ਰੱਬ ਜਾਣੇ ਕੋਈ ਵਰਜਦਾ ਨਹੀਂ ਹੋਣਾ, ਇਨ੍ਹਾਂ ਦੁਸ਼ਟਾਂ ਦਾ ਭਾਈ ਕੋਈ ਭੈਣ ਯਾਰੋ।
ਸਿਰ ‘ਚ ਰਹਿਮ ਤੇ ਅਕਲ ਨਾ ਵੜਨ ਦਿੰਦੇ, ਅਸਲਾ ਚੁੱਕ ਕੇ ਬਣਨ ‘ਲਫਟੈਣ’ ਯਾਰੋ।
ਹੱਸਦੇ ਵਸਦਿਆਂ ਤਾਈਂ ਬੇਕਿਰਕ ਹੋ ਕੇ ਅਚਨਚੇਤ ਆ ਖਾਂਦੀ ਏ ਡੈਣ ਯਾਰੋ।
ਦੁੱਖੜੇ ਉਨ੍ਹਾਂ ਦੇ ਪੁੱਛਿਆ ਜਾਣੀਏ ਜੀ, ਪੈਂਦੇ ਜਿਨ੍ਹਾਂ ਦੇ ਘਰਾਂ ‘ਚ ਵੈਣ ਯਾਰੋ।
ਗੁੱਸਾ ਕਿਸੇ ਦਾ ਲਾਹੁੰਦੇ ਨੇ ਕਿਸੇ ਪਾਸੇ, ਬੰਦੇ ਮਾਰ ਕੇ ਕੱਢਦੇ ਰੋਸਿਆਂ ਨੂੰ।
ਆਦਮ-ਜਾਤ ਨਾ ਇਨ੍ਹਾਂ ਨੂੰ ਦੈਂਤ ਆਖੋ, ਫਿਰਦੇ ਮਾਰਦੇ ਜਿਹੜੇ ਬੇਦੋਸ਼ਿਆਂ ਨੂੰ!