ਸਿੱਖ ਕਤਲੇਆਮ ਵਾਲੀ ਫਾਈਲ ਗੁੰਮ ਹੋਣ ਉਤੇ ਸਿਆਸਤ ਮਘੀ

ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਨਵੰਬਰ 1984 ਬਾਰੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਾਲੀ ਫਾਈਲ ਸਕੱਤਰੇਤ ਵਿਚੋਂ ਗੁੰਮ ਹੋ ਜਾਣ ਦੇ ਮੁੱਦੇ ਉਤੇ ਸਿਆਸਤ ਵਿਚ ਉਬਾਲ ਆ ਗਿਆ ਹੈ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਵੱਖਰੇ ਤੌਰ ‘ਤੇ ਪ੍ਰੈਸ ਕਾਨਫਰੰਸਾਂ ਕਰਕੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਤੇ ਨਵੰਬਰ 1984 ਦੇ ਸਿੱਖ ਕਤਲੇਆਮ ‘ਤੇ ਸਿਆਸਤ ਕਰਨ ਦੇ ਦੋਸ਼ ਲਾਏ।

ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਤੇ ਮਨਜਿੰਦਰ ਸਿੰੰਘ ਸਿਰਸਾ ਨੇ ਇਸ ਸਮੁੱਚੇ ਕਾਂਡ ਦੀ ਜਾਂਚ ਸੀæਬੀæਆਈæ ਤੋਂ ਕਰਵਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਗੁੰਮ ਹੋਈ ਫਾਈਲ ਦੀ ਜ਼ਿੰਮੇਵਾਰੀ ਸ੍ਰੀ ਕੇਜਰੀਵਾਲ ਆਪਣੇ ਉਪਰ ਲੈਣ। ਜੀæਕੇæ ਨੇ ਕਿਹਾ ਕਿ ਐਸ਼ਆਈæਟੀæ ਸਬੰਧੀ ਜਾਣਕਾਰੀ ਲੈਣ ਲਈ ਕਮੇਟੀ ਵੱਲੋਂ 26 ਦਸੰਬਰ ਨੂੰ ਲਗਾਈ ਗਈ ਆਰæਆਈæਟੀæ ਦਾ ਜਵਾਬ ਦੇਣ ਤੋਂ ਬਚਣ ਲਈ ਦਿੱਲੀ ਸਰਕਾਰ ਵੱਲੋਂ ਇਸ ਫਾਈਲ ਦੇ ਗੁਆਚਣ ਦਾ ਨਾਟਕ ਕੀਤਾ ਗਿਆ ਹੈ। ਭਾਜਪਾ ਦੇ ਸਥਾਨਕ ਆਗੂ ਆਰæਪੀæ ਸਿੰਘ ਨੇ ਵੱਖਰੇ ਤੌਰ ‘ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ, ‘ਕੇਜਰੀਵਾਲ ਸਿਰਫ ਹਰ ਮੁੱਦੇ ਨੂੰ ਸਿਆਸੀ ਲਾਭ ਲਈ ਵਰਤਦੇ ਹਨ, ਚਾਹੇ ਉਹ ਸ਼ਹੀਦਾਂ ਦਾ ਸਨਮਾਨ ਹੋਵੇ ਜਾਂ ਸਿੱਖਾਂ ਨੂੰ ਰਾਹਤ ਦੇ ਚੈੱਕ ਵੰਡਣੇ ਹੋਣ।’ ਦੂਜੇ ਪਾਸੇ ‘ਆਪ’ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ 49 ਦਿਨ ਦੀ ਸਰਕਾਰ ਬਣਨ ਵੇਲੇ ਸ੍ਰੀ ਕੇਜਰੀਵਾਲ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਦੇ ਜਾਂਦੇ ਹੀ ਇਹ ਕੰਮ ਰੁਕ ਗਿਆ ਤੇ ਦੂਜੀ ਵਾਰ ਦਿੱਲੀ ਸਰਕਾਰ ਬਣਨ ਤੋਂ ਇਕ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ ‘ਐਸ਼ਆਈæਟੀæ’ ਬਣਾ ਦਿੱਤੀ ਜਿਸ ਨੇ 6 ਮਹੀਨੇ ਵਿਚ ਰਿਪੋਰਟ ਦੇਣੀ ਸੀ, ਪਰ ਦੂਜੀ ਵਾਰ ਸਮੇਂ ਦਾ ਵਾਧਾ ਕਰਨ ਦੇ ਬਾਵਜੂਦ ਰਿਪੋਰਟ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਫਾਈਲ ਮੰਗਵਾਈ ਗਈ ਸੀ ਜੋ ਉਪ ਰਾਜਪਾਲ ਦੇ ਸ਼ਾਸਨ ਕਾਲ ਦੌਰਾਨ ਇਧਰ-ਉਧਰ ਹੋ ਗਈ ਸੀ।
