ਹੁੰਦੀ ḔਪੈਜḔ ਬਣਾਉਣ ਦੇ ਵਾਸਤੇ ਹੀ, ਭਾਸ਼ਣ ਕਲਾ ਜੋ ਦਿਲਾਂ ਦੇ ਕਾਲਿਆਂ ਦੀ।
ਨਾਂ ਵੱਜਦੇ ਸਦਾ ਹੀ ਲੀਡਰਾਂ ਦੇ, ਕੰਨੀਂ ਚੁੱਕੋ ਜੇ ਘਾਲਿਆਂ-ਮਾਲਿਆਂ ਦੀ।
ਨਸ਼ੇ ਵੇਚ ਕੇ ਚਾਹੁਣ ਅਮੀਰ ਹੋਣਾ, ਜਾਂਦੀ ਜਾਨ ਤਾਂ ਜਾਵੇ ਨਿਹਾਲਿਆਂ ਦੀ।
ਛੱਡ ਦੇਣ ਜੇ ਲੋਭ ਤੇ ਬੇਈਮਾਨੀ, ਇਕੋ ਚਾਬੀ ਹੈ ਸੈਂਕੜੇ ਤਾਲਿਆਂ ਦੀ।
ਕੀ ਬੀਤੇਗੀ ਦਿਲਾਂ ‘ਤੇ ਲਾੜਿਆਂ ਦੇ, ਮੈਲੀ ਅੱਖ ਜੇ ਹੋਵੇ ਸਰਵਾਲਿਆਂ ਦੀ।
ਗੰਢ-ਤੁੱਪ ਹੈ ਦੇਸ਼ ਨੂੰ ਲੁੱਟਣੇ ਲਈ, ਭ੍ਰਿਸ਼ਟ ਆਗੂਆਂ ਅਤੇ ਰਖਵਾਲਿਆਂ ਦੀ।