ਦਿੱਤੀ ਠੋਕ ਕੇ ਮੱਤ ਹੈ ਭਗਵਿਆਂ ਨੂੰ, ਮੱਲਾਂ ਦੇਖ ਲਓ ‘ਯਾਦਵਾਂ’ ਮਾਰੀਆਂ ਨੇ।
ਰੋਜ ਸੁਣਦਿਆਂ ‘ਸੰਤਾਂ’ ਦੀ ‘ਅੱਗ-ਵਾਣੀ’, ਹਿੱਕਾਂ ਸੜਦੀਆਂ ਸੱਜਣੋਂ ਠਾਰੀਆਂ ਨੇ।
ਜਿੱਤ ਹੋਈ ਐ ਧਰਮ ਨਿਰਪੱਖਤਾ ਦੀ, ਫਾਸ਼ੀ ਤਾਕਤਾਂ ਚੰਗੀਆਂ ਹਾਰੀਆਂ ਨੇ।
ਮਿਲੀ ‘ਵਾਰਨਿੰਗ’ ਇਨ੍ਹਾਂ ਦੇ ਸਾਥੀਆਂ ਨੂੰ, ਆਉਣ ਵਾਲੀਆਂ ਥੋਡੀਆਂ ਵਾਰੀਆਂ ਨੇ।
ਲੋਕ-ਰੋਹ ਵੀ ਆਖਰ ਨੂੰ ਜਾਗ ਪੈਂਦਾ, ਜਦ ਵੀ ਜ਼ੁਲਮ ਕਮਾਇਆ ਸਰਕਾਰੀਆਂ ਨੇ।
ਗਲ ‘ਨਮੋ’ ਦੇ ਹਾਰ ਦਾ ‘ਹਾਰ’ ਪਾ ਕੇ, ਫੱਟੀ ਪੋਚ’ਤੀ ਯਾਰੋ ਬਿਹਾਰੀਆਂ ਨੇ!