ਆਸਕਰ ਉਡਾਣ

-ਸੁਰਿੰਦਰ ਸਿੰਘ ਭਾਟੀਆ
85ਵੇਂ ਆਸਕਰ ਐਵਾਰਡ ਦੇ ਹੋਸਟ ਸੇਠ ਮੈਕਫਰਲੇਨ ਤੇ ਅਦਾਕਾਰਾ ਇਮਾ ਸਟੋਨ ਨੇ ਆਸਕਰ ਪੁਰਸਕਾਰਾਂ ਲਈ ਨਾਮਜਦਗੀਆਂ 10 ਜਨਵਰੀ 2013 ਨੂੰ ਲਾਂਸ ਏਂਜਲਸ ਵਿਚ ਘੋਸ਼ਿਤ ਕਰ ਦਿੱਤੀਆਂ ਹਨ। ਪਿਛਲੇ 40 ਸਾਲ ਦੀ ਰਵਾਇਤ ਨੂੰ ਤੋੜਦਿਆਂ ਪਹਿਲੀ ਵਾਰ ਆਸਕਰ ਦੇ ਹੋਸਟ ਵਲੋਂ ਇਹ ਨਾਮਜ਼ਦਗੀਆਂ ਐਲਾਨੀਆਂ ਗਈਆਂ ਹਨ। ਇਸ ਤੋਂ ਪਹਿਲਾ ਇਹ ਰਸਮ ਆਸਕਰ ਕਮੇਟੀ ਦੇ ਅਧਿਕਾਰੀਆਂ ਵਲੋਂ ਨਿਭਾਈ ਜਾਂਦੀ ਸੀ।
ਫਿਲਮ ‘ਲਿੰਕਨ’ ਨੂੰ ਸਭ ਤੋਂ ਜਿਆਦਾ 12 ਸ੍ਰੇਣੀਆਂ ਵਿਚ ਨਾਮਜ਼ਦਗੀ ਮਿਲੀ ਹੈ। ਇਹ ਫਿਲਮ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਇਬਰਾਹਿਮ ਲਿੰਕਨ ਬਾਰੇ ਹੈ ਜਿਨ੍ਹਾਂ ਨੇ ਸਿਵਲ ਵਾਰ ਦੌਰਾਨ ਸੰਵਿਧਾਨ ਵਿਚ 13ਵੀਂ ਸੋਧ ਕਰਕੇ ਗੁਲਾਮਾਂ ਨੂੰ ਮੁਕਤੀ ਦੁਆਈ ਸੀ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਸਟੀਵਨ ਸਪੀਲਬਰਗ ਨੇ ਕੀਤਾ ਹੈ, ਜਿਸ ਨੂੰ ਸਰਵੋਤਮ ਨਿਰਦੇਸ਼ਕ ਦੀ ਸੇæ੍ਰਣੀ ਵਿਚ ਸ਼ਾਮਿਲ ਕੀਤਾ ਗਿਆ ਹੈ। ਹਾਲੀਵੁੱਡ ਵਿਚ ਸਪੀਲਬਰਗ ਦਾ ਬੜਾ ਨਾਂ ਹੈ। 11 ਵਾਰ ਉਸ ਦੀਆਂ ਫਿਲਮਾਂ ਤੇ ਛੇ ਵਾਰ ਉਹ ਆਪ ਸਰਵੋਤਮ ਫਿਲਮਸਾਜ਼ ਦੇ ਪੁਰਸਕਾਰ ਲਈ ਨਾਮਜ਼ਦ ਹੋ ਚੁੱਕਾ ਹੈ ਅਤੇ ਦੋ ਵਾਰ (‘ਸੇਵਿੰਗ ਪ੍ਰਾਈਵੇਟ ਰਿਆਨ’ ਅਤੇ ‘ਸ਼ਿਡਲਰ’ਜ਼ ਲਿਸਟ’) ਉਸ ਨੇ ਆਸਕਰ ਅਵਾਰਡ ਹਾਸਿਲ ਵੀ ਕੀਤਾ ਹੈ। ਇਹ ਫਿਲਮ ਸਰਵੋਤਮ ਨਿਰਦੇਸ਼ਨ, ਸਰਵੋਤਮ ਅਦਾਕਾਰ (ਡੇਨੀਅਲ ਡੇਅ-ਲੂਈਸ), ਸਰਵੋਤਮ ਸਹਾਇਕ ਅਦਾਕਾਰਾ (ਸੈਲੀ ਫੀਲਡ), ਸਰਵੋਤਮ ਸਹਾਇਕ ਅਦਾਕਾਰ (ਟੌਮੀ ਲੀ ਜੋਨਸ), ਅਤੇ ਸਰਵੋਤਮ ਪਟਕਥਾ (ਟੋਨੀ ਕੁਸ਼ਾਰ) ਲਈ ਨਾਮਜ਼ਦ ਹੋਈ ਹੈ।
ਆਂਗ ਲੀ ਦੀ ਫਿਲਮ ‘ਲਾਈਫ ਆਫ ਪਾਈ’ ਨੂੰ 11 ਅਤੇ ਰੋਮਾਂਟਿਕ ਕਾਮੇਡੀ ਡਰਾਮਾ ਫਿਲਮ ‘ਸਿਲਵਰ ਲਾਈਨਿੰਗ ਪਲੇਬੁੱਕ’ ਨੂੰ 8 ਵਰਗਾਂ ਵਿਚ ਨਾਮਜ਼ਦਗੀਆਂ ਮਿਲੀਆਂ ਹਨ। ਰਾਜਨੀਤਕ ਥ੍ਰਿਲਰ ਫਿਲਮ ‘ਆਰਗੋ’ ਤੇ ਸੰਗੀਤਕ ਫਿਲਮ ‘ਲੈਸ ਮਿਜ਼ਰੇਬਲ’ ਨੂੰ 7 ਵਰਗਾਂ, ਬਹੁਤ ਹੀ ਚਰਚਿੱਤ ਫਿਲਮ ‘ਜੀਰੋ ਡਾਰਕ ਥਰਟੀ’ ਤੇ ‘ਜਾਂਗੋ ਅਨਚੇਨਡ’ ਨੂੰ ਪੰਜ ਅਤੇ ਜੇਮਜ ਬਾਂਡ ਦੀ ਫਿਲਮ ‘ਸਕਾਈ ਫਾਲ’ ਨੂੰ ਚਾਰ ਵਰਗਾਂ ਵਿਚ ਨਾਮਜ਼ਦਗੀ ਹਾਸਿਲ ਹੋਈ ਹੈ।
ਸਰਵੋਤਮ ਫਿਲਮ: ਲਿੰਕਨ, ਜ਼ੀਰੋ ਡਾਰਕ ਥਰਟੀ, ਲਾਈਫ ਆਫ਼ ਪਾਈ, ਲੈਸ ਮਿਜ਼ਰੇਬਲ, ਸਿਲਵਰ ਲਾਈਨਿੰਗ ਪਲੇਬੁੱਕ, ਜਾਂਗੋ ਅਨਚੇਨਡ, ਬੀਸਟਸ ਆਫ਼ ਦਿ ਸਾਊਦਰਨ ਵਾਈਲਡ, ਆਰਮਰ ਤੇ ਆਰਗੋ।
ਬੈਸਟ ਐਕਟਰ: ਡੇਨੀਅਲ ਡੇਅ-ਲੂਇਸ (ਲਿੰਕਨ), ਬਰੈਡਲੇ ਕੂਪਰ (ਸਿਲਵਰ ਲਾਈਨਿੰਗ ਪਲੇਬੁੱਕ), ਜੋਕਿਨ ਫਿਨਿਕਸ (ਦਿ ਮਾਸਟਰ), ਡੇਂਜ਼ਲ ਵਾਸ਼ਿੰਗਟਨ (ਫਲਾਈਟ) ਤੇ ਹਿਊਗ ਜੈਕ ਮੈਨ (ਲੈਸ ਮਿਜ਼ਰੇਬਲ),
ਬੈਸਟ ਐਕਟਰੈਸ: ਜੈਸਿਕਾ ਚੈਸਟਨ (ਜ਼ੀਰੋ ਡਾਰਕ ਥਰਟੀ), ਇਮਾਨਉਲ ਰੀਵਾ (ਆਰਮਰ), ਕੁਵੈਨਜ਼ਨ ਵੈਲਿਸ (ਬੀਸਟਸ ਆਫ਼ ਦਿ ਸਾਊਦਰਨ ਵਾਈਲਡ), ਜੈਨੀਫਰ ਲਾਰੈਂਸ (ਸਿਲਵਰ ਲਾਈਨਿੰਗ ਪਲੇਬੁੱਕ) ਤੇ ਨੋਮੀ ਵਾਟਸ (ਦਿ ਇੰਪੌਸੀਬਲ)।
