ਕਰਜ਼ੇ ਨੇ ਮਧੋਲੀ ਕਿਸਾਨੀ, ਆਮਦਨ ਕਰਜ਼ੇ ਦੇ ਬੋਝ ਤੋਂ ਵੀ ਅੱਧੀ

ਚੰਡੀਗੜ੍ਹ: ਪੰਜਾਬ ਦੇ ਕਿਸਾਨ ਦਾ ਵਾਲ-ਵਾਲ ਕਰਜ਼ੇ ਵਿਚ ਡੁੱਬਿਆ ਹੋਇਆ ਹੈ। ਸੂਬੇ ਦੇ ਕਿਸਾਨਾਂ ਸਿਰ 69,355 ਕਰੋੜ ਰੁਪਏ ਕਰਜ਼ਾ ਹੈ। ਛੋਟਾ (ਪੰਜ ਏਕੜ) ਤੇ ਸੀਮਾਂਤ (ਦੋ ਏਕੜ) ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਸਥਿਤੀ ਵਿਚ ਵੀ ਨਹੀਂ ਹੈ। ਇਨ੍ਹਾਂ ਦੀ ਜ਼ਮੀਨ ਤੋਂ ਆਮਦਨ ਕਰਜ਼ੇ ਦੇ ਬੋਝ ਤੋਂ ਅੱਧੀ ਵੀ ਨਹੀਂ ਹੈ। ਖੇਤ ਮਜ਼ਦੂਰ ਦੀ ਹਾਲਤ ਇਸ ਤੋਂ ਵੀ ਬਦਤਰ ਹੈ। ਇਹ ਖੁਲਾਸਾ ਆਈæਸੀæਐਸ਼ਐਸ਼ਆਰæ ਲਈ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਸਰਵੇਖਣ ਦੌਰਾਨ ਹੋਇਆ ਹੈ।

ਸਰਵੇਖਣ ਦੌਰਾਨ 2014-15 ਦੇ ਖੇਤੀ ਸਾਲ ਭਾਵ ਸਾਉਣੀ ਤੇ ਹਾੜ੍ਹੀ ਦੇ ਸੀਜ਼ਨ ਦੌਰਾਨ ਕਰਜ਼ੇ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਅਨੁਸਾਰ 69,355 ਕਰੋੜ ‘ਚੋਂ 56,481 ਕਰੋੜ ਰੁਪਏ ਸੰਸਥਾਗਤ ਅਤੇ 12,874 ਕਰੋੜ ਗ਼ੈਰ-ਸੰਸਥਾਗਤ ਭਾਵ ਸ਼ਾਹੂਕਾਰਾਂ ਦਾ ਕਰਜ਼ਾ ਹੈ। ਸੀਮਾਂਤ ਤੇ ਛੋਟੇ ਕਿਸਾਨ ਕਰਜ਼ੇ ਲਈ ਸ਼ਾਹੂਕਾਰਾਂ ਉਤੇ ਵਧੇਰੇ ਨਿਰਭਰ ਹਨ। ਖੇਤ ਮਜ਼ਦੂਰਾਂ ਲਈ ਤਾਂ ਸੰਸਥਾਗਤ ਕਰਜ਼ਾ ਬਹੁਤ ਹੀ ਮਾਮੂਲੀ ਹੈ। ਉਨ੍ਹਾਂ ਨੂੰ ਭਾਰੀ ਵਿਆਜ ਉਤੇ ਵੱਡੇ ਜ਼ਿਮੀਂਦਾਰਾਂ ਤੋਂ ਹੀ ਕਰਜ਼ਾ ਲੈਣਾ ਪੈਂਦਾ ਹੈ।
ਜ਼ਮੀਨ ਦੀ ਮਾਲਕੀ ਅਨੁਸਾਰ ਕਰਜ਼ਾਈ ਸੀਮਾਂਤ ਕਿਸਾਨਾਂ ਸਿਰ ਪ੍ਰਤੀ ਏਕੜ 1,40,670æ58 ਰੁਪਏ ਤੇ ਛੋਟੇ ਕਿਸਾਨਾਂ ਸਿਰ 1,20,794æ93 ਰੁਪਏ ਕਰਜ਼ਾ ਹੈ। ਇਹ ਕਿਸਾਨ ਠੇਕੇ ਉਤੇ ਜ਼ਮੀਨ ਲੈ ਕੇ ਵੀ ਵਾਹੀ ਕਰਦੇ ਹਨ। ਆਪਣੀ ਤੇ ਠੇਕੇ ਉਤੇ ਲਈ ਜ਼ਮੀਨ ਦਾ ਅਨੁਮਾਨ ਲਾਇਆ ਜਾਵੇ ਤਾਂ ਸੀਮਾਂਤ ਕਿਸਾਨਾਂ ਸਿਰ ਪ੍ਰਤੀ ਏਕੜ 65,169æ42 ਰੁਪਏ ਅਤੇ ਛੋਟੇ ਕਿਸਾਨਾਂ ਸਿਰ 55573æ82 ਰੁਪਏ ਕਰਜ਼ਾ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਪੈਸਾ ਦੇਣ ਵਾਲੀਆਂ ਦੋ ਫਸਲਾਂ ਕਣਕ ਤੇ ਝੋਨਾ ਮੰਨੀਆਂ ਜਾਂਦੀਆਂ ਹਨ। ਸੂਬੇ ਵਿਚ ਝੋਨੇ ਦਾ ਔਸਤ ਝਾੜ 24 ਕੁਇੰਟਲ ਪ੍ਰਤੀ ਏਕੜ ਅਤੇ ਕਣਕ ਦਾ ਔਸਤ ਝਾੜ 18 ਕੁਇੰਟਲ ਪ੍ਰਤੀ ਏਕੜ ਮੰਨਿਆ ਜਾਂਦਾ ਹੈ। ਜੇਕਰ 1500 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ਨਾਲ ਹਿਸਾਬ ਲਗਾਇਆ ਜਾਵੇ ਤਾਂ ਦੋਵੇਂ ਫਸਲਾਂ 63,000 ਰੁਪਏ ਪ੍ਰਤੀ ਏਕੜ ਆਮਦਨ ਹੀ ਦਿੰਦੀਆਂ ਹਨ। ਇਹ ਆਮਦਨ ਪ੍ਰਤੀ ਏਕੜ ਕਰਜ਼ੇ ਦੇ ਅੱਧੇ ਹਿੱਸੇ ਦੇ ਨੇੜੇ ਤੇੜੇ ਹੀ ਬਣਦੀ ਹੈ। ਫਸਲਾਂ ਉਤੇ ਹੋਣ ਵਾਲਾ ਖਰਚ ਇਸ ਤੋਂ ਵੱਖਰਾ ਹੈ।
ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਵਿਚ ਟੀਮ ਨੇ ‘ਦਿਹਾਤੀ ਪੰਜਾਬ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਕਰਜ਼ਾ’ ਨਾਂ ਦੇ ਅਧਿਐਨ ਲਈ ਹੁਸ਼ਿਆਰਪੁਰ, ਲੁਧਿਆਣਾ ਤੇ ਮਾਨਸਾ ਜ਼ਿਲ੍ਹਿਆਂ ਦੇ 1007 ਕਿਸਾਨ ਤੇ 301 ਖੇਤ ਮਜ਼ਦੂਰਾਂ ਦੇ ਘਰਾਂ ਦਾ ਸਰਵੇਖਣ ਕੀਤਾ ਹੈ। ਸਰਵੇਖਣ ਅਨੁਸਾਰ ਅਰਧ ਮੱਧ ਵਰਗੀ ਕਿਸਾਨਾਂ ਸਿਰ ਮਾਲਕੀ ਦੇ ਹਿਸਾਬ ਨਾਲ ਪ੍ਰਤੀ ਏਕੜ 81,847æ74 ਰੁਪਏ, ਮੱਧ ਵਰਗੀ ਕਿਸਾਨਾਂ ਸਿਰ 