ਪੜ੍ਹੀਏ ਅਖ਼ਬਾਰ ਕਿੱਦਾਂ?

ਪੜ੍ਹ ਲਿਖ ਕੇ ਨੌਕਰੀਆਂ ਮੰਗਦੇ ਨੇ, ਚੜ੍ਹੇ ਟੈਂਕੀਆਂ ‘ਤੇ ਬੇਰੁਜ਼ਗਾਰ ਯਾਰੋ।
ਪੱਗਾਂ ਲਾਹਵੇ ਤੇ ਚੁੰਨੀਆਂ ਗਲ਼ੀ ਪਾਵੇ, ਪੁਲਿਸ ਕਰੇ ਜਲੀਲ-ਖੁਆਰ ਯਾਰੋ।
ਧੀਆਂ-ਭੈਣਾਂ ਦਾ ਜੀਣਾ ਮੁਹਾਲ ਹੋਇਆ, ਇੱਜ਼ਤਾਂ ਲੁਟਦੀਆਂ ਸ਼ਰੇ-ਬਜ਼ਾਰ ਯਾਰੋ।
ਜੇਲ੍ਹੀਂ ਸੁੱਟਦੇ ਚੁੱਕ ਵਿਰੋਧੀਆਂ ਨੂੰ, ਹਾਕਮ-ਧਿਰਾਂ ਦਾ ਅੱਤਿਆਚਾਰ ਯਾਰੋ।
ਗੂੜ੍ਹੀ ਯਾਰੀ ਜਦ ‘ਉਤਲਿਆਂ’ ਨਾਲ ਹੋਵੇ, ਜ਼ੁਲਮ ਕਰਨ ਤੋਂ ਰੁਕਣ ਬਦਕਾਰ ਕਿੱਦਾਂ?
ਦਿਲ-ਲੂੰਹਦੀਆਂ ਖ਼ਬਰਾਂ ਦੇ ਨਾਲ ਭਰਿਆ, ਪੜ੍ਹੀਏ ਰੋਜ਼ ਦੀ ਰੋਜ਼ ਅਖ਼ਬਾਰ ਕਿੱਦਾਂ?