ਹਥਿਆਰਾਂ ਦੀ ਬਰਾਮਦਗੀ ਨੇ ਉਡਾਈ ਖੁਫੀਆ ਏਜੰਸੀਆਂ ਦੀ ਨੀਂਦ

ਤਰਨਤਾਰਨ: ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਪੈਦਾ ਹੋਏ ਹਾਲਾਤ ਤੇ ਭਾਰਤ ਪਾਕਿਸਤਾਨ ਦੇ ਖੇਮਕਰਨ ਸੈਕਟਰ ਦੀ ਸਰਹੱਦ ਉਤੇ ਬੀæਐਸ਼ਐਫ਼ ਵੱਲੋਂ ਪਾਕਿਸਤਾਨ ਵਾਲੇ ਪਾਸਿਓਂ ਆਏ ਖਤਰਨਾਕ ਹਥਿਆਰਾਂ ਨੇ ਕੇਂਦਰੀ ਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ।

ਤਰਨਤਾਰਨ ਪੁਲਿਸ ਦੇ ਉੱਚ ਅਧਿਕਾਰੀ ਵੀ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਨਾਲ-ਨਾਲ ਸਾਬਕਾ ਖਾੜਕੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਉਪਰ ਵੀ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਵਾਲੇ ਪਾਸਿਓਂ ਏæਕੇæ 47 ਵਰਗੇ ਮਾਰੂ ਹਥਿਆਰ ਤੇ ਭਾਰੀ ਮਾਤਰਾ ਵਿਚ ਗੋਲੀਆਂ ਕਿਸ ਵਿਅਕਤੀ ਨੂੰ ਤੇ ਕਿਸ ਮਕਸਦ ਲਈ ਭੇਜੀਆਂ ਗਈਆਂ ਹਨ, ਇਸ ਸਵਾਲ ਦਾ ਜਵਾਬ ਲੱਭਣਾ ਸੁਰੱਖਿਆ ਏਜੰਸੀਆਂ ਲਈ ਔਖਾ ਹੋ ਗਿਆ।
ਪੰਜਾਬ ਵਿਚ ਪਿਛਲੇ ਮਹੀਨੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਸੂਬੇ ਵਿਚ ਮਾਹੌਲ ਤਨਾਅਪੂਰਨ ਬਣਿਆ ਹੋਇਆ ਹੈ। ਇਸੇ ਸਮੇਂ ਭਾਰਤ-ਪਾਕਿਸਤਾਨ ਦੀ ਖੇਮਕਰਨ ਸਰਹੱਦ ਅਧੀਨ ਪੈਂਦੇ ਸਤਲੁਜ ਦਰਿਆ ਦੇ ਕੰਢੇ ਸਥਿਤ ਪੋਸਟ ਟਾਪੂ ਨੇੜਿਓਂ ਬੀæਐਸ਼ਐਫ਼ ਦੇ ਜਵਾਨਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਏæਕੇæ 47 ਰਾਈਫਲਾਂ ਤੇ ਕਾਰਤੂਸ ਪੰਜਾਬ ਪੁਲਿਸ ਦੇ ਨਾਲ-ਨਾਲ ਖੁਫੀਆ ਏਜੰਸੀਆਂ ਲਈ ਸਿਰਦਰਦੀ ਪੈਦਾ ਕਰ ਰਹੇ ਹਨ। ਸਰਹੱਦੀ ਜ਼ਿਲ੍ਹੇ ਦੇ ਐਸ਼ਐਸ਼ਪੀæ ਮਨਮੋਹਨ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜ਼ਿਲ੍ਹੇ ਭਰ ਦੀ ਪੁਲਿਸ ਨੂੰ ਪੂਰੀ ਤਰ੍ਹਾਂ ਅਲਰਟ ਕੀਤਾ ਜਾ ਚੁੱਕਾ ਹੈ।
______________________________________
ਜਥੇਦਾਰ ਮੰਡ ਦੇ ਤਾਰ ਪਾਕਿਸਤਾਨ ਨਾਲ ਜੁੜੇ?