63,244æ48 ਰੁਪਏ ਅਤੇ ਵੱਡੇ ਕਿਸਾਨਾਂ ਸਿਰ 57,512æ57 ਰੁਪਏ ਕਰਜ਼ਾ ਹੈ। ਜੇਕਰ ਔਸਤ ਕੱਢੀ ਜਾਵੇ ਤਾਂ ਪ੍ਰਤੀ ਏਕੜ ਮਾਲਕੀ ਪਿੱਛੇ 1,16,801æ97 ਰੁਪਏ ਕਰਜ਼ਾ ਹੈ। ਪ੍ਰਤੀ ਕਿਸਾਨ ਪਰਿਵਾਰ ਸਿਰ ਔਸਤਨ 5,52,64æ16 ਰੁਪਏ ਕਰਜ਼ਾ ਹੈ। ਕਿਸਾਨ ਪਰਿਵਾਰਾਂ ਦੇ ਵਰਗੀਕਰਨ ਅਨੁਸਾਰ ਸੀਮਾਂਤ ਕਿਸਾਨਾਂ ਵਿਚ ਪ੍ਰਤੀ ਪਰਿਵਾਰ 2,76,839æ70 ਰੁਪਏ, ਛੋਟੇ ਕਿਸਾਨ ਪਰਿਵਾਰ ਸਿਰ 5,57,338æ85 ਰੁਪਏ, ਅਰਧ ਮੱਧ ਵਰਗੀ ਕਿਸਾਨ ਪਰਿਵਾਰ ਸਿਰ 6,84,649æ12 ਰੁਪਏ, ਮੱਧ ਵਰਗੀ ਕਿਸਾਨ ਸਿਰ 9,35,608æ10 ਅਤੇ ਵੱਡੇ ਕਿਸਾਨਾਂ ਸਿਰ 16,37,473æ68 ਰੁਪਏ ਪ੍ਰਤੀ ਪਰਿਵਾਰ ਕਰਜ਼ਾ ਹੈ। ਕਰਜ਼ੇ ਦੇ ਸਰੋਤ ਅਨੁਸਾਰ ਸੀਮਾਂਤ ਕਿਸਾਨ 60æ55 ਫੀਸਦੀ ਸੰਸਥਾਗਤ ਅਤੇ 39æ45 ਫੀਸਦੀ ਗ਼ੈਰ-ਸੰਸਥਾਗਤ ਕਰਜ਼ੇ ਹੇਠ ਹਨ। ਛੋਟੇ ਕਿਸਾਨ 70æ30 ਫੀਸਦੀ ਸੰਸਥਾਗਤ ਅਤੇ 29æ70 ਫੀਸਦੀ ਗੈਰ-ਸੰਸਥਾਗਤ ਕਰਜ਼ਾ ਲੈਂਦੇ ਹਨ। ਅਰਧ ਮਧ ਵਰਗੀ ਕਿਸਾਨਾਂ ਨੇ 77æ96 ਫੀਸਦੀ ਸੰਸਥਾਗਤ ਅਤੇ 22æ04 ਫੀਸਦ ਗੈਰ-ਸੰਸਥਾਗਤ ਕਰਜ਼ਾ ਮੋੜਨਾ ਹੈ। ਮੱਧਵਰਗੀ ਕਿਸਾਨ 85æ53 ਫੀਸਦੀ ਸੰਸਥਾਗਤ ਤੇ 14æ47 ਫੀਸਦੀ ਗ਼ੈਰ-ਸੰਸਥਾਗਤ ਕਰਜ਼ਾ ਲੈ ਰਿਹਾ ਹੈ। ਵੱਡੇ ਕਿਸਾਨਾਂ ਨੇ 91æ84 ਫੀਸਦੀ ਕਰਜ਼ਾ ਸੰਸਥਾਵਾਂ ਤੋਂ ਲਿਆ ਹੈ ਅਤੇ ਸਿਰਫ 8æ16 ਫੀਸਦੀ ਹੀ ਗ਼ੈਰ-ਸੰਸਥਾਗਤ ਹੈ। ਸਰਵੇਖਣ ਵਿਚ ਆਏ ਕਿਸਾਨਾਂ ਸਿਰ ਔਸਤਨ 24æ73 ਫੀਸਦੀ ਗ਼ੈਰ-ਸੰਸਥਾਗਤ ਕਰਜ਼ਾ ਹੈ। ਇਹ ਤੱਥ ਦਰਸਾਉਂਦੇ ਹਨ ਕਿ ਸੰਸਥਾਗਤ ਕਰਜ਼ਾ ਵੀ ਕਿਸਾਨ ਪਰਿਵਾਰ ਦੀ ਸਮਰਥਾ ਉਤੇ ਨਿਰਭਰ ਕਰਦਾ ਹੈ।