_______________________________________
ਕਤਲੇਆਮ ਬਾਰੇ ਵਿਸ਼ੇਸ਼ ਜਾਂਚ ਟੀਮ ‘ਤੇ ਸਵਾਲ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਅਜੇ ਤੱਕ ਗੋਹਲੇ ਵਿਚੋਂ ਇਕ ਵੀ ਪੂਣੀ ਨਹੀਂ ਕੱਤੀ ਹੈ ਜਦੋਂ ਕਿ ਇਸ ਦੇ ਕਾਰਜਕਾਲ ਵਿਚ ਛੇ ਮਹੀਨੇ ਦਾ ਇਕ ਵਾਰ ਵਾਧਾ ਵੀ ਕੀਤਾ ਜਾ ਚੁੱਕਾ ਹੈ। ਨਵੰਬਰ 1984 ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ‘ਸਿਟ’ ਬਾਰੇ ਕਦੇ ਕੋਈ ਜਾਂਚ ਲਈ ਤੇਜ਼ੀ ਨਹੀਂ ਦਿਖਾਈ। ਇਹ ਵਿਚਾਰ ਪੰਥਕ ਸੇਵਾ ਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਕੋਚਰ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੋਵੇ ਜਾਂ ਕਾਂਗਰਸ, ਇਹ ਦੋਨੋਂ ਪਾਰਟੀਆਂ ਕਦੇ ਵੀ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਸੁਹਿਰਦ ਨਹੀਂ ਹੋਈਆਂ। ਸ੍ਰੀ ਕੋਚਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿਚ ਭਾਈਵਾਲ ਹੈ ਤੇ ਜਿਸ ਵਿਸ਼ੇਸ਼ ਜਾਂਚ ਟੀਮ ਨੇ ਛੇ ਮਹੀਨੇ ਵਿਚ ਰਿਪੋਰਟ ਦੇਣੀ ਸੀ, ਉਸ ਨੇ ਅਜੇ ਬਹੁਤੀ ਪ੍ਰਗਤੀ ਨਹੀਂ ਕੀਤੀ ਹੈ ਜਦੋਂ ਕਿ ਸੀæਬੀæਆਈæ ਸਮੇਤ ਦਿੱਲੀ ਪੁਲਿਸ ਸਿੱਧੇ ਤੌਰ ‘ਤੇ ਕੇਂਦਰ ਦੀ ਮੋਦੀ ਸਰਕਾਰ ਦੇ ਅਧੀਨ ਹੈ। ਇਸ ਸਰਕਾਰ ਵਿਚ ਦਲ ਦੀ ਇਕ ਸੰਸਦ ਮੈਂਬਰ ਮੰਤਰੀ ਵੀ ਹੈ।
__________________________________________
ਮੱਕੜ ਨੇ ਕੇਂਦਰ ਸਰਕਾਰ ਦਾ ਦਖਲ ਮੰਗਿਆ
ਅੰਮ੍ਰਿਤਸਰ: ਦਿੱਲੀ ਦੀ ‘ਆਪ’ ਸਰਕਾਰ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਬਾਰੇ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਕੇਂਦਰ ਨੂੰ ਭੇਜੀ ਇਕ ਸੰਵੇਦਨਸ਼ੀਲ ਫਾਈਲ ਗਵਾਚ ਜਾਣ ‘ਤੇ ਰੋਸ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਬਾਰੇ ਗ੍ਰਹਿ ਮੰਤਰਾਲੇ ਨੂੰ ਜ਼ਿੰਮੇਵਾਰ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬਾਬਤ ਗ੍ਰਹਿ ਮੰਤਰੀ ਨੂੰ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਿੱਖ ਭਾਵਨਾਵਾਂ ਨਾਲ ਤਾਲਮੇਲ ਨਹੀਂ ਬੈਠ ਸਕਦਾ ਅਤੇ ਇਹ ਪਾਰਟੀ ਵੀ ਕਾਂਗਰਸ ਵਾਂਗ ਸਿੱਖਾਂ ਦੀਆਂ ਸਮੱਸਿਆਵਾਂ ਵਿਚ ਦਿਲਚਸਪੀ ਨਹੀਂ ਰਖਦੀ।