ਅੰਮ੍ਰਿਤਸਰ: ਦਸ ਨਵੰਬਰ ਨੂੰ ਚੱਬਾ ਪਿੰਡ ਵਿਚ ਬੁਲਾਏ ਗਏ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤਾਰ ਪਾਕਿਸਤਾਨ ਨਾਲ ਜੁੜੇ ਹਨ। ਇਹ ਦਾਅਵਾ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿਚ ਕੀਤਾ ਹੈ। ਪੁਲਿਸ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਮੰਡ ਵੱਲੋਂ ਪਾਕਿਸਤਾਨੀ ਸਿੰਮਾਂ ਰਾਹੀਂ ਪਾਕਿਸਤਾਨ ਵਿਚ ਬੈਠੇ ਲੋਕਾਂ ਨਾਲ ਸੰਪਰਕ ਕੀਤਾ ਜਾਂਦਾ ਹੈ। ਪੁਲਿਸ ਮੁਤਾਬਕ ਮੰਡ ਨੇ ਉਹ ਪਾਕਿਸਤਾਨੀ ਸਿੰਮ ਸ੍ਰੀ ਗੰਗਾਨਗਰ ਵਿਚ ਲੁਕਾ ਕੇ ਰੱਖੇ ਹੋਏ ਹਨ, ਇਸ ਲਈ ਪੁਲਿਸ ਮੰਡ ਨੂੰ ਲੈ ਕੇ ਗੰਗਾਨਗਰ ਜਾਣਾ ਚਾਹੁੰਦੀ ਹੈ। ਪੁਲਿਸ ਦੀ ਇਸੇ ਦਲੀਲ ਤੋਂ ਬਾਅਦ ਅਦਾਲਤ ਵੱਲੋਂ ਮੰਡ ਨੂੰ ਰਿਮਾਂਡ ‘ਤੇ ਭੇਜਿਆ ਗਿਆ ਹੈ। ਉੱਧਰ ਮੰਡ ਦੇ ਵਕੀਲਾਂ ਤੇ ਸਮਰਥਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪੇਸ਼ ਕੀਤੀ ਗਈ ਦਲੀਲ ਵਿਚ ਕੋਈ ਸੱਚਾਈ ਨਹੀਂ।
___________________________________
ਸਰਹੱਦ ਪਾਰ ਕਰਦੇ ਐਨæਆਰæਆਈæ ਬਾਰੇ ਖੁਲਾਸੇ
ਅੰਮ੍ਰਿਤਸਰ: ਪਿਛਲੇ ਹਫਤੇ ਭਾਰਤ-ਪਾਕਿਸਤਾਨ ਅਟਾਰੀ-ਵਾਹਗਾ ਸਰਹੱਦ ਉਤੇ ਗੇਟ ਵਿਚ ਗੱਡੀ ਮਾਰਨ ਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀ ਭਾਰਤੀ ਸੁਰਿੰਦਰ ਸਿੰਘ ਦੇ ਭਰਾ ਨੇ ਘਰਿੰਡਾ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣੇ ਭਰਾ ਦੀ ਮਾਨਸਿਕ ਬਿਮਾਰੀ ਬਾਰੇ ਦਸਤਾਵੇਜ਼ ਸੌਂਪੇ ਹਨ। ਸੁਰਿੰਦਰ ਸਿੰਘ ਦੇ ਭਰਾ ਰਛਪਾਲ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕੇ ਉਸ ਦੀ ਬਿਮਾਰੀ ਤੇ ਨਨਕਾਣਾ ਸਾਹਿਬ ਜਾਣ ਦੀ ਜ਼ਿਦ ਦੇ ਚੱਲਦਿਆਂ ਉਸ ਵੱਲੋਂ ਅਜਿਹਾ ਕੀਤਾ ਗਿਆ ਹੈ। ਰਛਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਨੂੰ ਕੈਨੇਡਾ ਸਰਕਾਰ ਦੇ ਹਵਾਲੇ ਹਵਾਲੇ ਕਰ ਦਿੱਤਾ ਜਾਵੇ ਤੇ ਉਸ ਦਾ ਪਾਸਪੋਰਟ ਵੀ ਪਰਿਵਾਰ ਨੂੰ ਦਿੱਤਾ ਜਾਵੇ।