ਮਾਏ ਨੀ ਪੰਜਾਬ ਦੀਏ!

ਲੋਕ-ਰਾਜ ਦੇ ਪਰਦਿਆਂ ਹੇਠ ਇਥੇ, ਸਿਸਟਮ ਸਾਰਾ ‘ਡਿਕਟੇਟਰੀ’ ਚਲਦਾ ਏ।
ਭੋਗ ਬਾਪੂ ਦਾ ਹਾਲੇ ਨਹੀਂ ਪਿਆ ਹੁੰਦਾ, ਪੁੱਤ ਪਹਿਲੋਂ ਹੀ ਗੱਦੀ ਆ ਮੱਲਦਾ ਏ।
ਢੱਠੇ ਖੂਹ ਵਿਚ ਪੈਣ ਸਭ ਲੋਕ-ਮਸਲੇ, ਫਿਕਰ ਹਾਕਮ ਨੂੰ ‘ਆਪਣੇ’ ਦਲ ਦਾ ਏ।
ਜਿੱਥੇ ‘ਕੱਠੇ ਹੋ ਕੇ ਲੋਕ ਵਿਦਰੋਹ ਕਰਦੇ, ਖੁੱਲ੍ਹੀ ਛੁੱਟੀ ਦੇ ਪੁਲਿਸ ਨੂੰ ਘੱਲਦਾ ਏ।
ਪਹਿਲਾਂ ਜਾਨ ਲੈ ਲਵੇ ਬੇਦੋਸ਼ਿਆਂ ਦੀ, ਆਉਂਦਾ ਪਾਉਣ ਫੇ’ ਲਾਸ਼ਾਂ ਦਾ ਮੁੱਲ ਮਾਏ।
ਤੇਰੀ ਗੋਦ ਸੁਲੱਖਣੀ ਦੇਖ ਸੁੰਨੀ, ਹੰਝੂ ਅੱਖਾਂ ‘ਚੋਂ ਪੈਂਦੇ ਨੇ ਡੁੱਲ੍ਹ ਮਾਏ!