ਕਿਉਂ ਬਣਿਆ ਪਠਾਨਕੋਟ ਏਅਰਬੇਸ ਨਿਸ਼ਾਨਾ?

ਨਵੀਂ ਦਿੱਲੀ: ਪੰਜਾਬ ਦੇ ਪਠਾਨਕੋਟ ਵਿਚ ਏਅਰ ਫੋਰਸ ਸਟੇਸ਼ਨ ਉਤੇ ਹੋਏ ਦਹਿਸ਼ਤੀ ਹਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 20 ਕਿੱਲੋਮੀਟਰ ਦੀ ਦੂਰੀ ਉਤੇ ਇਹ ਸਟੇਸ਼ਨ ਹੈ। ਭਾਰਤ ਲਈ ਇਹ ਏਅਰ ਫੋਰਸ ਬੇਸ ਕਾਫੀ ਅਹਿਮ ਹੈ।

ਜੰਮੂ-ਕਸ਼ਮੀਰ ਤੇ ਹਿਮਾਚਲ ਸੂਬੇ ਦੇ ਪਠਾਨਕੋਟ ਬਿਲੁਕਲ ਨਜ਼ਦੀਕ ਹੈ। ਹਵਾਈ ਸੈਨਾ ਤੋਂ ਇਲਾਵਾ ਪਠਾਨਕੋਟ ਭਾਰਤੀ ਥਲ ਸੈਨਾ ਦਾ ਵੀ ਵੱਡਾ ਬੇਸ ਹੈ। ਪਠਾਨਕੋਟ ਬੇਸ ਏਅਰ ਫੋਰਸ ਵੈਸਟਨ ਕਮਾਂਡ ਅਧਿਨ ਆਉਂਦਾ ਹੈ ਤੇ ਇਹ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ। ਏਅਰ ਫੋਰਸ ਬੇਸ ਦੋ ਖੇਤਰਾਂ ਵਿਚ ਵੰਡਿਆਂ ਹੋਇਆ ਹੈ। ਇਕ ਟੈਕਨੀਕਲ ਖੇਤਰ ਤੇ ਦੂਜਾ ਰਿਹਾਇਸ਼ੀ ਖੇਤਰ ਹੈ। 1965 ਅਤੇ 1971 ਦੀ ਜੰਗ ਸਮੇਂ ਇਸ ਏਅਰ ਫੋਰਸ ਬੇਸ ਨੇ ਅਹਿਮ ਭੂਮਿਕਾ ਨਿਭਾਈ ਸੀ। ਏਅਰ ਫੋਰਸ ਬੇਸ ਦੇ ਅੰਦਰ ਮਿੱਗ-21 ਤੇ ਹੋਰ ਲੜਾਕੂ ਜਹਾਜ਼ ਤਾਇਨਾਤ ਰਹਿੰਦੇ ਹਨ। ਦੇਸ਼ ਦੀ ਏਅਰ ਸਕਿਉਰਿਟੀ ਲਈ ਇਹ ਏਅਰ ਫੋਰਸ ਸਟੇਸ਼ਨ ਕਾਫੀ ਅਹਿਮ ਹੈ।
ਇਸ ਦੇ ਅੰਦਰ ਹੀ ਏਅਰ ਫੋਰਸ ਵਿਚ ਕੰਮ ਕਰਨ ਵਾਲੇ ਕਰਮੀਆਂ ਦੇ ਪਰਿਵਾਰਕ ਮੈਂਬਰ ਵੀ ਰਹਿੰਦੇ ਹਨ। ਇਸ ਹਵਾਈ ਅੱਡੇ ਉਤੇ ਏਅਰ ਡਿਫੈਂਸ ਗੰਨਾਂ ਤੇ ਲੰਬੀ ਦੂਰੀ ਦੇ ਸਰਵੇਲੈਂਸ ਰੇਡਾਰ ਵੀ ਲੱਗੇ ਹਨ। ਪਠਾਨਕੋਟ ਸ਼ਹਿਰ ਦੀ ਆਬਾਦੀ 1æ56 ਲੱਖ ਹੈ ਤੇ ਮਮੂਨ ਫੌਜੀ ਛਾਉਣੀ ਵਿਚ ਥਲ ਸੈਨਾ ਦੇ 15 ਹਜ਼ਾਰ ਜਵਾਨ ਵੀ ਹਨ ਜਿਨ੍ਹਾਂ ਕੋਲ ਆਰਟਿਲਰੀ ਗੰਨਾਂ ਤੇ ਟੈਂਕ ਵੀ ਹਨ। ਇਸ ਤੋਂ ਇਲਾਵਾ ਇਥੇ ਹਿਮਾਲਿਆ ਦੀ ਤਰਫੋਂ ਹੋਣ ਵਾਲੇ ਹਮਲਿਆਂ ਨੂੰ ਡੱਕਣ ਲਈ ਖੜੀ ਕੀਤੀ ਜਾ ਰਹੀ 17 ਮਾਊਂਟੇਨ ਸਟਰਾਈਕ ਡਿਵੀਜ਼ਨ ਦਾ ਵੀ ਬੇਸ ਹੈ। ਪਠਾਨਕੋਟ ਹਵਾਈ ਸੈਨਾ ਦੀ ਮੁੱਖ ਤਰਜੀਹ ਰਹਿੰਦਾ ਹੈ ਜੋ ਆਦਮਪੁਰ, ਹਲਵਾਰਾ, ਬਠਿੰਡਾ, ਸਿਰਸਾ, ਅੰਬਾਲਾ ਤੇ ਸੂਰਤਗੜ੍ਹ ਨਾਲ ਮਿਲ ਕੇ ਹਵਾਈ ਅੱਡਿਆਂ ਦੀ ਮਾਲਾ ਸਿਰਜਦੇ ਹਨ।
___________________________________________
ਐਸ਼ਪੀæ ਨੂੰ ਮਾਰਨ ਲਈ ਪਰਤੇ ਸਨ ਅਤਿਵਾਦੀ
ਚੰਡੀਗੜ੍ਹ: ਫੌਜ ਦੇ ਏਅਰ ਬੇਸ ‘ਤੇ ਹਮਲਾ ਕਰਨ ਤੋਂ ਪਹਿਲਾਂ ਅਤਿਵਾਦੀਆਂ ਨੇ ਐਸ਼ਪੀæ ਸਲਵਿੰਦਰ ਸਿੰਘ ਨੂੰ ਗੱਡੀ ਸਮੇਤ ਅਗਵਾ ਕੀਤਾ ਸੀ। ਗੱਡੀ ਵਿਚ ਐਸ਼ਪੀæ ਦਾ ਇਕ ਦੋਸਤ ਤੇ ਲਾਂਗਰੀ ਵੀ ਸਵਾਰ ਸਨ। ਅਤਿਵਾਦੀਆਂ ਨੇ ਤਿੰਨਾਂ ਨੂੰ ਇਕ-ਇਕ ਕਿੱਲੋਮੀਟਰ ਦੀ ਵਿੱਥ ਉਤੇ ਉਤਾਰਿਆ ਸੀ। ਸਲਵਿੰਦਰ ਨੂੰ ਗੱਡੀ ਵਿਚੋਂ ਉਤਾਰਨ ਦੇ ਬਾਅਦ ਜਦੋਂ ਅਤਿਵਾਦੀਆਂ ਨੇ ਉਸ ਦੇ ਦੋਸਤ ਨੂੰ ਪੁੱਛਿਆ ਕਿ ਇਹ ਗੱਡੀ ਕਿਸ ਦੀ ਹੈ ਤਾਂ ਦੋਸਤ ਵੱਲੋਂ ਕਿਹਾ ਗਿਆ ਕਿ ਇਹ ਗੱਡੀ ਐਸ਼ਪੀæ ਦੀ ਹੈ। ਅਤਿਵਾਦੀਆਂ ਨੇ ਕਿਹਾ ਕਿ ਐਸ਼ਪੀæ ਖੁਦ ਕਿਥੇ ਹੈ ਤਾਂ ਰਾਜੇਸ਼ ਵਰਮਾ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਬੰਨ੍ਹ ਕੇ ਗੱਡੀ ਵਿਚੋਂ ਉਤਾਰਿਆ ਹੈ, ਉਹੀ ਐਸ਼ਪੀæ ਹੈ। ਇਹ ਪਤਾ ਲੱਗਣ ‘ਤੇ ਅਤਿਵਾਦੀ ਤੁਰੰਤ ਗੱਡੀ ਵਾਪਸ ਮੋੜ ਕੇ ਉਸੇ ਸਥਾਨ ‘ਤੇ ਆ ਗਏ, ਪਰ ਇਹ ਗੱਡੀ ਆਉਂਦੀ ਵੇਖ ਕੇ ਐਸ਼ਪੀæ ਅਤੇ ਉਸ ਦੇ ਲਾਂਗਰੀ ਇਕ ਖਾਲ ਵਿਚ ਲੇਟ ਗਏ, ਜਿਸ ਕਾਰਨ ਉੁਨ੍ਹਾਂ ਦੀ ਜਾਨ ਬਚ ਗਈ।