ਕੰਡਾ ਕੇਜਰੀਵਾਲ ਦਾ?

ਨੀਤੀ ਛੱਡ ਕੇ ਧਰਮ ਨਿਰਪੱਖਤਾ ਦੀ, ਇਕ-ਪਾਸੜ ਪ੍ਰਚਾਰ ਹੀ ਕਰੀ ਜਾਂਦੇ।
ਫਿਰਕੂਵਾਦ ਦੇ ਰਾਹਾਂ ‘ਤੇ ਚਲਦੇ ਨੇ, ਹਰ ਚੋਣ ਵਿਚ ਤਾਹੀਂਓ ਨੇ ਹਰੀ ਜਾਂਦੇ।
ਜਾਂਦੀ ਪੇਸ਼ ਨਾ ਕੋਈ ਭਗਵਿਆਂ ਦੀ, ਐਵੇਂ ਹਰਕਤਾਂ ਹੋਛੀਆਂ ਕਰੀ ਜਾਂਦੇ।
ਦੇਖ ਚੱਲਦਾ ਦਿੱਲੀ ਦੇ ਵਿਚ ‘ਝਾੜੂ’, ਉਸ ਦੀ ਸਾਫ-ਸਫਾਈ ਤੋਂ ਡਰੀ ਜਾਂਦੇ।
ਘੇਰੀ ਰੱਖਦੇ ਵਾਂਗ ਸ਼ਿਕਾਰੀਆਂ ਦੇ, ਡਰਦਾ ਫੇਰ ਨਹੀਂ, ਰਹਿੰਦਾ ਉਹ ਗੜ੍ਹਕਦਾ ਐ।
ਲੱਗਾ ਹੋਇਆ ਜੋ ‘ਕੇਂਦਰ’ ਦੀ ਹਿੱਕ ਉਤੇ, ਕੰਡਾ ਕੇਜਰੀਵਾਲ ਦਾ ਰੜਕਦਾ ਐ!