ਪੰਜਾਬੀ ਗਾਇਕੀ ਦੇ ਅੰਦਰ ਬਾਹਰ

ਐਸ ਅਸ਼ੋਕ ਭੌਰਾ
ਪੰਜਾਬੀ ਗਾਇਕੀ ‘ਚæææਮੈਂæææਕਿਥੇ ਕਿਥੇ Ḕਪਹਿਲੀ ਵਾਰ’
ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ‘ਚ ਬੇਤਰਤੀਬੀ ਇਸ ਕਰਕੇ ਹੋਈ ਪਈ ਹੈ ਕਿਉਂਕਿ ਉਹ ਢੋਲਕੀ ਨੂੰ ਵਾਜੇ ਵਾਂਗ ਵਜਾਉਣ ਲੱਗੇ ਹੋਏ ਹਨ। ਕਦੇ ਲੋਕਾਂ ਨੂੰ ਵਹਿਮ ਸੀ ਕਿ ਰਫਲ ਦਾ ਘੋੜਾ ਦੱਬਣ ਨਾਲ ਕਤਲ ਹੁੰਦੇ ਨੇ ਪਰ ਹੁਣ ਯੁੱਗ ਇਹ ਹੈ ਕਿ ਜੇ ਕਿਸੇ ਸ਼ੈਤਾਨ ਜਾਂ ਮੂਰਖ ਹਾਕਮ ਨੇ ਇਸ਼ਾਰਾ ਹੀ ਕਰ ਦਿੱਤਾ ਤਾਂ ਪ੍ਰਮਾਣੂ ਬੰਬਾਂ ਨੇ ਦੁਨੀਆਂ ਹੀ ਤਬਾਹ ਕਰ ਸੁੱਟਣੀ ਹੈ।

ਇਸ ਕਰਕੇ ਇਹ ਵਹਿਮ ਮਨ ਵਿਚੋਂ ਕੱਢ ਹੀ ਦੇਣਾ ਚਾਹੀਦਾ ਹੈ ਕਿ ਸਿਆਣਪ ਸਿਰਫ ਤੇ ਸਿਰਫ ਮੇਰੇ ਕੋਲ ਹੀ ਹੈ ਕਿਉਂਕਿ ਸੱਚਾਈ ਤਾਂ ਇਹ ਹੈ ਕਿ ਦੁਨੀਆਂ ਦਾ ਹਰ ਮਨੁੱਖ ਸਰਬ ਕਲਾ ਸਮਰੱਥ ਅਤੇ ਸੋਲਾਂ ਕਲਾ ਸੰਪੂਰਨ ਹੋਣ ਦਾ ਭਰਮ ਪਾਲ ਰਿਹਾ ਹੈ।
ਸੰਗੀਤ ਦੇ ਰੂਹਾਨੀ ਸਫਰ ‘ਤੇ ਪਹਿਲਾਂ ਸਿਆਣੇ ਲੋਕ ਨਿਕਲੇ ਸਨ, ਫਿਰ ਕਾਫਲੇ ਆ ਗਏ, ਫਿਰ ਭੀੜ ਵਧ ਗਈ ਤੇ ਪੰਜਾਬੀ ਗਾਇਕੀ ‘ਚ ਹੁਣ ਝੁਰਮਟ ਪੈ ਗਿਆ ਹੈ। ਇਸ ਗੀਤ ਦੇ ਅਰਥ ਹੁਣ ਨਿਕਲੇ ਹਨ Ḕਝੁਰਮਟ ਬੋਲੇ ਤਾਰਾ ਰਾ ਰਾ æææ।
ਵਕਤ ਦਾ ਅਲਜ਼ਬਰਾ ਦੇਖੋ, ਰੋਜ਼ ਜਦੋਂ ਨਵਾਂ ਸੂਰਜ ਚੜ੍ਹਦਾ ਹੈ ਤਾਂ ਮਨੁੱਖ ਰੌਸ਼ਨੀ ਦੇ ਨਹੀਂ ਹਨ੍ਹੇਰੇ ਦੇ ਮੱਥੇ ਲੱਗ ਰਿਹਾ ਹੈ। ਚਲੋ ਮੂੰਹ ਕਾਲਾ ਹੋਵੇ ਤਾਂ ਵੱਡੀ ਗੱਲ ਨਹੀਂ ਪਰ ਅੰਦਰੋਂ ਕਾਲੇ ਲੋਕਾਂ ਦਾ ਕੀ ਕਰੀਏ? ਜੇ ਸੱਚ ਪੁੱਛੋ ਤਾਂ ਲੋਕਾਂ ਨਾਲ ਤਾਂ ਅੱਖ ਮਿਲਾਈ ਜਾ ਸਕਦੀ ਹੈ ਪਰ ਆਪਣੇ ਆਪ ਨਾਲ Ḕਤੂੰ ਤੂੰ ਮੈਂ ਮੈਂ’ ਹੋਣਾ ਔਖਾ ਹੁੰਦਾ ਹੈ, ਇਸ ਲਈ ਪਿਆਰ ਦੀਆਂ ਚੁਟਕੀਆਂ ਤਾਂ ਕੋਈ ਵੀ ਵਜਾ ਸਕਦਾ ਹੈ ਪਰ ਪਿਆਰ ‘ਚ ਹਟਕੋਰੇ ਸਾਰਿਆਂ ਨੂੰ ਦੁਖੀ ਕਰ ਰਹੇ ਹਨ। ਮੈਂ ਪੰਜਾਬੀ ਗਾਇਕੀ ਅੰਦਰ ਲੰਬਾ ਸਮਾਂ ਗੁਜ਼ਾਰਨ ਤੋਂ ਬਾਅਦ Ḕਪਹਿਲੀ ਵਾਰੀ’ ਦੇ ਸ਼ਬਦ ਜੋੜ ਨਾਲ ਆਹਮੋ-ਸਾਹਮਣੇ ਹੋਣ ਲੱਗਾ ਹਾਂ। ਜੇ ਕਿਤੇ ਕਿਸੇ ਨੂੰ ਮੀਆਂ ਮਿੱਠੂ ਵਾਂਗ ਲੱਗਾ ਤਾਂ ਗੁਸਤਾਖੀ ਲਈ ਅਗਾਊਂ ਹੀ ਮਾਫੀ ਚਾਹਾਂਗਾ। ਹਾਂ, ਗਾਇਕੀ ਦੇ ਉਖੜੇ ਹੋਏ ਤੰਬੂਆਂ ਕਾਰਨ ਵਰਤਮਾਨ ਸਮੇਂ ਵਿਚ ਅਜਿਹਾ ਕਰਨਾ ਜ਼ਰੂਰੀ ਵੀ ਸਮਝਦਾ ਹਾਂ।