________________________________
ਔਸਤਨ 85æ90 ਫੀਸਦੀ ਕਿਸਾਨ ਪਰਿਵਾਰਾਂ ਸਿਰ ਕਰਜ਼ਾ
ਚੰਡੀਗੜ੍ਹ: ਔਸਤਨ 85æ90 ਫੀਸਦੀ ਕਿਸਾਨ ਪਰਿਵਾਰਾਂ ਨੇ ਕਰਜ਼ਾ ਲਿਆ ਹੋਇਆ ਹੈ। ਜਿਹੜੇ ਕਿਸਾਨਾਂ ਨੇ ਕਰਜ਼ਾ ਨਹੀਂ ਲਿਆ ਉਨ੍ਹਾਂ ਵਿਚੋਂ ਬਹੁਤੇ ਪਰਿਵਾਰਾਂ ਦੀ ਖੇਤੀ ਤੋਂ ਇਲਾਵਾ ਆਮਦਨ ਦੇ ਹੋਰ ਵੀ ਸਰੋਤ ਹਨ। ਖੇਤ ਮਜ਼ਦੂਰਾਂ ਦੀ ਸਥਿਤੀ ਸਭ ਤੋਂ ਬਦਤਰ ਹੈ। ਇਨ੍ਹਾਂ ਦੇ ਘਰਾਂ ਦੀ ਗਿਣਤੀ ਨਾ ਹੋਣ ਕਰਕੇ ਕੁੱਲ ਕਰਜ਼ੇ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਹੈ, ਪਰ ਸੈਂਪਲ ਦੇ ਆਧਾਰ ਉਤੇ ਪ੍ਰਤੀ ਪਰਿਵਾਰ 68,329æ88 ਰੁਪਏ ਕਰਜ਼ਾ ਹੈ। ਇਸ ਵਿਚ 91æ79 ਫੀਸਦੀ ਕਰਜ਼ਾ ਗ਼ੈਰ-ਸੰਸਥਾਗਤ ਹੈ, ਜਿਸ ਦਾ ਵਿਆਜ 14 ਤੋਂ 28 ਫੀਸਦ ਤੱਕ ਹੈ। ਖੇਤੀਬਾੜੀ ਕਮਿਸ਼ਨਰ, ਪੰਜਾਬ ਡਾæ ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਲ 2014-15 ਦੌਰਾਨ ਖੇਤੀਬਾੜੀ ਤੋਂ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ 77,000 ਕਰੋੜ ਹੋਣ ਦਾ ਅਨੁਮਾਨ ਹੈ। ਜੇਕਰ ਕਿਸਾਨ ਨੂੰ ਵੀਹ ਫੀਸਦੀ ਵੀ ਬਚਦਾ ਹੋਵੇ ਤਾਂ 15,400 ਕਰੋੜ ਰੁਪਏ ਆਮਦਨ ਬਣਦੀ ਹੈ। ਕਿਸਾਨਾਂ ਸਿਰ ਕੁਲ ਕਰਜ਼ੇ ਦਾ 7 ਤੋਂ 18 ਫੀਸਦੀ ਤੱਕ ਦਾ ਔਸਤ ਵਿਆਜ ਲਗਾ ਲਿਆ ਜਾਵੇ ਤਾਂ ਇਹ 15 ਹਜ਼ਾਰ ਕਰੋੜ ਤੋਂ ਟੱਪ ਜਾਂਦਾ ਹੈ। ਇਸ ਵਿਚੋਂ ਵੀ ਅੱਗੋਂ ਛੋਟੇ, ਸੀਮਾਂਤ ਅਤੇ ਮੱਧਵਰਗੀ ਕਿਸਾਨਾਂ ਅਤੇ ਵੱਡੇ ਕਿਸਾਨਾਂ ਵਿਚ ਆਮਦਨ ਦਾ ਅੰਤਰ ਹੈ।