ਚੰਡੀਗੜ੍ਹ: ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ ਕਿ ਇਥੇ ਸ਼ਰਾਬ ਦਾ 6ਵਾਂ ਦਰਿਆ ਵਗਦਾ ਹੈ, ਪਰ ਕਈ ਕੰਪਨੀਆਂ ਨੇ ਆਪਣੀ ਖੋਜ ਰਿਪੋਰਟ ਵਿਚ ਇਸ ਦਾਅਵੇ ਨੂੰ ਝੁਠਲਾ ਦਿੱਤਾ ਹੈ। ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਪੰਜਾਬੀ ਸਿਹਤ ਨੂੰ ਲੈ ਕੇ ਕਾਫੀ ਸੰਜੀਦਾ ਹਨ ਤੇ ਉਹ ਜੂਸ ਪੀਣ ਵਿਚ ਦੇਸ਼ ਭਰ ਵਿਚ ਸਭ ਤੋਂ ਅੱਗੇ ਹਨ। ਜੇਕਰ ਇਸ ਰਿਪੋਰਟ ਦੀ ਮੰਨੀਏ ਤਾਂ ਪੰਜਾਬ ਵਿਚ ਹੁਣ ਸ਼ਰਾਬ ਨਹੀਂ, ਜੂਸ ਦਾ 6ਵਾਂ ਦਰਿਆ ਵਹਿੰਦਾ ਹੈ।
ਦੱਸਿਆ ਗਿਆ ਹੈ ਕਿ ਜਿੰਨਾ ਜੂਸ ਪੂਰੇ ਦੇਸ਼ ਵਿਚ ਵਿਕਦਾ ਹੈ, ਉਸ ਦਾ 23 ਫੀਸਦੀ ਹਿੱਸਾ ਇਕੱਲਾ ਪੰਜਾਬੀ ਪੀਂਦੇ ਹਨ।
ਪੰਜਾਬ ਵਿਚ ਔਸਤਨ ਹਰ ਮਹੀਨੇ ਇਕ ਵਿਅਕਤੀ 1æ10 ਲੀਟਰ (ਤਕਰੀਬਨ 13 ਲੀਟਰ ਸਾਲ) ਜੂਸ ਪੀਂਦਾ ਹੈ। ਜਦੋਂ ਕਿ ਜੂਸ ਪੀਣ ਦੇ ਮਾਮਲੇ ਵਿਚ ਰਾਸ਼ਟਰੀ ਔਸਤ 100 ਮਿਲੀ ਲੀਟਰ ਪ੍ਰਤੀ ਵਿਅਕਤੀ ਤੋਂ ਵੀ ਘੱਟ ਹੈ। ਜੇਕਰ ਮਾਰਕੀਟ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਦੇਸ਼ ਵਿਚ ਜੂਸ ਦਾ ਬਾਜ਼ਾਰ 1500 ਕਰੋੜ ਰੁਪਏ ਦਾ ਹੈ। ਇਸ ਵਿਚ ਪੰਜਾਬ ਦਾ ਹਿੱਸਾ 23 ਫੀਸਦੀ ਹੈ, ਜੋ ਤਕਰੀਬਨ 3æ50 ਕਰੋੜ ਰੁਪਏ ਬਣਦਾ ਹੈ। ਜੂਸ ਪੀਣ ਦੇ ਮਾਮਲੇ ਵਿਚ ਜਰਮਨੀ ਦੇ ਲੋਕ ਸਭ ਤੋਂ ਅੱਗੇ ਹਨ, ਉਥੇ ਹਰ ਸਾਲ ਪ੍ਰਤੀ ਵਿਅਕਤੀ 45 ਲੀਟਰ ਜੂਸ ਪੀਂਦਾ ਹੈ। ਦੂਜਾ ਨੰਬਰ ਸਵਿਟਜ਼ਰਲੈਂਡ ਦਾ ਹੈ ਜਿਥੇ ਪ੍ਰਤੀ ਵਿਅਕਤੀ ਖਪਤ 42 ਲੀਟਰ ਹਨ। ਅਮਰੀਕਾ ਵਿਚ 39 ਲੀਟਰ, ਭਾਰਤ ਵਿਚ 1æ2 ਤੇ ਪੰਜਾਬ ਵਿਚ 13 ਲੀਟਰ ਪ੍ਰਤੀ ਵਿਅਕਤੀ ਖਪਤ ਹੈ।
