ਸ਼ਿਕਾਗੋ: ਸੰਸਾਰ ਭਰ ਦੀਆਂ ਵੈਬਸਾਈਟਾਂ ਬਾਰੇ ਅੰਕੜੇ ਮੁਹੱਈਆ ਕਰਨ ਵਾਲੀ ਵੈਬ ਇਨਫਰਮੇਸ਼ਨ ਸਾਈਟ ੱੱੱ।ਅਲeਣਅ।ਚੋਮ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ‘ਪੰਜਾਬ ਟਾਈਮਜ਼’ ਦੀ ਵੈਬਸਾਈਟ ਪੜ੍ਹਨ ਦੇ ਲਿਹਾਜ਼ ਨਾਲ ਇਹ ਹੋਰ ਪੰਜਾਬੀ ਪੇਪਰਾਂ ਨਾਲੋਂ ਸਭ ਤੋਂ ਅੱਗੇ ਹੈ। ਅੰਕੜਿਆਂ ਮੁਤਾਬਕ ਸੰਸਾਰ ਭਰ ਦੀਆਂ ਸਾਈਟਾਂ ‘ਚੋਂ ਇਸ ਦਾ ਨੰਬਰ 15,35,174ਵਾਂ ਹੈ। ਇਹ ਅੰਕੜੇ ਮੰਗਲਵਾਰ ਨੂੰ ਰਾਤੀਂ 9 ਵਜੇ ਦੇ ਹਨ। ‘ਅਲੈਕਸਾ ਡਾਟ ਕਾਮ’ ਨਾਂ ਦੀ ਇਹ ਸਾਈਟ ਸਾਰੀਆਂ ਸਾਈਟਾਂ ਦਾ ਪਲ-ਪਲ ਦਾ ਹਿਸਾਬ ਰੱਖਦੀ ਹੈ।
ਅੰਕੜਿਆਂ ਮੁਤਾਬਕ ‘ਅੰਮ੍ਰਿਤਸਰ ਟਾਈਮਜ਼’ ਦਾ ਨੰਬਰ 1,01,78,106ਵਾਂ, ਸ਼ੇਰੇ ਪੰਜਾਬ ਦਾ 1,48,63,288ਵਾਂ, ਪੰਜਾਬ ਮੇਲ ਦਾ 46,18,642ਵਾਂ, ਪੰਜਾਬ ਨਿਊਜ਼ ਦਾ 1,27,80341ਵਾਂ, ਸਾਡੇ ਲੋਕ ਦਾ 1,56,83675ਵਾਂ, ਆਪਣਾ ਪੰਜਾਬ ਦਾ 10,81,84271ਵਾਂ, ਪਰਦੇਸ ਨਿਊਜ਼ ਦਾ 58,54,395ਵਾਂ ਹੈ। ਕੈਨੇਡਾ ਵਾਲੀਆਂ ਮੁੱਖ ਅਖਬਾਰਾਂ ‘ਅਜੀਤ ਵੀਕਲੀ’ ਦਾ 13,57194ਵਾਂ ਅਤੇ ‘ਹਮਦਰਦ’ ਦਾ 6,90878ਵਾਂ ਨੰਬਰ ਹੈ।
Leave a Reply