ਸਰਵੋਤਮ ਡਾਇਰੈਕਟਰ: ਸਟੀਵਨ ਸਪੀਲਬਰਗ (ਲਿੰਕਨ), ਮਾਈਕਲ ਹੈਨੇਕ (ਆਰਮਰ), ਡੇਵਿਡ ਓæ ਰੱਸੇਲ (ਸਿਲਵਰ ਲਾਈਨਿੰਗ ਪਲੇਬੁੱਕ) ਆਂਗ ਲੀ (ਲਾਈਫ ਆਫ਼ ਪਾਈ) ਤੇ ਬੈਨ ਜ਼ੇਟਲਿਨ (ਬੀਸਟਸ ਆਫ਼ ਦਿ ਸਾਊਦਰਨ ਵਾਈਲਡ)।
‘ਜੀਰੋ ਡਾਰਕ ਥਰਟੀ’ ਦੀ ਨਿਰਦੇਸ਼ਕ ਕੈਥਰੀਨ ਬਿਗਲੋਅ ਤੇ ‘ਆਰਗੋ’ ਦੇ ਨਿਰਦੇਸ਼ਕ ਐਫਲਕ ਬੈਨ ਨੂੰ ਸਰਵੋਤਮ ਡਾਇਰੈਕਟਰ ਦੀ ਸੂਚੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਫਿਲਮੀ ਹਲਕਿਆਂ ਤੇ ਆਲੋਚਕਾਂ ਵਿਚ ਆਮ ਚਰਚਾ ਹੈ ਕਿ ਇਹ ਦੋਵੇਂ ਫਿਲਮਾਂ ਰਾਜਨੀਤਕ ਵਿਸ਼ੇ ਨਾਲ ਸਬੰਧਤ ਹਨ, ਇਸ ਲਈ ਇਸ ਦੇ ਨਿਰਦੇਸ਼ਕਾਂ ਨੂੰ ਬੈਸਟ ਡਾਇਰੈਕਟਰ ਦੀ ਸ੍ਰੇæਣੀ ਵਿਚ ਸਾਮਿæਲ ਨਹੀ ਕੀਤਾ ਗਿਆ ਹੈ। ਕਈ ਫਿਲਮੀ ਪੰਡਿਤ ਤਾਂ ਇਥੋਂ ਤਕ ਵੀ ਕਹਿੰਦੇ ਹਨ ਕਿ ਜੇ ਇਨ੍ਹਾਂ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਨਹੀਂ ਚੁਣਿਆ ਗਿਆ ਤਾਂ ਇਸ ਦਾ ਸਾਫ ਮਤਲਬ ਹੈ ਕਿ ਇਹ ਫਿਲਮਾਂ ਬੈਸਟ ਫਿਲਮ ਦੀ ਸ਼੍ਰੇਣੀ ਵਿਚ ਹੁੰਦੇ ਹੋਏ ਵੀ ਬੈਸਟ ਫਿਲਮ ਦਾ ਇਨਾਮ ਨਹੀਂ ਜਿੱਤ ਸਕਣਗੀਆਂ ਤੇ ਇਸ ਨਾਲ ਫਿਲਮ ‘ਲਿੰਕਨ’ ਲਈ ਆਸਕਰ ਇਨਾਮ ਜਿੱਤਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਕਿਉਂਕਿ ਸ਼ੁਰੂ ਤੋਂ ਹੀ ‘ਲਿੰਕਨ’ ਤੇ ‘ਜੀਰੋ ਡਾਰਕ ਥਰਟੀ’ ਵਿਚ ਇਨਾਮ ਜਿੱਤਣ ਲਈ ਫਸਵਾਂ ਮੁਕਾਬਲਾ ਸਮਝਿਆ ਜਾ ਰਿਹਾ ਸੀ। ਇਕ ਫਿਲਮ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਜੀਵਨ ਨਾਲ ਤੇ ਦੂਸਰੀ ਉਸਾਮਾ-ਬਿਨ ਲਾਦੇਨ ਨੂੰ ਮਾਰਨ ਦੇ ਕਾਂਡ ਨਾਲ ਜੁੜੀ ਹੈ।