ਅਰਥ ਸ਼ਾਸ਼ਤਰ ਦਾ ਫਾਰਮੂਲਾ ਹੈ, ਜਿਸ ਕੰਮ ਨੂੰ ਬਹੁਤ ਸਾਰੇ ਲੋਕ ਕਰਨ ਉਹ ਵਪਾਰਕ ਹੁੰਦਾ ਹੈ ਪਰ ਸੰਗੀਤ ਦਾ ਵਪਾਰ ਨਾਲ ਸਬੰਧ ਹੀ ਨਹੀਂ, ਫਿਰ ਵੀ ਇਸ ਨੂੰ ਬਹੁਤ ਸਾਰੇ ਲੋਕ ਕਰ ਰਹੇ ਹਨ ਤਾਂ, ਸਿਆਣਪ ਤੇ ਸ਼ੱਕ ਤਾਂ ਹੋ ਹੀ ਜਾਵੇਗਾ, ਨੁਕਸਾਨ ਦਾ ਅੰਦਾਜਾ ਲਾਉਣਾ ਵੀ ਸੁਭਾਵਿਕ ਹੋਵੇਗਾ।
ਪੰਜਾਬੀ ਗਾਇਕੀ ਨੂੰ ਜਦੋਂ Ḕਕੰਜਰਾਂ ਵਾਲਾ’ ਕੰਮ ਕਿਹਾ ਜਾਂਦਾ ਸੀ ਤਦ ਪੰਜਾਬੀ ਟ੍ਰਿਬਿਊਨ ਵਿਚ ਪਹਿਲੀ ਵਾਰ ਬਰਜਿੰਦਰ ਸਿੰਘ ਹਮਦਰਦ ਨੇ ਸੰਪਾਦਕ ਹੁੰਦਿਆਂ ਸ਼ਮਸ਼ੇਰ ਸੰਧੂ ਤੋਂ Ḕਲੋਕ ਸੁਰਾਂ’ ਦਾ ਕਾਲਮ ਲਿਖਵਾਇਆ। ਜਦੋਂ ਉਨ੍ਹਾਂ Ḕਅਜੀਤ’ ਦਾ ਕਾਰਜ ਸੰਭਾਲਿਆ ਤਦ ਪਹਿਲੀ ਵਾਰ Ḕਸਾਡੇ ਗਾਇਕ’ ਕਾਲਮ ਅਧੀਨ ਮੈਂ ਲਿਖਣਾ ਸ਼ੁਰੂ ਕੀਤਾ। ਇਸ ਕਰਕੇ ਪੰਜਾਬੀ ਗਾਇਕੀ ਨੂੰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਜੇ ਪਹਿਲੀ ਵਾਰ ਕਿਸੇ ਨੇ ਵੱਡਾ ਹੁਲਾਰਾ ਦਿੱਤਾ ਤਦ ਪ੍ਰਿੰਟ ਮੀਡੀਏ ਦੇ ਪੱਖ ਤੋਂ ਇਹ ਸਿਹਰਾ ਡਾæ ਬਰਜਿੰਦਰ ਸਿੰਘ ਹਮਦਰਦ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ।
ਕਈ ਥਾਂ ਹੈਰਾਨੀ ਤਾਂ ਹੋਵੇਗੀ ਪਰ ਆਹ ਦੇਖੋ ਪੰਜਾਬੀ ਗਾਇਕੀ ਦਾ Ḕਪਹਿਲੀ ਵਾਰ’ ਮੇਰੇ ਨਾਲ ਕੀ ਕੀ ਜੁੜਿਆ ਹੋਇਆ ਹੈ;
ਉਪਰੋਂ ਮੈਂ ਗੱਲ Ḕਤਾਰਾ ਰਾ ਰਾ’ ਨਾਲ ਸ਼ੁਰੂ ਕੀਤੀ ਸੀ ਤੇ ਇਥੇ Ḕਤਾਰਾ ਰਾ ਰਾ’ ਵਾਲੇ ਗਾਇਕ ਦੀ ਗੱਲ ਹੀ ਪਹਿਲਾਂ ਕਰ ਲੈਂਦਾ ਹਾਂ, ਯਾਨਿ ਕਿ ਦਲੇਰ ਮਹਿੰਦੀ ਦੀ। 1990 ਵਿਚ ਉਹ ਗੁੜਗਾਉਂ ਦੀ ਗੋਲਡਨ ਮੈਲੋਡੀ ਕੰਪਨੀ ਦੇ ਭਾਪਾ ਪਰਮਜੀਤ ਨਾਲ ਬੰਟੀ ਬਾਵੇ ਦੀ ਕੈਸਿਟ ਰਿਲੀਜ਼ ਕਰਵਾਉਣ ਮਾਹਿਲਪੁਰ ਆਇਆ। ਪਰ ਉਹਨੂੰ ਅਸੀਂ ਟਾਈਮ ਨਾ ਦੇ ਸਕੇ। ਪਹਿਲੀ ਵਾਰ ਉਹ ਮੇਰੇ ਨਾਲ ਨਰਾਜ਼ ਮੁੜਿਆ। ਅਗਲੇ ਸਾਲ ਉਹ ਫਿਰ ਆਇਆ ਦਿੱਲੀ ਤੋਂ ਬੱਸੇ ਬੈਠ ਕੇ ਮਾਹਿਲਪੁਰ। ਪਰ ਵਕਤ ਇਸ ਕਰਕੇ ਨਾ ਦੇ ਸਕਿਆ ਕਿ ਮੇਰੇ ਮਨ ‘ਚ ਸੀ ਕਿ ਭਾਪੇ ਨਾਲ ਭਾਪਾ ਆਇਆ, ਕਿਤੇ ਸ਼ੌਂਕੀ ਮੇਲਾ ਨਾ ਉਖੜ ਜਾਵੇ। ਪਰ ਜਦੋਂ ਉਹਦੀ ਐਲਬਮ Ḕਤਾਰਾ ਰਾ ਰਾ’ ਚੱਲੀ ਤਦ ਦਿੱਲੀ ਇਕ ਮਿਲਣੀ ਵੇਲੇ ਉਹ ਕਹਿਣ ਲੱਗਾ, Ḕਤੁਸੀਂ ਮੈਨੂੰ ਪਹਿਲੀ ਵਾਰ ਤਾਂ ਸ਼ੌਂਕੀ ਮੇਲੇ ਵਿਚ ਟਾਈਮ ਨਹੀਂ ਦਿੱਤਾ ਪਰ ਮੈ ਪਹਿਲੀ ਵਾਰ ਹੀ ‘ਤਾਰਾ ਰਾ ਰਾ’ ਨਾਲ ਸਾਰੀ ਗਾਇਕੀ ਨੂੰ ਵਪਾਰਕ ਪੱਖੋਂ ਪਿੱਛੇ ਛੱਡ ਦਿੱਤਾ ਹੈ।’ ਹੁਣ ਵੀ ਜਦੋਂ ਕਦੇ ਦਲੇਰ ਮਿਲੇ ਤਦ ਉਹ ਕਹੇ ਭਾਵੇਂ ਕੁਝ ਨਾ ਪਰ ਬੁੱਲ੍ਹਾਂ ਵਿਚ ਹੱਸ ਜ਼ਰੂਰ ਪੈਂਦਾ ਹੈ।
