ਖਡੂਰ ਸਾਹਿਬ ਦਾ ਬੱਝ ਗਿਆ ਪਿੜ ਕੇਰਾਂ, ਸਭ ਧਿਰਾਂ ਨੇ ਪਰਾਂ ਨੂੰ ਤੋਲ ਰਹੀਆਂ।
ਚੋਣ ਜਿੱਤਣੀ ਹੈ ਹਰ ਹਾਲ ਭਾਈ, ਸਿਰ ਜੋੜ ਰਣਨੀਤੀਆਂ ਬਣਨ ਪਈਆਂ।
ਪੈਸੇ-ਧੇਲੇ ਦਾ ਹੋਣ ਹਿਸਾਬ ਲੱਗਾ, ਜਿਹੜਾ ਚੋਣ ਮੈਦਾਨ ਵਿਚ ਗੇੜਨਾ ਏ।
ਵੋਟਰ ਨਾਗ ਵਾਗੂੰ ਹੀ ਮੇਲ੍ਹ ਉਠਣ, ਰਾਗ ਬੀਨ ਦਾ ਐਸਾ ਕੋਈ ਛੇੜਨਾ ਏ।
ਉਧਰ ਵੋਟਰ ਵੀ ਬੈਠੇ ਨੇ ਘਾਤ ਲਾ ਕੇ, ਆਖਣ ਕਰਾਂਗੇ ਆਓ-ਭਗਤ ਪੂਰੀ।
ਬੀਤੇ ਵਕਤ ਦਾ ਕਰਨਾ ਹਿਸਾਬ ਪੂਰਾ, ਗੱਲ ਛੱਡਣੀ ਨਹੀਂ ਕੋਈ ਅਧੂਰੀ।