ਬਲਜੀਤ ਬਾਸੀ
ਖੂਹ ਵਾਲੇ ਲੇਖ ਵਿਚ ਪਾਣੀ ਦੇ ਅਰਥਾਂ ਵਾਲੇ ‘ਅਪ’ ਸ਼ਬਦ ਦਾ ਜ਼ਿਕਰ ਆਇਆ ਸੀ ਤਾਂ ਇੱਕ ਵਿਦਵਾਨ ਪਾਠਕ ਨੇ ਇਤਰਾਜ਼ ਉਠਾਇਆ ਤੇ ਦਾਅਵਾ ਵੀ ਕੀਤਾ ਕਿ ਪਾਣੀ ਦੇ ਅਰਥਾਂ ਵਾਲਾ ‘ਅਪ’ ਨਾਂ ਦਾ ਕੋਈ ਸ਼ਬਦ ਨਹੀਂ ਹੈ। ਉਸ ਅਨੁਸਾਰ ‘ਅਪ’ ਤਾਂ ਇੱਕ ਅਗੇਤਰ ਹੈ ਜੋ ਬੁਰਾ ਦੇ ਅਰਥਾਂ ਵਿਚ ਆਉਂਦਾ ਹੈ ਜਿਵੇਂ ਅਪਮਾਨ, ਅਪਸ਼ਬਦ, ਅਪਜਸ ਜਿਹੇ ਸ਼ਬਦਾਂ ਵਿਚ। ਮੇਰੇ ਖਿਆਲ ਵਿਚ ਇਹ ਗੱਲ ਆਮ ਹੀ ਜਾਣੀ ਜਾਂਦੀ ਹੈ ਕਿ ਇਕੋ ਸ਼ਬਦ-ਜੋੜ ਜਾਂ ਉਚਾਰਣ ਵਾਲੇ ਇਕ ਤੋਂ ਵਧ ਸ਼ਬਦ ਹੋ ਸਕਦੇ ਹਨ ਤੇ ਅਜਿਹੇ ਜਿਹੜੇ ਸ਼ਬਦਾਂ ਦਾ ਆਮ ਤੌਰ ‘ਤੇ ਪਿਛੋਕੜ ਵੀ ਵੱਖਰਾ ਹੁੰਦਾ ਹੈ, ਉਨ੍ਹਾਂ ਨੂੰ ਹਮਨਾਮ, ਸਮਨਾਮੀ ਜਾਂ ਸਮਰੂਪੀ ਸ਼ਬਦ ਆਖਿਆ ਜਾਂਦਾ ਹੈ।
‘ਅਪ’ ਸ਼ਬਦ ਨੂੰ ਮੈਂ ਇਸ ਕੋਟੀ ਵਿਚ ਰੱਖਦਾ ਹਾਂ। ਇਸ ਦੇ ਦੋਨੋਂ ਵੱਖਰੇ ਅਰਥਾਂ ਦੇ ਮੂਲ ਅਲੱਗ ਅਲੱਗ ਹਨ। ਪਹਿਲਾਂ ਪਾਣੀ ਵਾਲੇ ‘ਅਪ’ ਦੀ ਚਰਚਾ ਛੇੜੀਏ।
ਇਹ ਸੱਚ ਹੈ ਕਿ ਅਜਿਹਾ ‘ਅਪ’ ਸ਼ਬਦ ਅਜੋਕੀ ਪੰਜਾਬੀ ਵਿਚ ਪ੍ਰਚਲਿਤ ਨਹੀਂ ਹੈ, ਇਸ ਲਈ ਬਹੁਤਿਆਂ ਨੂੰ ਇਸ ਦਾ ਗਿਆਨ ਨਹੀਂ। ਐਪਰ, ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਮੌਜੂਦ ਹੈ ਜਿਸ ਦਾ ਲੱਖਾਂ ਲੋਕ ਨਿਤ ਪਾਠ ਕਰਦੇ ਹਨ ਅਤੇ ਲੱਖਾਂ ਹੀ ਇਹ ਪਾਠ ਸ੍ਰਵਣ ਕਰਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਜ਼ਰੂਰ ਇਹ ਸ਼ਬਦ ਇਕ ਤਰ੍ਹਾਂ ਲੋਕਾਂ ਦੇ ਕੰਨਾਂ ਵਿਚ ਪੈਂਦਾ ਹੈ ਤੇ ਕੰਠ ਵਿਚੋਂ ਨਿਕਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਦੇ ਇਕ ਪਦ ਵਿਚ ਤੁਕ ਆਉਂਦੀ ਹੈ, “ਅਪ ਤੇਜ ਬਾਇ ਪ੍ਰਿਥਮੀ ਅਕਾਸਾ॥ ਐਸੀ ਰਹਤ ਰਹਉ ਹਰਿ ਪਾਸਾ॥” ਜ਼ਾਹਿਰ ਹੈ ਕਿ ਇਥੇ ‘ਅਪ’ ਸ਼ਬਦ ਦਾ ਅਰਥ ਪਾਣੀ ਹੈ ਕਿਉਂਕਿ ਇਸ ਨੂੰ ਪੰਜ ਤੱਤਾਂ ਦੇ ਪ੍ਰਸੰਗ ਵਿਚ ਰੱਖਿਆ ਗਿਆ ਹੈ: ਅਪੁ=ਜਲ, ਤੇਜੁ=ਅੱਗ, ਬਾਇ=ਹਵਾ, ਪ੍ਰਿਥਮੀ=ਧਰਤੀ ਅਤੇ ਅਕਾਸਾ=ਅਸਮਾਨ। ‘ਮਹਾਨ ਕੋਸ਼’ ਨੇ ‘ਅਪ’ ਦੇ ਇੰਦਰਾਜ ਅਧੀਨ ਇਸ ਨੂੰ ਪਾਣੀ ਦੇ ਅਰਥਾਂ ਵਾਲੇ ਸੰਸਕ੍ਰਿਤ ‘ਅਪ’ ਨਾਲ ਜੋੜਿਆ ਹੈ।
ਇਕ ਗੱਲ ਧਿਆਨ ਵਿਚ ਰਹੇ ਕਿ ਕਈ ਸ਼ਬਦ ਕਈ ਕਾਰਨਾਂ ਕਰਕੇ ਪ੍ਰਚਲਨ ਵਿਚੋਂ ਅਲੋਪ ਹੋ ਜਾਂਦੇ ਹਨ। ਜਿਵੇਂ ਉਨ੍ਹਾਂ ਹੀ ਅਰਥਾਂ ਵਾਲੇ ਹੋਰ ਸ਼ਬਦਾਂ ਦਾ ਵਧੇਰੇ ਤੋਂ ਵਧੇਰੇ ਵਰਤੇ ਜਾਣਾ ਜਾਂ ਭਾਸ਼ਾ ਵਿਚ ਹੋਰ ਸ਼ਬਦਾਂ ਦਾ ਆ ਜਾਣਾ ਆਦਿ। ਪਰ ਅਜਿਹੀ ਸਥਿਤੀ ਵਿਚ ਵੀ ਕਈ ਵਾਰੀ ਅਪ੍ਰਚਲਿਤ ਹੋਇਆ ਸ਼ਬਦ ਕਿਸੇ ਸਮਾਸ, ਮੁਹਾਵਰੇ ਜਾਂ ਕਹਾਵਤ ਆਦਿ ਵਿਚ ਜੀਵੰਤ ਰਹਿ ਸਕਦਾ ਹੈ। ਨਿਸਚੇ ਹੀ ‘ਅਪ’ ਨੂੰ ਹੋਰ ਸ਼ਬਦਾਂ ਵਿਚ ਲੁਕਿਆ ਮਹਿਸੂਸਿਆ ਜਾ ਸਕਦਾ ਹੈ।
ਅਸੀਂ ਖੂਹ ਵਾਲੇ ਲੇਖ ਵਿਚ ਵੀ ਜ਼ਿਕਰ ਕਰ ਆਏ ਹਾਂ ਕਿ ਮੋਨੀਅਰ ਵਿਲੀਅਮਜ਼ ਦੇ ਅਨੁਮਾਨ ਅਨੁਸਾਰ ਕੂਪ ਸ਼ਬਦ ਕੂ+ਅਪ ਤੋਂ ਬਣਿਆ ਹੋ ਸਕਦਾ ਹੈ। ਇਥੇ ‘ਕੁ’ ਦਾ ਅਰਥ ਨਿਘਾਰ ਵੱਲ ਦਾ ਅਤੇ ‘ਅਪ’ ਦਾ ਅਰਥ ਪਾਣੀ ਹੈ। ‘ਮਹਾਨ ਕੋਸ਼’ ਨੇ ਇਸ ਦੀ ਵਿਆਖਿਆ ਕੁਝ ਇਸ ਪ੍ਰਕਾਰ ਕੀਤੀ ਹੈ: ਕੁ (ਕੁਝ) ਅਪ (ਜਲ) ਜਿਸ ਵਿਚ, ਖੂਹਾ ਜੋ ਤਾਲ ਅਤੇ ਨਦਾਂ ਦੇ ਮੁਕਾਬਲੇ ਥੋੜੇ ਪਾਣੀ ਵਾਲਾ ਹੈ। ਇਕ ਨੇਮ ਅਨੁਸਾਰ ਜਦ ਦੋ ਸ਼ਬਦ ਜਾਂ ਅਗੇਤਰ/ਪਿਛੇਤਰ ਮਿਲ ਕੇ ਕੋਈ ਨਵਾਂ ਸ਼ਬਦ ਬਣਦਾ ਹੈ ਤਾਂ ਦੋ ਲਾਗਲੇ ਸਵਰਾਂ ਦਾ ਆਪਸ ਵਿਚ ਸੰਮਿਲਣ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤਰ੍ਹਾਂ ‘ਕੁ’ ਅਤੇ ‘ਅਪ’ ਮਿਲ ਕੇ ‘ਕੁਅਪ’ ਨਹੀਂ ਬਣਾਉਂਦੇ ਬਲਕਿ ‘ਅ’ ਸਵਰ ‘ਉ’ ਵਿਚ ਸੰਮਿਲਤ ਹੋ ਜਾਂਦਾ ਹੈ। ਟਾਪੂ ਦੇ ਅਰਥਾਂ ਵਾਲੇ ਇਕ ਹੋਰ ਸ਼ਬਦ ਦੀਪ ਦਾ ਜ਼ਿਕਰ ਕੀਤਾ ਗਿਆ ਸੀ ਜੋ ਇਸ ਤਰ੍ਹਾਂ ਬਣਿਆ ਹੈ: ਦੀਪ<ਦ੍ਵੀਪ=ਦ੍ਵਿ+ਅਪ, ਅਰਥਾਤ ਜਿਸ ਦੇ ਦੋਵੇਂ ਪਾਸੇ ਪਾਣੀ ਹੈ। ਇਥੇ ਦੋਵਾਂ ਪਾਸਿਆਂ ਨੂੰ ਵਿਸਤ੍ਰਿਤ ਅਰਥਾਂ ਵਿਚ ਲੈਣਾ ਚਾਹੀਦਾ ਹੈ। ਦੋਹਾਂ ਪਾਸਿਆਂ ਦਾ ਮਤਲਬ ਹੈ, ਆਲੇ ਦੁਆਲੇ, ਸਾਰੇ ਪਾਸੇ। ਇਸ ਵਿਚਾਰ ਦੀ ਪੁਸ਼ਟੀ ਲਈ ਦੇਖੋ ਅੰਗਰੇਜ਼ੀ Aਮਪਹ,ਿ ਜਿਸ ਦਾ ਸ਼ਾਬਦਿਕ ਅਰਥ 'ਦੋਨੋਂ ਪਾਸਿਆਂ ਤੋਂ' ਹੁੰਦਾ ਹੈ ਪਰ ਵਿਸਤ੍ਰਿਤ ਅਰਥ ਆਲੇ ਦੁਆਲੇ, ਚੁਤਰਫੇ ਨਿਕਲਦਾ ਹੈ। ਅੰਗਰੇਜ਼ੀ ਸ਼ਬਦ Aਮਪਹਟਿਹeਅਟਰe ਦਾ ਸ਼ਾਬਦਿਕ ਅਰਥ ਦੂਹਰਾ ਥੀਏਟਰ ਹੈ ਪਰ ਇਹ ਦੂਹਰਾ ਥੀਏਟਰ ਚਾਰੇ ਪਾਸੇ ਬੈਠੇ ਦਰਸ਼ਕਾਂ ਦਾ ਸੂਚਕ ਹੈ। ਇਕ ਸ਼ਬਦ ਅਨੂਪ ਹੈ ਜਿਸ ਦਾ ਮਤਲਬ ਹੁੰਦਾ ਹੈ, ਵੱਡਾ ਜਲ ਭੰਡਾਰ ਜਾਂ ਜਲ ਵਾਲਾ ਪਰਦੇਸ਼। ਇਹ ਸ਼ਬਦ ਬਣਿਆ ਹੈ ਅਨੁ+ਅਪ ਤੋਂ। ਪਰੀ, ਹੂਰ ਦੇ ਅਰਥਾਂ ਵਾਲਾ ਇਕ ਸ਼ਬਦ ਹੈ, ਅਪਛਰਾ। ਮਿਥਿਹਾਸ ਵਿਚ ਇਹ ਇੰਦਰ ਦੇ ਅਖਾੜੇ ਦੀਆਂ ਪਰੀਆਂ ਲਈ ਵਰਤਿਆ ਗਿਆ ਹੈ। ਇਸ ਦਾ ਇਕ ਰੂਪ ਅੱਛਰਾਂ ਵੀ ਹੈ। ਪੂਰਨ ਭਗਤ ਦੀ ਮਾਂ ਦਾ ਨਾਂ ਇੱਛਰਾਂ ਜਾਂ ਅੱਛਰਾਂ ਇਹੋ ਸ਼ਬਦ ਹੈ। ਇਹ ਸੰਸਕ੍ਰਿਤ ਅਪਸਰਾ ਦਾ ਵਿਗੜਿਆ ਰੂਪ ਹੈ। ਗੁਰੂ ਅਰਜਨ ਦੇਵ ਦੀ ਬਾਣੀ ਵਿਚ ਅਪਸਰਾ ਸ਼ਬਦ ਆਇਆ ਹੈ, "ਹਾ ਹਾ ਹੂ ਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ॥" ਭਾਈ ਗੁਰਦਾਸ ਦੀ ਇਕ ਵਾਰ ਵਿਚ ਵੀ ਇਹ ਸ਼ਬਦ ਮਿਲਦਾ ਹੈ,
ਮੋਹਣੀਆਂ ਇੰਦ੍ਰਾਪੁਰੀ ਅਪਛਰਾਂ ਸੁਚਾਰੀ।
ਹੂਰਾਂ ਪਰੀਆਂ ਲਖ ਲਖ ਬਹਿਸਤ ਸਵਾਰੀ।
ਇਸ ਸ਼ਬਦ ਵਿਚ ਪਾਣੀ ਦੇ ਅਰਥਾਂ ਵਾਲਾ 'ਅਪ' ਸ਼ਬਦ ਸਪਸ਼ਟ ਝਲਕਦਾ ਹੈ। ਅਪਸਰਾ ਦਾ ਸ਼ਾਬਦਿਕ ਅਰਥ ਹੈ, ਪਾਣੀ ਵਿਚੋਂ ਨਿਕਲਣ ਵਾਲਾ। ਅਸੀਂ ਇਸ ਨੂੰ ਜਲ-ਪਰੀ ਦੇ ਅਰਥਾਂ ਵਿਚ ਵਰਤਦੇ ਹਾਂ। ਰਾਮਾਇਣ ਅਤੇ ਪੁਰਾਣਾਂ ਅਨੁਸਾਰ ਸਮੁੰਦਰ ਰਿੜਕਣ 'ਤੇ ਅਪਸਰਾਂ ਨਿਕਲੀਆਂ ਸਨ। ਅਪਸਰ ਦਾ ਅਰਥ ਜਲ ਵਿਚ ਵਿਚਰਣ ਵਾਲਾ ਜੀਵ ਵੀ ਹੈ। 'ਅਪਚਰ' ਵੀ ਜਲਜੀਵ ਹੁੰਦਾ ਹੈ। ਅਪੋਦੇਵਤ ਦਾ ਮਤਲਬ ਹੈ, ਜਲ-ਦੇਵ। ਅਸਲ ਵਿਚ ਸੰਸਕ੍ਰਿਤ ਵਿਚ ਇਸ ਤੋਂ ਦਰਜਨਾਂ ਸ਼ਬਦ ਬਣੇ ਹਨ। ਬਹੁਵਚਨ ਰੂਪ ਵਿਚ ਇਸ ਦਾ ਭੇਦ ਹੈ, ਅਪਸ। ਇਸ ਦਾ ਇਕ ਰੂਪ 'ਆਪ' ਵੀ ਹੈ ਜਿਸ ਦੀ ਮਿਸਾਲ 'ਮਹਾਨ ਕੋਸ਼' ਵਿਚ ਇਸ ਪ੍ਰਕਾਰ ਦਰਜ ਹੈ, 'ਜੈਸੇ ਧਾਰ ਸਾਗਰ ਮੇ ਗੰਗਾ ਜੀ ਕੋ ਆਪ ਹੈ।" (ਚੰਡੀ ੧)। ਕੁਝ ਹੋਰ ਭੇਦ ਵੀ ਹਨ ਜਿਨ੍ਹਾਂ ਵਿਚ 'ਪ' ਧੁਨੀ ਟਵਰਗ ਦੀਆਂ ਹੋਰ ਧੁਨੀਆਂ ਵਿਚ ਵੱਟੀ ਨਜ਼ਰ ਆਉਂਦੀ ਹੈ। ਇਸ ਦਾ ਰੂਪ 'ਅਬ' ਵੀ ਮਿਲਦਾ ਹੈ ਅਤੇ 'ਅੰਬ' ਵੀ, "ਓਸ ਆਗੈ ਪਿਛੈ ਢੋਈ ਨਹੀ ਜਿਸ ਅੰਦਰ ਨਿੰਦਾ ਮੁਹਿ ਅੰਬ ਪਾਇਆ॥' (ਗੁਰੂ ਰਾਮਦਾਸ) ਅਰਥਾਤ ਭਾਈ ਕਾਹਨ ਸਿੰਘ ਅਨੁਸਾਰ 'ਦਿਲ ਵਿੱਚ ਨਿੰਦਾ ਦਾ ਭਾਵ ਹੈ ਅਤੇ ਮੂੰਹ ਵਿੱਚ ਪਾਣੀ ਹੈ।' ਭਾਵ ਲਾਲਚ ਦੇ ਮਾਰੇ ਮੂੰਹ ਪਾਣੀ ਭਰ ਆਉਂਦਾ ਹੈ ਪਰ ਸਾਹਿਬ ਸਿੰਘ ਨੇ ਇਸ ਦਾ ਅਰਥ ਅੰਬ (ਫਲ) ਕੀਤਾ ਹੈ। ਇਸ ਦਾ 'ਅੰਭ' ਰੁਪਾਂਤਰ ਵੀ ਹੈ ਜਿਸ ਦੀ ਗੁਰਬਾਣੀ ਵਿਚ ਕੋਈ ਦਰਜਨ ਵਾਰ ਵਰਤੋਂ ਹੋਈ ਮਿਲਦੀ ਹੈ: 'ਅੰਭ ਕਾਚ ਗਗਰੀਆ ਅੰਭ ਮਝਰੀਆ॥', 'ਕੁੰਭ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੇ॥' (ਗੁਰੂ ਅਰਜਨ ਦੇਵ)
ਸੰਸਕ੍ਰਿਤ ਵਿਚ ਇਕ ਅਬਭ੍ਰ ਸ਼ਬਦ ਮਿਲਦਾ ਹੈ ਜਿਸ ਦਾ ਅਰਥ ਹੈ, ਬੱਦਲ, ਘਟਾ। ਇਸ ਦਾ ਸ਼ਾਬਦਿਕ ਅਰਥ ਹੈ, ਜਲਧਾਰਕ ਕਿਉਂਕਿ ਬੱਦਲ ਪਾਣੀ ਦਾ ਹੀ ਤਾਂ ਬਣਿਆ ਹੁੰਦਾ ਹੈ। ਪਾਣੀ ਲਈ ਸੰਸਕ੍ਰਿਤ ਅਬ, ਅੰਬ, ਅੰਭ ਸ਼ਬਦਾਂ ਦੀ ਚਰਚਾ ਛਿੜੀ ਹੈ ਤਾਂ ਦੱਸ ਦੇਈਏ ਕਿ ਹਿੰਦ-ਇਰਾਨੀ ਭਾਸ਼ਾ ਪਰਿਵਾਰ ਨਾਲ ਸਬੰਧਤ ਫਾਰਸੀ ਵਲੋਂ ਪਾਣੀ ਲਈ ਭਾਰਤੀ ਭਾਸ਼ਾਵਾਂ ਵਿਚ ਆਇਆ ਸ਼ਬਦ ਆਬ ਇਨ੍ਹਾਂ ਸ਼ਬਦਾਂ ਦਾ ਸੁਜਾਤੀ ਹੈ। ਸੱਚੀ ਗੱਲ ਤਾਂ ਇਹ ਹੈ ਕਿ 'ਅਪ' ਸ਼ਬਦ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲਦੇ ਹਨ। ਇਸ ਪਾਸੇ ਅਸੀਂ ਅਗਲੇ ਹਫਤੇ ਆਵਾਂਗੇ।
ਸਾਰੇ ਜਾਣਦੇ ਹੀ ਹਨ ਕਿ 'ਅਪ' ਇਕ ਅਗੇਤਰ ਵੀ ਹੈ ਜੋ ਕਿਸੇ ਸ਼ਬਦ ਤੋਂ ਪਹਿਲਾਂ ਲੱਗ ਕੇ ਦੂਰ, ਪਰੇ, ਵਾਂਝਾ, ਘਟੀਆ, ਭੈੜਾ ਆਦਿ ਦੇ ਅਰਥ ਦਿੰਦਾ ਹੈ। ਇਨ੍ਹਾਂ ਸਾਰੇ ਭਾਵਾਂ ਵਿਚ ਇਕ ਸਾਂਝ ਦਿਖਾਈ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ 'ਚੋਂ ਕੁਝ ਮਿਸਾਲਾਂ ਲੈਂਦੇ ਹਾਂ: ਅਪਸਗਨ (ਭੈੜਾ ਸ਼ਗਨ), 'ਤਉ ਸਗਨ ਅਪਸਗਨ ਕਹਾ ਵਿਚਾਰੇ' (ਗੁਰੂ ਅਰਜਨ ਦੇਵ); ਅਪਕੀਰਤਿ (ਬਦਨਾਮੀ, ਕੀਰਤੀ ਤੋਂ ਪਰੇ ਜਾਣ ਦਾ ਭਾਵ ਹੈ) 'ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ' (ਭਗਤ ਪਰਮਾਨੰਦ); ਅਪਜਸ (ਬਦਨਾਮੀ), 'ਅਪਜਸੁ ਮਿਟੈ ਹੋਵੈ ਜਗਿ ਕੀਰਤਿ' (ਗੁਰੂ ਅਰਜਨ ਦੇਵ); ਅਪਬਾਦੁ (ਝਗੜਾ, ਹੋਰ ਹੋਰ ਗੱਲਾਂ ਕਰਨ ਵਾਲਾ) 'ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ' (ਭਗਤ ਕਬੀਰ); ਅਪਮਾਨ (ਨਿਰਾਦਰ), 'ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ' (ਗੁਰੂ ਰਾਮਦਾਸ); ਅਪਰਾਧ (ਗੁਨਾਹ, ਪਾਪ, ਗਲਤੀ, ਦੋਸ਼, ਕਸੂਰ)।
