ਜਦੋਂ ਕਿਤੇ ਚੋਣ ਹੁੰਦੀ ਐ ‘ਕਮੇਟੀ’ ਦੀ, ‘ਕੈਂਡੀਟੇਡ’ ਬਣ ਬਹਿੰਦੇ ‘ਸੇਵਾਦਾਰ’ ਜੀ।
ਬੋਲ ਨਾ ਸਕੇ ਕੋਈ ਜਿਹੜਾ ਘਰੇ ਆਪਣੇ, ਗੁਰਦੁਆਰੇ ਗੱਲ ਕਰਦਾ ਹਜਾਰ ਜੀ।
ਧਰਮ-ਸਿਧਾਂਤ ਵੱਲ ਧਿਆਨ ਕੋਈ ਨਾ, ਗੋਲਕਾਂ ਦਾ ਇਹ ਵੀ ਬਣਿਆ ਵਪਾਰ ਜੀ।
ਆਪੋ ਵਿਚੀਂ ਕੌੜ ਦਿਲਾਂ ਵਿਚ ਰੱਖ ਕੇ, ‘ਮੈਂਬਰੀ’ ਲਈ ਹੁੰਦੇ ਬਹੁਤੇ ਪੱਬਾਂ ਭਾਰ ਜੀ।
ਲੈਂਦੇ ‘ਪ੍ਰਧਾਨਗੀ’ ਜਫਰ ਜਾਲ ਕੇ, ਦਿੰਦਾ ਨਾ ਕੋਈ ਰੱਖ ਕੇ ਪਲੇਟਾਂ ਵਿਚ ਜੀ।
ਲੱਗੇ ਹੋਏ ਪਹਿਲੇ ‘ਲੇਬਰਾਂ’ ਨੂੰ ਭੁੱਲ ਕੇ, ਸਿੱਖ ਵੰਡੇ ਜਾਂਦੇ ਨੇ ‘ਸਲੇਟਾਂ’ ਵਿਚ ਜੀ!