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਪਹਿਲੀ ਵਾਰੀ ਵੱਡੇ ਮੇਲਿਆਂ ਤੇ ਲੈ ਕੇ ਆਉਣ ਦਾ ਮੈਂ ਸਫਲ ਯਤਨ ਕੀਤਾ। ਪਹਿਲੇ ਸ਼ੌਂਕੀ ਮੇਲੇ ਤੇ ਉਸ ਦੀ ਪਹਿਲੀ ਹਾਜ਼ਰੀ ਦੁਆਬੇ ਦੇ ਲੋਕਾਂ ਨੂੰ ਕਦੇ ਵੀ ਨਹੀਂ ਭੁੱਲੇਗੀ।
ਪੰਜਾਬ ਦੇ ਹਾਲਾਤ ਨੂੰ ਜਦੋਂ ਅੱਗ ਲੱਗੀ ਹੋਈ ਸੀ ਤਦ ਪਹਿਲੀ ਵਾਰ ਹੀ ਸੀ ਕਿ ਲਖਵਿੰਦਰ ਜੌਹਲ ਨਾਲ ਕੁਲਦੀਪ ਮਾਣਕ ਦਾ ਗਰਮ ਗੀਤ Ḕਜੁਆਨੀ ਜੜ੍ਹਾਂ ਪੁੱਟਣ ਨੂੰ ਕਾਹਲੀ ਵੇ ਜ਼ਾਲਮ ਸਰਕਾਰ ਦੀਆਂ’ ਜਲੰਧਰ ਦੂਰਦਰਸ਼ਨ ਤੋਂ ਪੇਸ਼ ਕਰਵਾ ਦਿੱਤਾ ਸੀ। ਇਹ ਵੀ ਇਕ ਅੰਕੜਾ ਹੀ ਰਹੇਗਾ ਕਿ ਇਸੇ ਦੌਰ ਵਿਚ Ḕਪੱਤਾ ਪੱਤਾ ਸਿੰਘਾਂ ਦਾ ਵੈਰੀ’ ਪਹਿਲੀ ਵਾਰ ਹੰਸ ਰਾਜ ਹੰਸ ਨੂੰ ਮਾਹਿਲਪੁਰ ਦੇ ਸ਼ੌਂਕੀ ਮੇਲੇ ‘ਚ ਪੇਸ਼ ਕਰਨ ਦਾ ਮੰਚ ਵੀ ਮੈਂ ਹੀ ਪ੍ਰਦਾਨ ਕੀਤਾ ਸੀ।
ਕਿਉਂਕਿ ਢਾਡੀਆਂ ਨਾਲ ਮੇਰਾ ਗੂੜ੍ਹਾ ਰਿਸ਼ਤਾ ਰਿਹਾ ਹੈ ਤੇ ਜਦੋਂ ਦੂਰਦਰਸ਼ਨ ਢਾਡੀਆਂ ਨੂੰ ਲੜ ਪੱਲਾ ਨਹੀਂ ਫੜਾ ਰਿਹਾ ਸੀ, ਇਕੋ ਇਕ ਨਿੱਕੇ ਪਰਦੇ ਦੇ ਯੁੱਗ ਵਿਚ ਢਾਡੀ ਦੂਰਦਰਸ਼ਨ ਤੇ ਗਾਉਣ ਲਈ ਵਿਲਕਦੇ ਸਨ, ਤਦ ਪਹਿਲੀ ਵਾਰੀ ਜਲੰਧਰ ਦੂਰਦਰਸ਼ਨ ਦੇ ਵਿਹੜੇ ਵਿਚ ਢਾਡੀਆਂ ਨੂੰ ਲੈ ਕੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਇਹ ਵੀ ਸ਼ਾਇਦ ਪਹਿਲੀ ਵਾਰੀ ਹੀ ਹੋਇਆ ਸੀ ਕਿ ਕਿਸੇ ਸਰਕਾਰੀ ਅਦਾਰੇ ਨੇ ਧਰਨੇ ਤੋਂ ਪਹਿਲਾਂ ਹੀ ਮੰਗ ਪ੍ਰਵਾਨ ਕਰ ਲਈ।
ਜਿਨ੍ਹਾਂ ਗਾਇਕਾਂ ਨੂੰ ਮੈਂ ਪਹਿਲੀ ਵਾਰ Ḕਅਜੀਤ’ ਦੇ ਦਫਤਰ ਦੀਆਂ ਪੌੜੀਆਂ ਚੜ੍ਹਾਇਆ ਤੇ ਭਾਜੀ ਬਰਜਿੰਦਰ ਸਿੰਘ ਦੇ ਗੋਡੀਂ ਲੱਗਣ ਦਾ ਮੌਕਾ ਦਿੱਤਾ, ਉਨ੍ਹਾਂ ਵਿਚ ਕੁਲਦੀਪ ਮਾਣਕ ਵੀ ਸ਼ਾਮਿਲ ਸੀ, ਹੰਸ ਰਾਜ ਹੰਸ ਵੀ, ਸਰਦੂਲ ਸਿਕੰਦਰ ਵੀ, ਅਮਰ ਨੂਰੀ, ਪ੍ਰਮਿੰਦਰ ਸੰਧੂ, ਮਨਮੋਹਨ ਵਾਰਿਸ ਵੀ ਤੇ ਪ੍ਰਸਿੱਧੀ ਦਾ ਬੇਹੱਦ ਭਰਮ ਰੱਖਣ ਵਾਲੀ ਸੁੱਖੀ ਬਰਾੜ ਨੂੰ ਵੀ ਮੈਂ ਹੀ ਪਹਿਲੀ ਵਾਰੀ ਭਾਜੀ ਦੇ ਦਰਸ਼ਨ ਕਰਵਾਏ ਸਨ।