ਇਸ ਹਿਸਾਬ ਨਾਲ ਦੇਸ਼ ਵਿਚ ਵਿਕਣ ਵਾਲੇ ਕੁਲ ਪੈਕਟ ਜੂਸ ਦਾ ਇਕ ਚੁਥਾਈ ਹਿੱਸਾ ਸਿਰਫ ਪੰਜਾਬ ਵਿਚ ਵਿਕਦਾ ਹੈ। ਇਹੀ ਵਜ੍ਹਾ ਹੈ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚ ਜੂਸ ਦੀ ਵਿਕਰੀ ਦੇ ਵੱਡੇ ਸੈਂਟਰ ਹਨ। ਦੇਸ਼ ਵਿਚ ਪੈਕਿੰਗ ਜੂਸ ਦੀ ਮਾਰਕੀਟ 20 ਤੋਂ 30 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਇਕ ਦਹਾਕਾ ਪਹਿਲਾਂ ਤੱਕ ਇਹ ਬਾਜ਼ਾਰ 100 ਕਰੋੜ ਰੁਪਏ ਤੋਂ ਵੀ ਘੱਟ ਸੀ। ਲੋਕਾਂ ਦੀ ਵਧਦੀ ਕਮਾਈ ਤੇ ਸਿਹਤ ਪ੍ਰਤੀ ਜਾਗਰੂਕਤਾ ਕਾਰਨ ਜੂਸ ਦੀ ਖਪਤ ਵਧੀ ਹੈ। ਇਹ ਗੱਲ ਵੱਖਰੀ ਹੈ ਕਿ ਦੇਸ਼ ਦੇ ਜੂਸ ਬਾਜ਼ਾਰ ਵਿਚ ਹੁਣ ਵੀ ਸੰਗਠਿਤ ਖੇਤਰ ਕੋਲ 25 ਫੀਸਦੀ ਹਿੱਸੇਦਾਰੀ ਹੈ ਜਦੋਂ ਕਿ 75 ਫੀਸਦੀ ਹਿੱਸੇਦਾਰ ਹੁਣ ਵੀ ਗੈਰ-ਜਥੇਬੰਦ ਖੇਤਰ ਕੋਲ ਹੈ। ਪੰਜਾਬ ਵਿਚ ਵਧਦੇ ਜੂਸ ਬਾਜ਼ਾਰ ਨੂੰ ਦੇਖਦੇ ਹੋਏ ਜੂਸ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਸੂਬੇ ਵਿਚ ਪਲਾਂਟ ਲਗਾਏ ਹਨ। ਇਨ੍ਹਾਂ ਵਿਚ ਕੁਵੈਤੀ ਡੈਨਿਸ਼ ਡੇਅਰੀ ਨੇ ਫਾਜ਼ਿਲਕਾ ਵਿਚ ਪਲਾਂਟ ਲਗਾਉਣ ਦੀ ਗੱਲ ਕਹੀ ਹੈ। ਉਥੇ ਹੀ ਆਈæਟੀæਸੀæ ਵੀ ਜੂਸ ਪਲਾਂਟ ਲਗਾਉਣ ਲਈ ਤਿਆਰ ਹੈ। ਕਿੰਨੂ ਨੂੰ ਲੈ ਕੇ ਕੰਪਨੀ ਕਾਫੀ ਰਿਸਰਚ ਕਰ ਰਹੀ ਹੈ, ਹਾਲਾਂਕਿ ਕਿੰਨੂ ਨੂੰ ਲੈ ਕੇ ਜੂਸ ਕੰਪਨੀਆਂ ਹਾਲੇ ਰੁਚੀ ਨਹੀਂ ਦਿਖਾ ਰਹੀਆਂ ਹਨ।