ਸਿਆਸੀ ਢਾਲ ਜਦ ਮਿਲਦੀ ਏ ਗੁੰਡਿਆਂ ਨੂੰ, ਫਿਰ ਬਦਮਾਸ਼ਾਂ ਦਾ ਹੌਂਸਲਾ ਖੁੱਲ੍ਹ ਜਾਂਦਾ।
ਦਸ ਨੰਬਰੀਏ ਫਿਰਨ ਬੇਖੌਫ਼ ਹੋ ਕੇ, ਲਹੂ ਕਿਸੇ ਬੇਦੋਸ਼ੇ ਦਾ ਡੁੱਲ੍ਹ ਜਾਂਦਾ।
ਚੋਰ ਕੁੱਤੀ ਵੀ ਆਪਸ ‘ਚ ਰਲ਼ੇ ਦਿਸਦੇ, ਦੀਵਾ ਆਸ ਦਾ ਉਦੋਂ ਹੋ ਗੁੱਲ ਜਾਂਦਾ।
ਘਰੇ ਪਹੁੰਚਿਆ ਮੰਤਰੀ ਲੈ ਲਾਮ ਲਸ਼ਕਰ, ਹਰ ਕੋਈ ਦੇਖ ਕੇ ਖੁਸ਼ੀ ‘ਚ ਫੁੱਲ ਜਾਂਦਾ।
ਲੋਈ ਲਹੇ, ਈਮਾਨ ਖਾਮੋਸ਼ ਹੋ ਗਏ, ਚੰਦ ਛਿੱਲੜਾਂ ਪਿੱਛੇ ਹੀ ਡੁੱਲ ਜਾਂਦਾ।
ਆਵੇ ‘ਆਫਰ’ ਸਰਕਾਰ ਤੋਂ ਨੌਕਰੀ ਦੀ, ਮਰਿਆ ਜੀਅ ਵੀ ਟੱਬਰ ਦਾ ਭੁੱਲ ਜਾਂਦਾ!
Leave a Reply