ਮੇਲੇ ਮਾਘੀ ਦੇ ਲਾ-ਲਾ ਪੰਡਾਲ ਬੈਠੇ, ਆਪੋ-ਆਪਣਾ ‘ਤਾਣ’ ਦਿਖਾਲਿਆ ਜੀ।
ਕਈ ਆਗੂਆਂ ਤੋਲਿਆ ਕੁਫਰ ਉਥੇ, ਸੂਝਵਾਨਾਂ ਦੇ ਦਿਲਾਂ ਨੂੰ ਜਾਲਿਆ ਜੀ।
‘ਰਾਖੇ’ ਧਰਮ ਦੇ ਬਣਦਿਆਂ ਪੇਸ਼ ਆਏ, ਬੇੜਾ ਪ੍ਰਾਂਤ ਦਾ ਜਿਨ੍ਹਾਂ ਬਹਾਲਿਆ ਜੀ,
ਉਨ੍ਹਾਂ ਲੋਕਾਂ ਦੇ ਸਿਦਕ ਨੂੰ ਕਰੋ ਸਿਜਦਾ, ਕੌਮੀ ਫਰਜ਼ਾਂ ਨੂੰ ਜਿਨ੍ਹਾਂ ਨੇ ਪਾਲਿਆ ਜੀ।
ਠੋਕਰ ਮਾਰ ਕੇ ਨਸ਼ੇ ਜਾਂ ਲਾਲਚਾਂ ਨੂੰ, ਤਰਸ ਕਰਦਿਆਂ ਪਿਆਰੇ ਪੰਜਾਬ ਉਤੇ।
ਬੰਨ੍ਹ ਕਾਫਲੇ ਤੁਰੇ ਸੀ ‘ਆਮ’ ਲੋਕੀ, ਪਹੁੰਚੇ ‘ਆਪ’ ਖਿਦਰਾਣੇ ਦੀ ਢਾਬ ਉਤੇ!