ਪੌਣੇ ਤਿੰਨ ਲੱਖ ਲੋਕਾਂ ਦੀ ਮੌਤ ਪਿਛੋਂ ਖਾਮੋਸ਼ ਹੋਈਆਂ ਬੰਦੂਕਾਂ

ਦਮਸ਼ਕ : ਸੰਯੁਕਤ ਰਾਸ਼ਟਰ ਨੇ ਸੀਰੀਆ ਵਿਚ ਜੰਗਬੰਦੀ ਕਰ ਦਿੱਤੀ ਹੈ। ਪਿਛਲੇ ਪੰਜ ਸਾਲਾਂ ਵਿਚ ਸੀਰੀਆ ਵਿਚ ਘਰੇਲੂ ਜੰਗ ਕਾਰਨ ਦੋ ਲੱਖ ਸੱਤਰ ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਜੰਗਬੰਦੀ ਤੋਂ ਇਕ ਦਿਨ ਪਹਿਲਾਂ ਹੀ ਰੂਸ ਦੀ ਹਵਾਈ ਫੌਜ ਨੇ ਬਾਗੀਆਂ ਦੇ ਟਿਕਾਣਿਆਂ ਉਤੇ ਹਮਲੇ ਕੀਤੇ ਸਨ। ਸੀਰੀਆ ਦੇ ਮਨੁੱਖੀ ਅਧਿਕਾਰਾਂ ਨੂੰ ਵਾਚਣ ਵਾਲੇ ਗਰੁੱਪ ਨੇ ਕਿਹਾ ਹੈ ਕਿ ਸੀਰੀਆ ਦੇ ਕਈ ਇਲਾਕਿਆਂ ਵਿਚ ਮਾਹੌਲ ਪਹਿਲਾਂ ਨਾਲੋਂ ਠੀਕ ਹੈ, ਪਰ ਹਰ ਥਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ।

ਸੀਰੀਆ ਵਿਚ 2011 ਤੋਂ ਸਿਵਲ ਵਾਰ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਇਹ ਜੰਗਬੰਦੀ ਤੋਂ ਬਾਅਦ ਸੀਰੀਆ ਦਾ ਮਾਹੌਲ ਸ਼ਾਂਤ ਹੋਵੇਗਾ। ਸੀਰੀਆ ਵਿਚ ਸੀਜ਼ਫਾਈਰ ਤੋਂ ਬਾਅਦ ਪੀੜਤਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂæਐਨæ ਨੇ ਕਿਹਾ ਹੈ ਕਿ ਸਪੈਸ਼ਲ ਟਾਸਕ ਫੋਰਸ ਜੰਗਬੰਦੀ ਨੂੰ ਮੌਨੀਟਰ ਕਰ ਰਹੀ ਹੈ ਤੇ ਜਲਦ ਹੀ ਹਾਲਾਤ ਹੋਰ ਸੁਧਾਰਨ ਦੇ ਅਸਾਰ ਹਨ। ਇਸੇ ਦਰਮਿਆਨ ਹੀ ਸੀਰੀਆ ਦੇ ਕਈ ਹਿੱਸਿਆਂ ਵਿਚ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦੱਸਣਯੋਗ ਹੈ ਕਿ ਆਈæਐਸ਼ਆਈæਐਸ਼ ਨੇ ਸਭ ਤੋਂ ਵੱਡਾ ਕਹਿਰ ਸੀਰੀਆ ਵਿਚ ਹੀ ਢਾਹਿਆ ਹੈ। ਇਥੇ ਸਭ ਤੋਂ ਵੱਡੇ ਜ਼ੁਲਮ ਕੁਰਦਸ਼ ਭਾਈਚਾਰੇ ਦੇ ਲੋਕਾਂ ‘ਤੇ ਹੋਏ ਹਨ। ਆਈæਐਸ਼ ਦਾ ਸੁਫਨਾ ਹੈ ਇਹ ਸਾਰਾ ਖੇਤਰ ਇਸਲਾਮਿਕ ਨਿਯਮਾਂ ਮੁਤਾਬਕ ਚੱਲੇ ਤੇ ਉਸ ਦੀ ਅਗਵਾਈ ਉਹ ਕਰੇ। ਇਸੇ ਕਰਕੇ ਉਸ ਵੱਲੋਂ ਲਗਾਤਾਰ ਉਥੋਂ ਦੀਆਂ ਸਰਕਾਰਾਂ ਖਿਲਾਫ ਕੰਮ ਕੀਤਾ ਜਾ ਰਿਹਾ ਹੈ।
_______________________________
ਹਿਜਰਤ ਕਰਨ ਵਾਲਿਆਂ ਨੂੰ ਦੂਹਰੀ ਮਾਰ
