੋ ਕੇ ਜੋ ਲੂਤੀਆਂ ਲਾਈ ਜਾਵੇ।
ਸ਼ਾਂਤੀ ਲੱਭਣੀ ਉਸ ਰੁਜ਼ਗਾਰ ‘ਚੋਂ ਕੀ, ਅੱਠੇ ਪਹਿਰ ਜੋ ਨਾਚ ਨਚਾਈ ਜਾਵੇ।
ਕਾਹਦਾ ਤਰਸ ਉਸ ਕੌਮ-ਇਨਸਾਨ ਉਤੇ, ਚਾਨਣ ਹੁੰਦਿਆਂ ਠੇਡੇ ਜੋ ਖਾਈ ਜਾਵੇ।