ਜਿੰਦਾਂ ਨਿਰਾਸ਼!

ਇੱਜ਼ਤਦਾਰ ਖਾਮੋਸ਼ੀਆਂ ਧਾਰ ਬੈਠੇ, ਤੂਤੀ ਬੋਲਦੀ ਬੰਦਿਆਂ ਚਾਲੂਆਂ ਦੀ।
ਹੈਂਕੜਬਾਜ ਸਰਕਾਰ ਦੇ ਨਸ਼ੇ ਅੰਦਰ, ਸ਼ਾਨ ਰੋਲਦੇ ਚੀਰੇ ਤੇ ਸ਼ਾਲੂਆਂ ਦੀ।
ਰੇਤਾ ਵਿਕਦਾ ਬਾਰੂਦ ਦੇ ਭਾਅ ਇਥੇ, ਗਾਂਠ-ਸਾਂਠ ਹੈ ‘ਤੇਜੂਆਂ-ਲਾਲੂਆਂ’ ਦੀ।
ਟੱਕਰ ਚਲਦੀ ਆਈ ਹੈ ਨਾਬਰਾਂ ਦੀ, ਸੱਤਾ-ਧਿਰ ਦੇ ਪਿੱਠੂ ਸ਼ਰਧਾਲੂਆਂ ਦੀ।
ਗਰਜਾਂ ਮਾਰੀਆਂ ਅੱਖਾਂ ਰਹਿਣ ਝੁਕੀਆਂ, ਹੁੰਦੀ ਅੱਤ ਫਿਰ ਦਿਖੇ ਤਾਂ ਦਿਖੇ ਕਿਹਨੂੰ?
ਚੀਨੀ ਘੋੜੀ ‘ਤੇ ਸ਼ਾਮ ਸਿੰਘ ਦਿਸੇ ਕੋਈ ਨਾ, ‘ਜਿੰਦਾਂ’ ਚਿੱਠੀਆਂ ਲਿਖੇ ਤਾਂ ਲਿਖੇ ਕਿਹਨੂੰ?