ਅਮਰ ਸਿੰਘ ਚਮਕੀਲੇ ਨੂੰ ਜਦੋਂ ਮੈਂ ਪਹਿਲੀ ਵਾਰ ਪੰਜਾਬੀ ਟ੍ਰਿਬਿਊਨ ਵਿਚ ਪੇਸ਼ ਕੀਤਾ ਤਾਂ ਜ਼ਿੰਦਗੀ ‘ਚ ਸਭ ਤੋਂ ਖਤਰਨਾਕ ਚਿੱਠੀਆਂ ਆਉਣ ਦਾ ਸਿਲਸਿਲਾ ਹੀ ਨਹੀਂ ਸ਼ੁਰੂ ਹੋਇਆ ਸੀ, ਸਗੋਂ ਸੰਪਾਦਕ ਦੀ ਡਾਕ ਵਿਚ ਸ਼ਾਇਦ ਪਹਿਲੀ ਵਾਰ ਸੀ ਕਿ ਲੋਕਾਂ ਨੇ ਰੱਜ ਕੇ ਭੜਾਸ ਕੱਢੀ ਸੀ ਕਿ ਅਸ਼ੋਕ ਹੁਣ ਲੱਚਰ ਗਾਇਕਾਂ ਨੂੰ ਉਤਸ਼ਾਹਿਤ ਕਰਨ ਲੱਗ ਪਿਆ ਹੈ। Ḕਹਾਕ ਕਾਹਤੋਂ ਮਾਰੀ ਮੇਰਾ ਲੱਗਦਾ ਤੂੰ ਕੀ ਵੇ’ ਤੇ Ḕਦਮਾ ਦਮ ਮਸਤ ਕਲੰਦਰ’ ਗਾਉਣ ਵਾਲੀ ਜਸਪਿੰਦਰ ਨਰੂਲਾ ਨੂੰ 1985 ਵਿਚ ਪਹਿਲੀ ਵਾਰ ਮੈਂ ਹੀ ਅਜੀਤ ਜ਼ਰੀਏ ਦੱਸਿਆ ਸੀ ਕਿ ਕੇਸਰ ਸਿੰਘ ਨਰੂਲਾ ਤੇ ਮੋਹਣੀ ਨਰੂਲਾ ਦੀ ਕੁੜੀ ਨਾ ਸਿਰਫ ਸੁਨੱਖੀ ਹੈ ਸਗੋਂ ਗਾਇਕੀ ਵਿਚ ਵੀ ਨਰੋਈ ਕਿੱਕਲੀ ਪਾਵੇਗੀ।
ਧਿਆਨ ਦਿਓ ਇਨ੍ਹਾਂ ਅੰਕੜਿਆਂ ਤੋਂ ਸਿਰ ਫੇਰਨਾ ਔਖਾ ਕਿੰਨਾ ਹੈ;
ਸ਼ੌਂਕੀ ਮੇਲੇ ਵਿਚ ਮਨਮੋਹਨ ਵਾਰਿਸ ਨੂੰ ਸਭ ਤੋਂ ਪਹਿਲੀ ਵਾਰ ਮੈਂ ਹੀ ਪੇਸ਼ ਕੀਤਾ; ਦੇਬੀ ਮਖਸੂਸਪੁਰੀ ਨੂੰ ਵੀ ਉਨੀ 1994 ਵਿਚ ਇਥੋਂ ਹੀ ਮੰਚ ਮਿਲਿਆ; ਜਿਸ ਜੈਜ਼ੀ ਬੀ ਦੀਆਂ ਪੈੜਾਂ ਦੀ ਲੋਕ ਗੱਲ ਕਰਦੇ ਨੇ, ਇਸੇ ਸਾਲ ਸ਼ੌਂਕੀ ਮੇਲੇ ਤੇ Ḕਘੁੱਗੀਆਂ ਦਾ ਜੋੜਾ’ ਨਾਲ ਜੈਜ਼ੀ ਨੂੰ ਪੇਸ਼ ਕਰਾਉਣ ਲਈ ਇੰਦਰਜੀਤ ਬੈਂਸ ਨੇ ਮੇਰੇ ਪਿੰਡ ਦੀਆਂ ਰਾਹਾਂ ਨੂੰ ਨੀਵਾਂ ਕਰ ਦਿੱਤਾ ਸੀ। ਪਹਿਲੀ ਵਾਰ ਸੀ ਕਿ ਕਿਸੇ ਨਵੇਂ ਮੁੰਡੇ ਨੂੰ ਸਭ ਤੋਂ ਵੱਡਾ ਸਟਾਰਡਮ ਮਿਲਿਆ। ਉਤਰੀ ਅਮਰੀਕਾ ‘ਚ ਮੰਚ ਸੰਚਾਲਨ ਦੀ ਮਲਿਕਾ ਕਹੀ ਜਾਂਦੀ ਆਸ਼ਾ ਸ਼ਰਮਾ ਨੂੰ 1994 ਵਿਚ ਮੈਂ ਲੱਭ ਕੇ ਪਹਿਲੀ ਵਾਰ ਲੱਖਾਂ ਲੋਕਾਂ ਦੇ ਇਕੱਠ ਵਿਚ ਪੇਸ਼ ਕੀਤਾ ਸੀ। ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਪਹਿਲੀ ਵਾਰ ਹੀ ਕੋਈ ਮੰਚ ਸੰਚਾਲਕਾ ਪੂਰੀ ਤਰਾਂ ਪ੍ਰਵਾਨ ਕਰ ਲਈ ਗਈ ਹੋਵੇ। ਹਰਭਜਨ ਮਾਨ ਨੂੰ ਦੁਆਬੇ ਵਿਚ ਪਹਿਲੀ ਵਾਰ ਸ਼ੌਂਕੀ ਮੇਲੇ ਜ਼ਰੀਏ ਮੈਂ ਹੀ ਪੇਸ਼ ਕੀਤਾ।
ਹੁਣ ਤੱਕ ਦੇ ਅੰਕੜਿਆਂ ਮੁਤਾਬਕ ਇਹ ਵੀ ਸੱਚ ਹੈ ਕਿ ਕਿਸੇ ਢਾਡੀ ਦੀ ਯਾਦ ਵਿਚ ਪਹਿਲੀ ਵਾਰ ਮੇਲਾ ਅਸ਼ੋਕ ਭੌਰੇ ਨੇ ਲਾਇਆ ਅਤੇ ਇਹ ਰਿਕਾਰਡ ਹਾਲੇ ਟੁੱਟਿਆ ਵੀ ਨਹੀਂ ਹੈ।