ਗੌਰਤਲਬ ਹੈ ਕਿ ਰਾਧ ਸ਼ਬਦ ਵਿਚ ਰਿਝਾਉਣ ਦੇ ਭਾਵ ਹਨ, ਸੋ ਅਪਰਾਧ ਸ਼ਬਦ ਵਿਚ 'ਅਪ' ਅਗੇਤਰ ਲੱਗਾ ਹੋਣ ਕਾਰਨ ਦੁਖ ਦੇਣ, ਖਿਝਾਉਣ, ਨਾਰਾਜ਼ ਕਰਨ ਦੇ ਭਾਵ ਮਿਲਦੇ ਹਨ। ਇਥੇ ਅਜਿਹੇ ਭਾਵ ਦਾ ਪ੍ਰਗਟਾਵਾ ਪਰਮਾਤਮਾ, ਦੇਵਤੇ ਵੱਲ ਨੂੰ ਹੈ। ਜੋ ਦੇਵਾਂ ਨੂੰ ਨਾਰਾਜ਼ ਕਰਦਾ ਹੈ, ਉਹ ਅਪਰਾਧੀ ਹੈ। ਇਸ ਦੇ ਉਲਟ ਅਰਾਧਨਾ ਹੈ। "ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ॥" (ਗੁਰੂ ਰਾਮਦਾਸ); ਅਪਵਿਤ੍ਰ (ਜੋ ਪਵਿਤਰ ਨਹੀਂ), "ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ॥" (ਗੁਰੂ ਅਰਜਨ ਦੇਵ)
ਦਿਲਚਸਪ ਗੱਲ ਹੈ ਕਿ 'ਅਪ' ਅਗੇਤਰ ਵੀ ਹਿੰਦ-ਯੂਰਪੀ ਖਾਸੇ ਵਾਲਾ ਹੈ। ਅੰਗਰੇਜ਼ੀ ਵਿਚ ਇਸ ਦੇ ਟਾਕਰੇ 'ਤੇ 'Aਪੋ' ਆਉਂਦਾ ਹੈ ਜਿਸ ਵਿਚ ਦੂਰ, ਪਰੇ, ਹਟਵਾਂ, ਲਾਂਭੇ, ਅਲੱਗ, ਵਾਂਝਾ ਆਦਿ ਦੇ ਅਰਥ ਹਨ। ਛੁੱਟ-ਮਰੋੜੀ (ਪੁਠਾ ਕਾਮਾ) ਲਈ ਅੰਗਰੇਜ਼ੀ ਸ਼ਬਦ Aਪੋਸਟਰੋਪਹe ਹੈ। ਇਥੇ ਭਾਵ ਹੈ, ਅਜਿਹੀ ਨਿਸ਼ਾਨੀ ਜੋ ਕਿਸੇ ਅੱਖਰ ਆਦਿ ਤੋਂ ਵਾਂਝੇ ਹੋਣ ਦੀ ਸੂਚਕ ਹੈ। ਜਾਂ ਕਹਿ ਲਵੋ ਕਿਸੇ ਅੱਖਰ ਨੂੰ ਪਰੇ ਕੀਤਾ ਗਿਆ ਹੈ। Aਪਲੋਗੇ ਦਾ ਸ਼ਾਬਦਿਕ ਅਰਥ ਹੈ, ਭਾਸ਼ਨ ਤੋਂ ਬਾਹਰੀ ਜਾਂ ਪਰੇ ਦੀ ਗੱਲ ਅਰਥਾਤ ਆਪਣੀ ਸਫਾਈ ਦੇਣ ਦੀ ਗੱਲ। Aਪੋ ਦਾ ਇਕ ਭੇਦ 'Aਬ' ਵੀ ਹੈ ਜੋ ਲਾਤੀਨੀ ਤੋਂ ਪੁਰਾਣੀ ਫਰਾਂਸੀਸੀ ਰਾਹੀਂ ਹੁੰਦਾ ਹੋਇਆ ਅੰਗਰੇਜ਼ੀ ਵਿਚ ਵੜਿਆ। ਇਸ ਤਰ੍ਹਾਂ ਦੇ ਹੋਰ ਕਈ ਸ਼ਬਦ ਲਏ ਜਾ ਸਕਦੇ ਹਨ। 