ਐਤਕੀਂ ਦੀਵਾਲੀ ਮੌਕੇ ਪੰਜਾਬ ਵਿਚ ਪ੍ਰਦੂਸ਼ਣ ਕਾਫੀ ਘਟਿਆ

ਚੰਡੀਗੜ੍ਹ: ਇਸ ਵਰ੍ਹੇ ਦੀਵਾਲੀ ਵਾਲੇ ਦਿਨ ਹਵਾ ਪ੍ਰਦੂਸ਼ਣ ਕਾਫੀ ਘੱਟ ਰਿਹਾ। ਇਹ ਦਾਅਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੀਵਾਲੀ ਮੌਕੇ ਪ੍ਰਦੂਸ਼ਣ ਬਾਰੇ ਇਕੱਤਰ ਕੀਤੇ ਅੰਕੜਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਬੋਰਡ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਦਾਇਤ ਮੁਤਾਬਕ

ਪਟਿਆਲਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ ਵਪਾਰਕ, ਰਿਹਾਇਸ਼ੀ ਤੇ ਸ਼ਾਂਤ ਖੇਤਰਾਂ ਵਿਚ ਪ੍ਰਦੂਸ਼ਣ ਮਾਪਣ ਲਈ ਸਟੇਸ਼ਨ ਸਥਾਪਤ ਕੀਤੇ ਸਨ। ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਰਿਹਾਇਸ਼ੀ ਖੇਤਰ ਵਿਚੋਂ ਐਤਕੀਂ ਪਿਛਲੇ ਸਾਲਾਂ ਦੀ ਤਰ੍ਹਾਂ ਪਟਿਆਲਾ ਵਿਚ ਸਭ ਤੋਂ ਘੱਟ ਪ੍ਰਦੂਸ਼ਣ ਰਿਹਾ।
ਇਥੇ ਪ੍ਰਦੂਸ਼ਣ ਦੀ ਮਾਤਰਾ 180 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ, ਜਦਕਿ ਅੰਮ੍ਰਿਤਸਰ ਵਿਚ ਇਸ ਦੀ ਮਾਤਰਾ ਸਭ ਤੋਂ ਵੱਧ, 254 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ। ਇਸੇ ਤਰ੍ਹਾਂ ਗੈਸਾਂ ਦੀ ਮਾਤਰਾ ਨਿਰਧਾਰਤ ਹੱਦ ਤੋਂ ਕਿਤੇ ਘੱਟ ਰਹੀ। ਬੋਰਡ ਦੀ ਰਿਪੋਰਟ ਮੁਤਾਬਕ ਪਟਿਆਲਾ ਤੇ ਜਲੰਧਰ ਵਿਚ ਆਵਾਜ਼ ਪ੍ਰਦੂਸ਼ਣ ਵਿਚ ਵਾਧਾ ਦਰਜ ਕੀਤਾ ਗਿਆ।
ਰਿਹਾਇਸ਼ੀ ਖੇਤਰਾਂ ਵਿਚੋਂ ਪਟਿਆਲਾ ਵਿਚ ਇਹ ਪ੍ਰਦੂਸ਼ਣ ਪਿਛਲੇ ਵਰ੍ਹੇ 69æ5 ਡੀਬੀ (ਡੈਸੀਬਲ) ਤੋਂ ਵਧ ਕੇ ਐਤਕੀਂ 72æ7 ਡੀਬੀ ਹੋ ਗਿਆ ਹੈ। ਸੰਵੇਦਨਸ਼ੀਲ ਖੇਤਰਾਂ ਵਿਚੋਂ ਵੀ ਜਲੰਧਰ ਤੇ ਪਟਿਆਲਾ ਵਿਚ ਇਸ ਦੀ ਮਾਤਰਾ ਪਹਿਲਾਂ ਨਾਲੋਂ ਵੱਧ ਰਹੀ। ਜਲੰਧਰ ਵਿਚ ਪਿਛਲੇ ਵਰ੍ਹੇ ਇਹ ਪ੍ਰਦੂਸ਼ਣ 48 ਡੀਬੀ ਸੀ ਤੇ ਇਸ ਵਾਰ 53 ਡੀਬੀ ਰਿਹਾ।
ਪਟਿਆਲਾ ਵਿਚ ਇਹ 64æ5 ਡੀਬੀ ਰਿਹਾ, ਜੋ ਪਿਛਲੇ ਸਾਲ 60æ6 ਡੀਬੀ ਸੀ। ਬੋਰਡ ਦੇ ਚੇਅਰਮੈਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਾਲ ਗਰੀਨ ਦੀਵਾਲੀ ਮਨਾਏ ਜਾਣ ਦਾ ਸਿਹਰਾ ਸਕੂਲ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬੋਰਡ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਗਰੀਨ ਦੀਵਾਲੀ ਮਨਾਏ ਜਾਣ ਤੇ ਪਟਾਕਿਆਂ ਨੂੰ ਅਲਵਿਦਾ ਕਹੇ ਜਾਣ ਦੀ ਮੁਹਿੰਮ ਵਿੱਢੀ ਹੋਈ ਹੈ।
______________________________________
ਦਰਬਾਰ ਸਾਹਿਬ ਦੁਆਲੇ ਪ੍ਰਦੂਸ਼ਣ ਘਟਿਆ