ਢਾਡੀਆਂ ਬਾਰੇ ਲਿਖਣ ਦਾ ਸਭ ਤੋਂ ਪਹਿਲਾ ਖਾਤਾ ਮੇਰੇ ਨਾਮ ਹੈ ਤੇ ਕਮਾਲ ਇਹ ਹੈ ਕਿ ਸਿੱਖ ਕੌਮ ਦੇ ਮਹਾਨ ਢਾਡੀਆਂ ਬਾਰੇ ਇਕ ਮੋਨਾ ਬੰਦਾ ਹਾਲੇ ਵੀ ਲਗਾਤਾਰ ਲਿਖ ਰਿਹਾ ਹੈ ਅਤੇ ‘ਸਿੱਖ ਸੰਗੀਤ’ ਦੇ ਸਿਰਲੇਖ ਹੇਠ ਪੰਜਾਬ ਦੇ ਕਵੀਸ਼ਰਾਂ, ਢਾਡੀਆਂ ਬਾਰੇ ਮੇਰੀ ਪੁਸਤਕ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ। ਸਿੱਖ ਪੰਥ ਦਾ ਮਹਾਨ ਵਿਰਸਾ ਗਾਉਣ ਵਾਲੇ ਢਾਡੀਆਂ ਬਾਰੇ ਪਹਿਲੀ ਵਾਰ Ḕਪੰਜਾਬ ਦੇ ਢਾਡੀ’ ਪੁਸਤਕ ਵੀ ਮੈਂ ਹੀ ਲਿਖੀ ਹੈ।
ਇਕ ਢਾਡੀ ਦੀ ਯਾਦ ਵਿਚ ਲੱਗਣ ਵਾਲੇ ਸ਼ੌਂਕੀ ਮੇਲੇ ‘ਤੇ ਪਹਿਲੀ ਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਰਕਾਰੀ ਛੁੱਟੀ ਕੀਤੀ ਸੀ। 1992 ਵਿਚ ਜਦੋਂ ਮਾਹਿਲਪੁਰ ਇਸ ਮੇਲੇ ‘ਤੇ ਪੰਜਾਬ ਦੇ ਗਵਰਨਰ ਨੇ ਆਉਣਾ ਸੀ ਤਦ ਮੈਨੂੰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਗੁਰਮੇਲ ਸਿੰਘ ਬੈਂਸ ਨੇ ਆਪਣੇ ਦਫਤਰ ਬੁਲਾ ਕੇ ਪੁੱਛਿਆ ਕਿ Ḕਕਾਕਾ ਪੰਜਾਬ ‘ਚ ਗਵਰਨਰੀ ਰਾਜ ਹੈ ਹਾਲਾਤ ਠੀਕ ਨਹੀਂ ਹਨ ਤੇਰਾ ਕੋਈ ਰਾਜਨੀਤਕ ਪਿਛੋਕੜ ਹੈ ਕਿ ਗਵਰਨਰ ਤੇਰੇ ਸੱਦੇ ਤੇ ਆ ਰਿਹਾ ਹੈ?’ ਜਦੋਂ ਮੈਂ ਇਹ ਕਿਹਾ ਕਿ ਨਾ ਮੇਰਾ ਕੋਈ ਰਾਜਨੀਤਕ ਤੇ ਨਾ ਕੋਈ ਆਰਥਿਕ ਪਿਛੋਕੜ ਹੈ, ਮੈਂ ਇਕ ਸਧਾਰਨ ਸਕੂਲ ਅਧਿਆਪਕ ਅਤੇ ਛੋਟਾ ਮੋਟਾ ਲੇਖਕ ਹਾਂ, ਤਾਂ ਉਹਦਾ ਜਵਾਬ ਸੀ, Ḕਕਮਾਲ ਹੈ ਇਹ ਵੀ ਪਹਿਲੀ ਵਾਰ ਸੁਣਿਆ ਹੈ ਕਿ ਗਵਰਨਰ ਇਕ ਸਧਾਰਨ ਮਨੁੱਖ ਦੇ ਸੱਦੇ ਤੇ ਆ ਰਿਹਾ ਹੈ।’
ਯੁੱਧਵੀਰ ਮਾਣਕ ਨੂੰ ਦੂਰਦਰਸ਼ਨ ਦੇ ‘ਝਿਲਮਿਲ ਤਾਰੇ’ ਪ੍ਰੋਗਰਾਮ ਵਿਚ ਨਿਰਮਾਤਾ ਓ ਪੀ ਸਾਰੰਗਲ ਰਾਹੀਂ ਪੇਸ਼ ਕੀਤਾ, ਹਾਲਾਂਕਿ ਕੁਲਦੀਪ ਮਾਣਕ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਹਿਲੀ ਵਾਰ ਸੀ ਕਿ Ḕਘੁੰਮ ਨੀ ਭੰਬੀਰੀਏ ਘੁੰਮ ਘੁੰਮ ਘੁੰਮ’ ਗਾਉਣ ਨਾਲ ਯੁੱਧਵੀਰ ਚੰਗੇ ਭਲੇ ਗਾਇਕਾਂ ਦੇ ਬਰਾਬਰ ਆਣ ਖੜਾ ਹੋਇਆ ਸੀ। ਮੇਰੀ ਮਾਣਕ ਨਾਲ ਦੋਸਤੀ ਹੀ ਨਹੀਂ ਬਲਕਿ ਉਹਦੇ ਪੁੱਤਰ ਨੇ ਜਦੋਂ Ḕਕਾਤਲ ਕੋਕਾ ਕਤਲ ਕਰਾ ਦੂ’ ਐਲਬਮ ਤੋਂ ਬਾਅਦ ਪਹਿਲਾ ਪੇਸ਼ਾਵਰ ਪ੍ਰੋਗਰਾਮ ਬਲਾਚੌਰ ਵਿਆਹ ‘ਤੇ ਪੇਸ਼ ਕੀਤਾ ਤਾਂ ਉਹ ਵੀ ਪਹਿਲੀ ਵਾਰ ਮੈਂ ਹੀ ਬੁੱਕ ਕਰਵਾਇਆ ਸੀ। 1990 ਵਿਚ ਮਾਹਿਲਪੁਰ ਸ਼ੌਂਕੀ ਮੇਲੇ ਤੇ ਪਹਿਲੀ ਵਾਰ ਜਦੋਂ ਬਿੰਦਰਖੀਏ ਦੀ ਐਂਟਰੀ ਹੋਈ ਤਾਂ ਯੁੱਧਵੀਰ ਤੇ ਮਾਸਟਰ ਸਲੀਮ ਨੂੰ ਮੈਂ ਕੁੱਛੜ ਚੁੱਕ ਕੇ ਗਵਾਇਆ ਸੀ।