ਜਨੇਵਾ: ਕੌਮਾਂਤਰੀ ਪਰਵਾਸੀ ਸੰਸਥਾ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਇਸ ਸਾਲ ਗ੍ਰੀਸ ਤੇ ਇਟਲੀ ਜਾਂਦੇ 110,000 ਪਰਵਾਸੀਆਂ ਤੇ ਰਫ਼ਿਊਜੀਆਂ ਵਿਚੋਂ 413 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਹੁਣ ਤੱਕ ਗ੍ਰੀਸ ‘ਚ 102547 ਲੋਕ ਪੁੱਜੇ ਹਨ ਤੇ 7,507 ਇਟਲੀ ਆਏ ਹਨ। ਦੱਸਣਯੋਗ ਹੈ ਕਿ ਆਈæਐਸ਼ਆਈæਐਸ਼ ਦੇ ਕਹਿਰ ਕਰਕੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਣਾ ਮੁਲਕ ਛੱਡਣਾ ਪਿਆ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਤ੍ਰਾਸਦੀ ਸੀਰੀਆ ਵਿਚ ਵਾਪਰੀ ਹੈ। ਸੀਰੀਆ ਨੂੰ ਇਸ ਦਾ ਸਭ ਤੋਂ ਵੱਡਾ ਪੀੜਤ ਮੰਨਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਜਿਥੇ ਆਪਣੇ ਦੇਸ਼ ਵਿਚ ਖਾਨਾਜੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਗੈਰਕਾਨੂੰਨੀ ਢੰਗ ਨਾਲ ਯੂਰਪ ਜਾਂਦੇ ਸਮੇਂ ਬਹੁਤੇ ਲੋਕ ਜਾਂ ਤਾਂ ਸਮੁੰਦਰ ਦੀ ਭੇਟ ਚੜ੍ਹ ਜਾਂਦੇ ਹਨ ਜਾਂ ਫਿਰ ਕਈ ਯੂਰਪੀ ਦੇਸ਼ ਉਨ੍ਹਾਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੰਦੇ ਹਨ ਜਿਸ ਕਾਰਨ ਉਹ ਨਾ ਘਰ ਦੇ ਰਹਿੰਦੇ ਹਨ ਤੇ ਨਾ ਘਾਟ ਦੇ। ਸੰਸਥਾ ਨੇ ਦੱਸਿਆ ਕਿ 413 ਲੋਕਾਂ ਦੀ ਯੂਰਪ ਪਹੁੰਚਣ ਸਮੇਂ ਮੌਤ ਹੋਈ ਹੈ ਜਿਨ੍ਹਾਂ ‘ਚੋਂ 321 ਗ੍ਰੀਸ ਵਾਲੇ ਰੂਟ ਵਿਚ ਹਨ। ਇਸ ਤੋਂ ਪਹਿਲਾਂ 35,000 ਪਰਵਾਸੀ ਤੇ ਰਿਫ਼ਿਊਜੀ ਗ੍ਰੀਸ ‘ਚ ਪਹੁੰਚੇ ਹਨ। ਇਨ੍ਹਾਂ ਵਿਚੋਂ ਬਹੁਤੇ ਸੀਰੀਆ, ਅਫ਼ਗਾਨਿਸਤਾਨ ਤੇ ਇਰਾਕ ਵਿਚੋਂ ਹਨ। ਉਨ੍ਹਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਅਫ਼ਗਾਨਿਸਤਾਨ ਦੇ ਤਕਰੀਬਨ 20,000 ਲੋਕ ਸਮੁੰਦਰ ਜ਼ਰੀਏ ਗ੍ਰੀਸ ਪੁੱਜੇ ਹਨ। ਇਸੇ ਤਰ੍ਹਾਂ 31,000 ਸੀਰੀਅਨ ਤੇ 12,000 ਇਰਾਕੀ ਹਨ।