'Aਪੋ' ਦਾ ਹੀ ਇਕ ਲਾਤੀਨੀ ਭੇਦ ਹੈ, ਅਬ ਜਿਸ ਦੇ ਇਹੋ ਅਰਥ ਹੁੰਦੇ ਹਨ। ਇਹ ਅਗੇਤਰ ਵੀ ਅੰਗਰੇਜ਼ੀ ਦੇ ਕਈ ਸ਼ਬਦਾਂ ਵਿਚ ਆਉਂਦਾ ਹੈ। ਇਸ ਪ੍ਰਸੰਗ ਵਿਚ ਪੰਜਾਬੀ ਤੇ ਅੰਗਰੇਜ਼ੀ ਦੇ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਦਿਲਚਸਪ ਹੋਵੇਗਾ। ਅੰਗਰੇਜ਼ੀ Aਬੋਮਨਿਅਬਲe ਬਣਿਆ ਹੈ Aਬ ਅਗੇਤਰ ਦੇ ਅੱਗੇ ੌਮeਨ (ਸ਼ਗਨ) ਲੱਗਣ ਨਾਲ। ਇਸ ਦੇ ਟਾਕਰੇ 'ਤੇ ਪੰਜਾਬੀ ਅਪਸ਼ਗਨ (ਸੰਸਕ੍ਰਿਤ ਅਪਸ਼ਕੁਨ) ਸ਼ਬਦ ਵਿਚ ਵੀ Aਬ ਦਾ ਸੁਜਾਤੀ 'Aਪ' ਅਗੇਤਰ ਲੱਗਾ ਹੋਇਆ ਹੈ। ਇਸ ਦਾ ਭਾਰੋਪੀ ਮੂਲ ਹੈ 'Aਪੋ' ਜਿਸ ਵਿਚ ਪਰੇ, ਹਟਵਾਂ, ਲਾਂਭੇ ਦੇ ਭਾਵ ਹਨ। ਅਵੇਸਤਾ, ਗਰੀਕ, ਗੌਥਿਕ ਆਦਿ ਵਿਚ ਵੀ ਇਸ ਦੇ ਸੁਜਾਤੀ ਅਗੇਤਰ ਲਭਦੇ ਹਨ। ਦਰਅਸਲ 'ਦਾ' ਦੇ ਅਰਥਾਂ ਵਾਲਾ ਅੰਗਰੇਜ਼ੀ ਸਬੰਧਕ ਾ ਵੀ ਇਸੇ ਤੋਂ ਵਿਉਤਪਤ ਹੋਇਆ ਹੈ। ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵੀ ਇਸ ਨਾਲ ਸਮਰੂਪ ਸਬੰਧਕ ਮਿਲਦੇ ਹਨ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਰੂਪ ਸੀ, Aeਾ। ਪਹਿਲਾਂ ਇਸ ਦਾ ਅਰਥ ਪਰੇ, ਹਟਵਾਂ ਆਦਿ ਹੀ ਸੀ। ਪਰ ਮਧਕਾਲੀ ਅੰਗੇਰੇਜ਼ੀ ਵਿਚ ਲਾਤੀਨੀ ਦੇ ਪ੍ਰਭਾਵ ਤੇ ਕੁਝ ਹੋਰ ਭਾਸ਼ਾਈ ਕਾਰਨਾਂ ਕਰਕੇ ਇਸ ਦੇ ਅਰਥਾਂ ਵਿਚ ਵੱਡੀ ਤਬਦੀਲੀ ਆ ਗਈ। ਹੋਰ ਦਿਲਚਸਪ ਗੱਲ ਹੈ ਕਿ ਅੰਗਰੇਜ਼ੀ ਾ ਵੀ ਇਸੇ ਮੂਲ ਤੋਂ ਵਿਕਸਿਤ ਹੋਇਆ ਹੈ ਜੋ ਵਧੇਰੇ ਸਪਸ਼ਟ ਹੈ।