ਕੋਈ ਮੰਨੇ ਜਾ ਨਾ ਮੰਨੇ ਕਿ 1990 ਤੇ 91 ਵਿਚ ਪਹਿਲੀ ਵਾਰ ਢਾਡੀ ਅਮਰ ਸਿੰਘ ਸ਼ੌਂਕੀ ਟਰੱਸਟ ਦੇ ਸਹਿਯੋਗ ਨਾਲ ਰਮਾ ਰਤਨ ਦੀ ਅਗਵਾਈ ਹੇਠ ਮਾਹਿਲਪੁਰ ਤੋਂ ਜਲੰਧਰ ਤੱਕ ਚੱਲਣ ਵਾਲਾ ਬਾਲ ਕਾਫਲਾ ਦੋਵੇਂ ਵਾਰ ਮੇਰੇ ਯਤਨਾਂ ਨਾਲ ਹੀ ਸਫਲ ਰਿਹਾ ਸੀ ਭਾਵੇਂ ਕਿ ਇਸ ਕਾਫਲੇ ਵਿਚ ਕਮਲਜੀਤ ਨੀਲੋਂ ਨੂੰ Ḕਸੌਂ ਜਾ ਬੱਬੂਆਂ ਮਾਣੋ ਬਿੱਲੀ ਆਈ ਆ’ ਨਾਲੋਂ ਵੀ ਵੱਧ ਪ੍ਰਸਿੱਧੀ ਮਿਲੀ ਸੀ। ਪਰ ਇਹ ਸੱਚ ਹੈ ਕਿ 1991 ਵਿਚ ਜਦੋਂ ਅਸੀਂ ਇਹ ਬਾਲ ਕਾਫਲਾ ਅਜੀਤ ਭਵਨ ਵਿਚ ਸਮਾਪਤ ਕੀਤਾ ਤਾਂ ਮੇਰਾ ਸੁਝਾਅ ਅਣਗੌਲਿਆਂ ਹੀ ਕਰ ਦਿੱਤਾ ਗਿਆ ਕਿ ਜੇ ਭਾਸ਼ਾ ਵਿਭਾਗ, ਪੰਜਾਬ ਦਾ ਸੱਭਿਆਚਾਰਕ ਵਿਭਾਗ ਤੇ ਸਰਕਾਰਾਂ ਇਸ ਕਾਫਲੇ ਦੀ ਸਰਪ੍ਰਸਤੀ ਕਰਦੀਆਂ ਰਹਿੰਦੀਆਂ ਤਾਂ ਵਿਗਿਆਨਕ ਜਾਂ ਇਲੈਕਟ੍ਰਾਨਿਕ ਯੁੱਗ ਵਿਚ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਇਕ ਵੱਡਾ ਉਪਰਾਲਾ ਬਣਿਆ ਰਹਿ ਸਕਦਾ ਸੀ।
ਜਲੰਧਰ ਦੂਰਦਰਸ਼ਨ ਦਾ 102 ਕਿਸ਼ਤਾਂ ਵਾਲਾ ਨਿੱਜੀ ਪ੍ਰੋਗਰਾਮ Ḕਸੰਦਲੀ ਦਰਵਾਜ਼ਾ’ ਮੇਰੇ ਨਾਲ ਹੀ ਸ਼ੁਰੂ ਹੋਇਆ ਅਤੇ ਮੇਰੇ ਨਾਲ ਹੀ ਖਤਮ। ਕਹਿਣ ਤੋਂ ਭਾਵ ਕਿ ਪਹਿਲੀ ਵਾਰ ਸੀ ਕਿ ਜਲੰਧਰ ਦੂਰਦਰਸ਼ਨ ਦੇ ਲੜੀਵਾਰ ਪ੍ਰੋਗਰਾਮ ਦੀ ਸਾਰੀ ਪੇਸ਼ਕਾਰੀ ਕਿਸੇ ਇਕ ਹੀ ਸੰਚਾਲਕ ਨੇ ਕੀਤੀ ਹੋਵੇ।
ਕੁਝ ਹੋਰ ਦਿਲਸਚਪ ਗੱਲਾਂ ਜੋ ਸ਼ਾਇਦ ਪੰਜਾਬੀ ਗਾਇਕੀ ਦੇ ਅੰਕੜਿਆਂ ਵਿਚ ਖਾਸ ਹੀ ਰਹਿਣਗੀਆਂ;
ਸੰਗੀਤ ਸਮਰਾਟ ਚਰਨਜੀਤ ਅਹੂਜਾ ਨੂੰ ਪਹਿਲੀ ਵਾਰ ਪੰਜਾਬ ਦੇ ਕਿਸੇ ਪੇਂਡੂ ਲੋਕ ਮੇਲੇ ਤੇ ਮੈਂ ਹੀ ਲੈ ਕੇ ਆਇਆ ਸਾਂ ਤੇ ਇਹ ਘਟਨਾ 1994 ਦੇ ਸ਼ੌਂਕੀ ਮੇਲੇ ਦੀ ਹੈ। ਇਸੇ ਵਰ੍ਹੇ ਪਹਿਲੀ ਵਾਰ ਹੀ ਸੀ ਕਿ ਕਿਸੇ ਸੱਭਿਆਚਾਰਕ ਮੇਲੇ ‘ਤੇ ਗੁਰਦਾਸ ਮਾਨ ਨੂੰ ਛੱਡ ਕੇ ਪੰਜਾਬ ਦੇ ਸਾਰੇ ਗਾਇਕ, ਢਾਡੀ, ਕਵੀਸ਼ਰ ਅਤੇ ਨਵੇਂ ਪੁਰਾਣੇ ਗੀਤਕਾਰ ਇੱਕੋ ਹੀ ਮੰਚ ਤੇ ਇਕੱਠੇ ਹੋਏ ਸਨ। ਜਲੰਧਰ ਦੂਰਦਰਸ਼ਨ ‘ਤੇ Ḕਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ’ ਗਾਉਣ ਵਾਲੇ ਸਭ ਤੋਂ ਸੁਰੀਲੇ ਗਾਇਕ ਪ੍ਰੋæ ਸਰੂਪ ਸਿੰਘ ਸਰੂਪ ਨੂੰ ਬੁੱਢੇ ਵਾਰੇ ਪੇਸ਼ ਕਰਨ ਦਾ ਵੀ ਮੇਰਾ ਹੀ ਸਫਲ ਯਤਨ ਸੀ।
