ਅੱਗੋਂ ਹੀ ਮੈਦਾਨ ਭਖ ਪਿਆ ਹੈ ਸਤਾਰਾਂ ਵਾਲਾ,
ਪਤਾ ਨਹੀਂ ਹਾਲਾਤ ਹਾਲੇ ਕੈਸੇ ਕੈਸੇ ਆਉਣਗੇ।
ਸ਼ਾਤਰ ਦਿਮਾਗ ਵਾਲੇ ਮੀਸਣੇ ਬੇ-ਰਹਿਮ ਨੇਤਾ,
ਰੱਬ ਜਾਣੇ ਕਿਹਨੂੰ ਕਿਹਦੇ ਨਾਲ ਉਹ ਲੜਾਉਣਗੇ।
ਕਾਗਜ਼ੀ ਵਿਕਾਸ ਵਾਲੀ ਰਾਗਣੀ ਨੂੰ ਗਾਉਣ ਵਾਲੇ,
ਲਾਰੇ-ਗੱਪਾਂ ਵਾਲੇ ਮੈਨੀਫੈਸਟੋ ਲਿਖਾਉਣਗੇ।
‘ਪਾਣੀਆਂ ਦਾ ਰਾਖਾ’ ਹੋਣ ਨਾਤੇ ਕੋਈ ਵੋਟਾਂ ਮੰਗੂ,
ਦਿੱਲੀ ਵਾਲੀ ਫਤਿਹ ਕੋਈ ਇਥੇ ਤੋਂ ਵੀ ਚਾਹੁਣਗੇ।
ਜੁਲਮੋ-ਸਿਤਮ ਸਹਿ ਸਹਿ ਗੁੱਸੇ ‘ਚ ਪੰਜਾਬ ਵਾਸੀ,
ਇਹ ਤਾਂ ਗੱਲ ਪੱਕੀ ਐ ਕਿ ਤੱਕੜੀ ਭਜਾਉਣਗੇ।
ਹੋਵੇਗੀ ਪ੍ਰੀਖਿਆ ਪੰਜਾਬੀਆਂ ਦੀ ਬੜੀ ਔਖੀ,
ਝਾੜੂ-ਪੰਜੇ ਵਿਚੋਂ ਕਿਹਨੂੰ ਆਪਣਾ ਬਣਾਉਣਗੇ?