ਝੰਡਾ ਜਿੱਤ ਦਾ ਗੱਡਣੇ ਵਾਸਤੇ ਜੀ, ਦਲ ਬਾਦਲੀ ਫੌਜ ਦਾ ਚੱਲਿਆ ਈ।
ਦਿਲਾਂ ਵਿਚ ਗਰੂਰ ਇਹ ਬੋਲਦਾ ਏ, ਸਾਡਾ ਹੁਕਮ ਨਾ ਕਿਸੇ ਨੇ ‘ਥੱਲਿਆ ਈ।
ਸੁੱਕਾ ਨਹੀਂ ਵਿਰੋਧੀ ਕੋਈ ਜਾਣ ਦਿੱਤਾ, ਗੋਡਾ ਧੌਣ ‘ਤੇ ਰੱਖ ਦਬੱਲਿਆ ਈ।
ਗੜ੍ਹ ਢਾਹੁਣ ਨੂੰ ‘ਸਰਨਿਆਂ’ ਆਕੀਆਂ ਦਾ, ਜਾਂਦਾ ਜੋਸ਼ ਨਾ ਉਨ੍ਹਾਂ ਦਾ ਠੱਲ੍ਹਿਆ ਈ।
ਰਾਮੂੰਵਾਲੀਆ ਥਾਪ ਜਰਨੈਲ ਦਿੱਤਾ, ‘ਰਾਸ਼ਣ-ਪਾਣੀ’ ਵੀ ਨਾਲ ਹੀ ਘੱਲਿਆ ਈ।
ਕਰਕੇ ਕਿਲੇ ਪੰਜਾਬ ਦੇ ਫਤਿਹ ਸਾਰੇ, ਜਾ ਕੇ ਮੋਰਚਾ ਦਿੱਲੀ ਦਾ ਮੱਲਿਆ ਈ!
Leave a Reply