ਮੈਨੂੰ ਮਾਣ ਹੈ ਕਿ ਮੈਂ ਵਰਾਇਟੀ ਪ੍ਰੋਗਰਾਮ ‘ਲਿਸ਼ਕਾਰਾ’ ਵਿਚ ਉਸਤਾਦ ਗਜ਼ਲਗੋ ਸ਼ਾਇਰ ਦੀਪਕ ਜੈਤੋਈ ਨੂੰ ਵੀ ਪਹਿਲੀ ਵਾਰੀ ਪੇਸ਼ ਕਰਨ ਵਿਚ ਸਫਲ ਹੋਇਆ ਸਾਂ।
ਸਿੱਖ ਇਤਿਹਾਸ ਨੂੰ ਧਾਰਮਿਕ ਗੀਤਾਂ ਰਾਹੀਂ ਪੇਸ਼ ਕਰਨ ਵਾਲੀ ਮਹਾਨ ਸ਼ਾਇਰਾਨਾ ਕਲਮ ਚਰਨ ਸਿੰਘ ਸਫਰੀ ਵੀ ਪਹਿਲੀ ਵਾਰੀ ‘ਲਿਸ਼ਕਾਰਾ’ ਪ੍ਰੋਗਰਾਮ ਦਾ ਜਦੋਂ ਹਿੱਸਾ ਬਣਿਆ ਤਦ ਉਹਨੇ ਕਿਹਾ ਸੀ ਕਿ ਸਾਰੀ ਉਮਰ ‘ਚ ਪਹਿਲੀ ਵਾਰੀ ਨਿੱਕੇ ਪਰਦੇ ਤੇ ਆਪਣੀ ਤਸਵੀਰ ਦੇਖਣ ਦਾ ਚਾਅ ਪੂਰਾ ਅਸ਼ੋਕ ਜ਼ਰੀਏ ਕਰ ਲਿਆ ਹੈ।
ਚਮਕੀਲੇ ਨੂੰ ਖਾੜਕੂ ਸਫਾਂ ਵਿਚ ਵੀ ਪਹਿਲੀ ਵਾਰੀ ਹੱਥ ਜੋੜਨ ਦਾ ਮਾਹੌਲ ਸਿਰਜ ਕੇ ਦਿੱਤਾ ਸੀ ਤੇ ਮੈਂ ਪਹਿਲੀ ਵਾਰੀ ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰ ਐਮ ਜੀ ਗੌਤਮ ਮੂਹਰੇ ਹੱਥ ਜੋੜੇ ਸਨ ਕਿ Ḕਐਵੇਂ ਨਾ ਜਿੰਦੇ ਮਾਣ ਕਰੀਂ’ ਜਾਂ Ḕਪਾਣੀ ਦਿਆ ਬੁਲਬੁਲਿਆ’ ਵਰਗੇ ਗੀਤ ਤਾਂ ਟੈਲੀਵੀਜ਼ਨ ‘ਤੇ ਪੇਸ਼ ਕੀਤੇ ਜਾ ਸਕਦੇ ਹਨ ਜੇ ਉਹਦੇ ਦੋਗਾਣਿਆਂ ਨੂੰ ਨਹੀਂ ਪੇਸ਼ ਕਰਨਾ? ਪਰ ਮੈਨੂੰ ਦੁੱਖ ਰਹੇਗਾ ਕਿ ਮੈਂ ਦੋਹਾਂ ਹੀ ਕੰਮਾਂ ਵਿਚ ਸਫਲ ਨਹੀਂ ਹੋ ਸਕਿਆ।
ਪਾਲੀ ਦੇਤਵਾਲੀਆ, ਬਲਕਾਰ ਸਿੱਧੂ, ਗੋਰਾ ਚੱਕ ਵਾਲਾ ਜਿਹੇ ਮੁੰਡਿਆ ਨੂੰ Ḕਕਾਵਿ ਸ਼ਾਰ’ ਪ੍ਰੋਗਰਾਮ ‘ਚ ਡੀ ਡੀ ਸਵਿਤੋਜ ਨਾਲ ਬੜੇ ਮਾਣ ਪੇਸ਼ ਕਰਨ ਦਾ ਪਹਿਲੀ ਵਾਰੀ ਮੌਕਾ ਲੈ ਕੇ ਦਿੱਤਾ। ਇਹ ਵੀ ਸ਼ਾਇਦ ਪਹਿਲੀ ਵਾਰੀ ਸੀ ਕਿ ਮੈਂ ਅਮਰਜੋਤ ਨੂੰ ਆਲ ਇੰਡੀਆ ਰੇਡੀਓ ਸਟੇਸ਼ਨ ‘ਤੇ ਲੈ ਕੇ ਗਿਆ ਪਰ ਆਡੀਸ਼ਨ ਵਾਸਤੇ ਬਲਵੀਰ ਸਿੰਘ ਕਲਸੀ ਨੇ ਉਸ ਨੂੰ ਸੁਣਿਆ ਹੀ ਨਹੀਂ। ਕਾਰਨ ਸੀ, ਕਲਸੀ ਦੇ ਮਨ ਵਿਚ ਉਨ੍ਹਾਂ ਦੀ ਗਾਇਨ ਸ਼ੈਲੀ ਪ੍ਰਤੀ ਰੋਸ ਛਲਕਦਾ ਰਹਿੰਦਾ ਸੀ। ਹੰਸ ਰਾਜ ਹੰਸ ਦੀ ਟੀਮ ਵਿਚ ਕੰਮ ਕਰਨ ਵਾਲੇ ਮੇਵੀ ਲਾਲ (ਗਾਇਕਾ ਰੰਜਨਾ ਦਾ ਪਤੀ) ਸਮੇਤ ਤਿੰਨ ਮਿਊਜ਼ੀਸ਼ਅਨ ਅਜਿਹੇ ਸਨ ਜਿਨ੍ਹਾਂ ਦੇ ਦਰਜਨਾਂ ਵਾਰ ਰਿਫਿਊਜ਼ ਹੋ ਚੁੱਕੇ ਵੀਜ਼ਿਆਂ ਤੋਂ ਬਾਅਦ ਮੇਰੀਆਂ ਕੋਸ਼ਿਸ਼ਾਂ ਨਾਲ ਯੂਰਪ ਦਾ ਵੀਜ਼ਾ ਮਿਲਣ ਤੋਂ ਬਾਅਦ ਮੈਂ ਹੰਸ ਰਾਜ ਹੰਸ ਨੂੰ ਦਿੱਲੀ ਦੇ ਯੂ ਪੀ ਭਵਨ ‘ਚ ਇਹ ਕਹਿੰਦਿਆਂ ਕਿ Ḕਸਾਲਿਓ ਤਿੰਨੇ ਪਓ ਭੌਰੇ ਦੇ ਪੈਰੀਂ ਜਿਹਨੇ ਤੁਹਾਨੂੰ ਪਹਿਲੀ ਵਾਰ ਜਹਾਜ਼ ਚੜ੍ਹਨ ਦਾ ਸੁਪਨਾ ਪੂਰਾ ਕਰਕੇ ਵਿਖਾਇਆ’ ਕੰਨੀਂ ਸੁਣਿਆ।