ਅੰਮ੍ਰਿਤਸਰ: ਦਰਬਾਰ ਸਾਹਿਬ ਅੰਮ੍ਰਿਤਸਰ ਦੁਆਲੇ ਵੀ ਪ੍ਰਦੂਸ਼ਣ ਲਗਾਤਾਰ ਘਟ ਰਿਹਾ ਹੈ। ਪਿਛਲੇ ਸਾਲ ਧੂੜ ਦੇ ਕਣਾਂ ਦੀ ਮਾਤਰਾ 363 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਸੀ, ਜੋ ਇਸ ਵਾਰ 244 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਸਲਫਰ ਡਾਇਆਕਸਾਈਡ ਇਸ ਵਾਰ 15 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ, ਜੋ ਪਿਛਲੇ ਸਾਲ 21 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਇਸੇ ਤਰ੍ਹਾਂ ਨਾਈਟਰੋਜਨ ਦੇ ਆਕਸਾਈਡਾਂ ਵਿਚ ਵੀ ਕਮੀ ਆਈ ਹੈ। ਇਹ ਅੰਕੜਾ ਪਿਛਲੇ ਵਰ੍ਹੇ 40 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਸੀ, ਜੋ ਇਸ ਸਾਲ 34 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ।
___________________________________
ਦਿੱਲੀ ਨੂੰ ਪਈ ਪ੍ਰਦੂਸ਼ਣ ਦੀ ਮਾਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਦੀਵਾਲੀ ਮੌਕੇ ਕੀਤੀ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਣ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਤਾਂ ਪ੍ਰਦੂਸ਼ਣ ਕਣਾਂ ਵਿਚ 20 ਗੁਣਾ ਵਾਧਾ ਹੋਇਆ ਹੈ। ਵੱਖ-ਵੱਖ ਅਥਾਰਟੀਆਂ ਵੱਲੋਂ ਪਟਾਕੇ ਨਾ ਚਲਾਉਣ ਬਾਰੇ ਕੀਤੀਆਂ ਅਪੀਲਾਂ ਦਾ ਅਸਰ ਘੱਟ ਹੀ ਨਜ਼ਰੀਂ ਪਿਆ। ਭੂ ਵਿਗਿਆਨ ਮੰਤਰਾਲੇ ਅਧੀਨ ਕੰਮ ਕਰਦੀ ਏਜੰਸੀ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੌਰਕਾਸਟਿੰਗ ਐਂਡ ਰੀਸਰਚ (ਐਸ਼ਏæਐਫ਼ਏæਆਰæ) ਮੁਤਾਬਕ ਰਾਜਧਾਨੀ ਵਿਚ ਪ੍ਰਦੂਸ਼ਣ ਸਿਖਰ ਉਤੇ ਪਹੁੰਚ ਗਿਆ ਹੈ। ਦੀਵਾਲੀ ਦੀ ਰਾਤ ਆਨੰਦ ਵਿਹਾਰ, ਆਰæਕੇæ ਪੁਰਮ, ਮੰਦਰ ਮਾਰਗ ਤੇ ਪੰਜਾਬੀ ਬਾਗ ਵਿਚ ਹਵਾ ਤੇ ਸ਼ੋਰ ਪ੍ਰਦੂਸ਼ਣ ਦੋਵੇਂ ਸੁਰੱਖਿਆ ਦੇ ਮਿਆਰ ਤੋਂ ਜ਼ਿਆਦਾ ਸਨ। ਆਨੰਦ ਵਿਹਾਰ ਵਿਚ ਅੱਧੀ ਰਾਤ ਨੂੰ ਪੀæਐਮæ 10 ਦਾ ਪੱਧਰ 2000 ਮਾਈਕਰੋਗ੍ਰਾਮ ਪ੍ਰਤੀ ਘਣਮੀਟਰ ਸੀ, ਜੋ ਸੁਰੱਖਿਆ ਪੱਧਰ ਤੋਂ 20 ਗੁਣਾ ਜ਼ਿਆਦਾ ਸੀ। ਸਵੇਰੇ ਦਿੱਲੀ ਯੂਨੀਵਰਸਿਟੀ ਖੇਤਰ ਵਿਚ ਪੀæਐਮæ 2æ5 ਤੇ ਪੀæਐਮæ 10 ਦਾ ਪੱਧਰ ਕ੍ਰਮਵਾਰ 446 ਤੇ 439 ਸੀ। ਕੌਮਾਂਤਰੀ ਹਵਾਈ ਅੱਡੇ ਵਾਲੇ ਸਟੇਸ਼ਨ ਉਤੇ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਪੀæਐਮæ 2æ5 ਦਾ ਪੱਧਰ 478 ਤੇ ਪੀæਐਮæ 10 ਦਾ ਪੱਧਰ 439 ਸੀ।