ਸੁਣੀ ਨਹੀਂ ਅਪੀਲ-ਦਲੀਲ ਕੋਈ, ਵਾਂਗ ਜਮਾਂ ਦੇ ਮੁੰਡਿਆਂ ਨੂੰ ਕੁੱਟਦੇ ਰਹੇ।
ਪਤਾ ਹੁੰਦਿਆਂ ਬੇ-ਪਛਾਣ ਕਹਿ ਕੇ, ਨਹਿਰਾਂ ਅਤੇ ਦਰਿਆਵਾਂ ਵਿਚ ਸੁੱਟਦੇ ਰਹੇ।
ਫੜ-ਫੜ ਮਾਰਦੇ ਰਹੇ ਬੇਦੋਸ਼ਿਆਂ ਨੂੰ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਰਹੇ।
‘ਸਜ਼ਾ ਦਿਆਂਗੇ’ ਆਖ ਕੇ ਆਏ ‘ਨੀਲੇ’, ਉਹ ਵੀ ਜ਼ਖਮਾਂ ‘ਤੇ ਲੂਣ ਹੀ ਭੁੱਕਦੇ ਰਹੇ।
ਹਰ ਦੌਰ ਵਿਚ ਸਿੱਖਾਂ ਦਾ ਖੂਨ ਪੀ ਕੇ, ਹਾਲੇ ਤੱਕ ਵੀ ਜੋਕਾਂ ਨਾ ਰੱਜੀਆਂ ਨੇ।
ਸੁਣ ਕੇ ਦਾਸਤਾਂ ਜ਼ੁਲਮ ਦੀ ‘ਕੈਟ’ ਮੂੰਹੋਂ, ਰਿਸਦੇ ਜ਼ਖਮਾਂ ਵਿਚ ਨਸ਼ਤਰਾਂ ਵੱਜੀਆਂ ਨੇ।