ਜਿਨ੍ਹਾਂ ਫਿਲਮਾਂ ਨੂੰ ਆਸਕਰ ਨਾਮਜ਼ਦਗੀ ਸੂਚੀ ਵਿਚ ਸਥਾਨ ਮਿਲਿਆ ਹੈ ਤੇ ਜਿਹੜੀਆਂ ਆਖਰੀ ਸੂਚੀ ਵਿਚ ਨਾਮਜ਼ਦਗੀ ਹਾਸਿਲ ਨਹੀਂ ਕਰ ਸਕੀਆਂ, ਇਸ ਬਾਰੇ ਵਿਚਾਰ ਸਾਂਝੇ ਕਰਨ ਲਈ ਸੰਨ ਟਾਈਮਜ਼ ਅਖਬਾਰ ਪਬਲੀਕੇਸ਼ਨ ਦੇ ਸਪਾਲਸ਼ ਅਦਾਰੇ ਵਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਸ਼ਿਕਾਗੋ ਦੇ ਜੀਨ ਸਿਸਕਲ ਫਿਲਮ ਸੈਂਟਰ ਵਿਚ ਕਰਵਾਈ ਗਈ ਜਿਸ ਵਿਚ ਸ਼ਿਕਾਗੋ ਟ੍ਰਿਬਿਊਨ ਦੇ ਫਿਲਮ ਆਲੋਚਕ ਮਾਈਕਲ ਫਿਲਿਪਸ, ਏæਬੀæਸੀæ ਚੈਨਲ 7 ਦੀ ਹੋਸਟ ਜੈਨਟ ਡੇਵਿਸ, ਸ਼ਿਕਾਗੋ ਪਬਲਿਕ ਰੇਡੀਓ (ਡਬਲਿਯੂæ ਬੀæ ਈæ ਜੀ 91æ5) ਦੀ ਐਲੀਸਨ ਕਾਉਡੀ, ਸ਼ਿਕਾਗੋ ਦੇ ਫਿਲਮੀ ਰਾਈਟਰ ਸਟੀਫ ਪਰੋਕੋਪੀ ਤੇ ਮਸ਼ਹੂਰ ਜਰਨਲਿਸਟ ਬੈਨ ਕਿਨਸਬਰਗ ਨੇ ਹਿੱਸਾ ਲਿਆ। ਇਸ ਗੋਸ਼ਟੀ ਵਿਚ ਸ਼ਿਕਾਗੋ ਦੇ ਫਿਲਮ ਪ੍ਰੇਮੀ ਵੀ ਚੋਖੀ ਗਿਣਤੀ ਵਿਚ ਹਾਜਰ ਹੋਏ।
ਸਟੀਫ ਪਰੋਕੋਪੀ ਨੇ ਕਿਹਾ ਕਿ ਆਸਕਰ ਲਈ ਫਿਲਮਾਂ ਦੀ ਚੋਣ ਵਿਚ ਬੋਧਿਕ ਪੱਖ ਨਾਲੋਂ ਭਾਵਨਾਤਾਮਕ ਪੱਖ ਜਿਆਦਾ ਹਾਵੀ ਹੈ। ਮਾਈਕਲ ਫਿਲਿਪਸ ਨੇ ਕਿਹਾ ਕਿ ਫਿਲਮਾਂ ਦੀ ਚੋਣ ਸਿਨੇਮਾ ਦੇ ਪੱਖ ਤੋਂ ਕੀਤੀ ਜਾਣੀ ਚਾਹੀਦੀ ਹੈ। ਐਲੀਸਨ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਆਮ ਦਰਸ਼ਕਾਂ ਦੇ ਫਿਲਮ ਪਸੰਦ ਕਰਨ ਦੀ ਰੁਚੀ ਤੇ ਫਿਲਮੀ ਆਲੋਚਕਾਂ ਦੀ ਪਸੰਦ ਵਿਚ ਵੱਡਾ ਫਰਕ ਨਜ਼ਰ ਆਉਂਦਾ ਹੈ।
ਜੈਨਟ ਡੇਵਿਸ ਦਾ ਵਿਚਾਰ ਸੀ ਕਿ ‘ਲਿੰਕਨ’ ਦੇ ਡਾਇਰੈਕਟਰ ਸਟੀਵਨ ਸਪੀਲਬਰਗ ਤੇ ਫਿਲਮ ‘ਦੀ ਸੈਸ਼ਨ’ ਦੇ ਆਸਕਰ ਜਿੱਤਣ ਦੇ ਅਸਾਰ ਜਿਆਦਾ ਦਿਸਦੇ ਹਨ। ਬੇਨ ਨੇ ਕਿਹਾ ਲਿੰਕਨ ਦਾ ਰੌਲ ਕਰਨ ਵਾਲੇ ਡੇਨੀਅਲ ਡੇਅ-ਲੂਇਸ ਬੈਸਟ ਐਕਟਰ ਦਾ ਇਨਾਮ ਜਿੱਤ ਸਕਦੇ ਹਨ।
ਇਸ ਵਾਰ ਆਸਕਰ ਸਮਾਗਮ ਵਿਚ ਮਸਹੂਰ ਪਾਤਰ ਜਾਸੂਸ ਜੇਮਸ ਬਾਂਡ ਦੀਆਂ ਫਿਲਮਾਂ ਦੇ 50 ਸਾਲ ਪੂਰੇ ਹੋਣ ‘ਤੇ ਉਸ ਦਾ ਜਨਮ ਦਿਨ ਮਨਾਉਂਦੇ ਹੋਏ ਵਿਸ਼ੇਸ ਪ੍ਰੋਗਰਾਮ ਰੱਖਿਆ ਗਿਆ ਹੈ। ਜੇਮਸ ਬਾਂਡ ਦੀ ਫਿਲਮ ‘ਸਕਾਈਫਾਲ’ ਵੀ ਸਿਨੇਮਾਟੋਗ੍ਰਾਫੀ, ਮੌਲਿਕ ਸੰਗੀਤ, ਮੌਲਿਕ ਗੀਤ ਤੇ ਸਾਊਂਡ ਐਡਿਟਿੰਗ ਦੇ ਵਰਗ ਵਿਚ ਸ਼ਾਮਿਲ ਹੈ।
85ਵੇਂ ਆਸਕਰ ਅਵਾਰਡ ਦੀ ਇਕ ਹੋਰ ਦਿਲਸਚਪ ਗੱਲ ਇਹ ਹੈ ਕਿ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿਚ ਸਭ ਤੋਂ ਘੱਟ ਉਮਰ 9 ਸਾਲ ਦੀ ਕੁਵੈਨਜ਼ਨ ਵੈਲਿਸ (ਫਿਲਮ ਬੀਸਟਸ ਆਫ ਦਿ ਸਾਊਦਰਨ ਵਾਈਲਡ) ਤੇ ਸਭ ਤੋਂ ਵੱਡੀ ਉਮਰ 85 ਸਾਲ ਦੀ ਇਮਾਨਉਲ ਰੀਵਾ (ਫਿਲਮ ਆਰਮਰ) ਵੀ ਮੁਕਾਬਲੇ ਵਿਚ ਹਨ।
ਹਾਜਰ ਸਿਨੇ ਪ੍ਰੇਮੀਆਂ ਦਾ ਵਿਚਾਰ ਸੀ ਕਿ ਇਸ ਸਾਲ ‘ਆਰਗੋ’, ‘ਲਿੰਕਨ’ ਤੇ ‘ਜੀਰੋ ਡਾਰਕ ਥਰਟੀ’ ਫਿਲਮਾਂ ਦੇ ਰਾਜਨੀਤੀ ਤੋਂ ਪ੍ਰੇਰਿਤ ਵਿਸ਼ੇ ਹੋਣ ਕਰਕੇ ਆਸਕਰ ਅਵਾਰਡ ਵਿਚ ਰਾਜਨੀਤਕ ਮਾਹੌਲ ਜਿਆਦਾ ਗਰਮ ਹੈ।
ਉਸਾਮਾ ਬਿਨ ਲਾਦੇਨ ‘ਤੇ ਬਣੀ ਫਿਲਮ ‘ਜੀਰੋ ਡਾਰਕ ਥਰਟੀ’ ਵਿਚ ਦਿਖਾਏ ਕਈ ਤੱਥਾਂ ਦੀ ਕਾਫੀ ਨੁਕਤਾਚੀਨੀ ਹੋ ਰਹੀ ਹੈ।
ਵਿਦੇਸ਼ੀ ਫਿਲਮ ਵਰਗ ਵਿਚ ਕੋਈ ਭਾਰਤੀ ਫਿਲਮ ਨਹੀਂ ਹੈ ਪਰ ਆਸਕਰ ਲਈ ਨਾਮਜ਼ਦ ਕਈ ਫਿਲਮਾਂ ਦਾ ਭਾਰਤ ਨਾਲ ਸਬੰਧ ਹੈ। ਨਿਰਦੇਸ਼ਕ ਆਂਗ ਲੀ ਦੀ ਫਿਲਮ ‘ਲਾਈਫ ਆਫ ਪਾਈ’ ਵਿਚ ਭਾਰਤੀ ਫਿਲਮ ਕਲਾਕਾਰ ਸੂਰਜ ਸ਼ਰਮਾ, ਇਰਫਾਨ ਖਾਨ, ਤਬੂ ਤੇ ਆਦਿਲ ਹੁਸੈਨ ਨੇ ਕੰਮ ਕੀਤਾ ਹੈ। ਫਿਲਮ ‘ਸਿਲਵਰ ਲਾਈਨਿੰਗ ਪਲੇਬੁਕ’ ਵਿਚ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਉਸਾਮਾ ਬਿਨ ਲਾਦੇਨ ਬਾਰੇ ਫਿਲਮ ‘ਜੀਰੋ ਡਾਰਕ ਥਰਟੀ’ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਇਕ ਸੈਟ ਲਗਾ ਕੇ ਕੀਤੀ ਗਈ ਸੀ ਜਿਸ ਦਾ ਭਾਰਤ ਵਿਚ ਕਾਫੀ ਵਿਰੋਧ ਵੀ ਹੋਇਆ ਸੀ।
ਇਸੇ ਫਿਲਮ ਦੀ ਬੈਸਟ ਅਦਾਕਾਰ ਦੇ ਵਰਗ ਵਿਚ ਸ਼ਾਮਿਲ ਹਾਲੀਵੁਡ ਅਭਿਨੇਤਰੀ ਜੈਸਿਕਾ ਇਸ ਗੱਲ ਦਾ ਆਮ ਜ਼ਿਕਰ ਕਰਦੀ ਹੈ ਕਿ ਕਿਸ ਤਰ੍ਹਾਂ 25 ਘੰਟੇ ਦੇ ਹਵਾਈ ਸਫਰ ਤੋਂ ਬਾਅਦ ਜਿਉਂ ਹੀ ਉਹ ਚੰਡੀਗੜ੍ਹ ਉਤਰੀ ਤਾਂ ਬਿਨਾ ਅਰਾਮ ਕੀਤੇ ਉਸ ਨੂੰ ਸਿੱਧਾ ਹੀ ਸੈਟ ‘ਤੇ ਜਾ ਕੇ ਸੂਟਿੰਗ ਸ਼ੂਰੂ ਕਰਨੀ ਪਈ।
ਇਕ ਹੋਰ ਭਾਰਤੀ ਗੀਤਕਾਰ ਤੇ ਗਾਇਕ ਕਲਾਕਾਰ ਬੰਬੇ ਜੈ ਸ੍ਰæੀ ਨੇ ਡਾਨਾ ਨਾਲ ਫਿਲਮ ‘ਲਾਈਫ ਆਫ ਪਾਈ’ ਵਿਚ ਇਕ ਲੋਰੀ ਗਾਈ ਹੈ ਤੇ ਇਹ ਫਿਲਮ ਸੰਗੀਤ ਮੌਲਿਕ ਗੀਤ ਵਰਗ ਵਿਚ ਨਾਮਜ਼ਦ ਹੋਈ ਹੈ। ਸੋ ਇਨ੍ਹਾਂ ਫਿਲਮਾਂ ਵਿਚੋਂ ਕਿਸੇ ਨੂੰ ਵੀ ਆਸਕਰ ਅਵਾਰਡ ਮਿਲਦਾ ਹੈ ਤਾਂ ਇਹ ਭਾਰਤੀ ਕਲਾਕਾਰ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਸਾਲ ਆਸਕਰ ਅਵਾਰਡ ਸਮਾਗਮ 24 ਫਰਵਰੀ 2013 ਨੂੰ ਡੋਲਬੀ ਥਿਏਟਰ ਬੈਵਰਲੀ ਹਿੱਲ, ਕੈਲੀਫੋਰਨੀਆ ਵਿਚ ਹੋ ਰਿਹਾ ਹੈ।

Be the first to comment

Leave a Reply

Your email address will not be published.