ਪੰਜਾਬੀ ਰੰਗ ਮੰਚ ਦੀ ਸਤਿਕਾਰਯੋਗ ਹਸਤੀ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਨਾਲ ਮੈਂ ਲੰਬਾ ਸਮਾ ਜੁੜਿਆ ਰਿਹਾ। ਉਹਨੂੰ ਸ਼ੌਂਕੀ ਮੇਲੇ ਤੇ ਆਉਣ ਲਈ ਬੇਨਤੀ ਕਰਦਾ ਰਿਹਾ, ਚੰਡੀਗੜ੍ਹ ਵਾਲੇ ਨਰਿੰਦਰ ਨਿੰਦੀ ਦਾ ਸੰਗੀਤਕ ਬੈਲੇ Ḕਮਿਰਜ਼ਾ ਸਾਹਿਬਾਂ’ ਕਰਵਾ ਕੇ ਵੇਖ ਲਿਆ, ਜਸਵੰਤ ਖਟਕੜ ਦੇ ਨਿਰਦੇਸ਼ਨ ‘ਚ ਅਜਮੇਰ ਔਲਖ ਦਾ ਨਾਟਕ Ḕਬੇਗਾਨੇ ਬੋਹੜ ਦੀ ਛਾਂ’ ਦਾ ਵੀ ਮੰਚਨ ਕਰਵਾਇਆ ਪਰ ਭਾਅ ਜੀ ਗੁਰਸ਼ਰਨ ਸਿਘ ਨੇ ਮੇਰੀ ਬੇਨਤੀ 1993 ‘ਚ ਆ ਕੇ ਮੰਨੀ ਤੇ ਅਸੀਂ ਮਾਹਿਲਪੁਰ ਦੀ ਧਰਤੀ ‘ਤੇ ਭਾਈ ਮੰਨਾ ਸਿੰਘ ਦੇ ਨਾਟਕ ਸ਼ੌਂਕੀ ਮੇਲੇ ‘ਤੇ ਕਰਵਾਉਣ ਵਿਚ ਪਹਿਲੀ ਵਾਰ ਸਫਲ ਹੋ ਗਏ।
ਸਭਿਆਚਾਰਕ ਖੇਤਰ ਵਿਚ ਵਿਚਰਦਿਆਂ ਜਿਹੜਾ ਸਭ ਤੋਂ ਵੱਡਾ ਧੋਖੇਬਾਜੀ ਦਾ ਖੇਡ ਮੇਰੇ ਨਾਲ ਪਹਿਲੀ ਵਾਰ ਖੇਡਿਆ ਗਿਆ, ਉਹ ਕਿੱਸਾ ਵੀ ਸੁਣੋ। ਇਹ ਹੈ, 1994 ‘ਚ æææ ਨਾਂ ਦੀ ਨਕਲੀ ਪਹਿਲਵਾਨ ਔਰਤ ਵਲੋਂ ਮੁਟਿਆਰਾਂ ਦੀਆਂ ਨਕਲੀ ਕੁਸ਼ਤੀਆਂ ਕਰਵਾਉਣੀਆਂ ‘ਤੇ ਭਾਂਡਾ ਦੋ ਸਾਲ ਬਾਅਦ ਫੁੱਟਣਾ, ਜਦੋਂ ਮੈਨੂੰ ਪਤਾ ਲੱਗਾ ਕਿ ਪੱਚੀ ਤੋਂ ਤੀਹ ਕੁੜੀਆਂ ਇਸ ਡਰਾਮੇ ਜ਼ਰੀਏ ਦੁਨੀਆਂ ਦੇ ਇਕ ਵੱਡੇ ਮੁਲਖ ਵਿਚ ਲੈ ਕੇ ਜਾਣ ਵਿਚ ਉਹ ਚਲਾਕ ਬੀਬੀ ਸਫਲ ਹੋ ਗਈ ਸੀ। ਪਹਿਲੀ ਵਾਰ ਸ਼ਾਇਦ ਕਿਸੇ ਸਭਿਆਚਾਰਕ ਮੇਲੇ ‘ਚ ਸ਼ੈਤਾਨੀ ਦੀ ਖੇਡ ਖੇਡੀ ਗਈ ਪਰ ਧੰਨਭਾਗ ਹੀ ਸਮਝਾਂਗਾ ਕਿ ਮੈਂ ਸਿਰ ਸੁਆਹ ਪੁਆਉਣ ਤੋਂ ਬਚਿਆ ਰਿਹਾ।
ਉਨ੍ਹਾਂ ਦਿਨਾਂ ਵਿਚ ਜਦੋਂ ਮਲਕੀਅਤ ਦੀ Ḕਤੂਤਕ ਤੂਤਕ ਤੂਤੀਆਂ’ ਨਾਲ ਪੂਰੀ ਚੜ੍ਹਾਈ ਸੀ ਤੇ ਧਮਕੀਆਂ ਇਹ ਆ ਰਹੀਆਂ ਸਨ ਕਿ Ḕਤੈਨੂੰ ਅਸਾਲਟਾਂ ਨਾਲ ਤੂਤਾਂ ਵਾਲੇ ਖੂਹ ‘ਤੇ ਮਿਲਾਂਗੇ’ ਉਨ੍ਹਾਂ ਦਿਨਾਂ ਵਿਚ ਮੈਂ ਇੰਗਲੈਂਡ ਤੋਂ ਸ਼ੌਂਕੀ ਮੇਲੇ ਵਿਚ ਲੈ ਕੇ ਆਉਣ ਵਿਚ ਪਹਿਲੀ ਵਾਰ ਸਫਲ ਤਾਂ ਹੋ ਗਿਆ ਪਰ ਮੇਰੇ ਖਾਤੇ ਵਿਚ ਪਹਿਲੀ ਵਾਰ Ḕਧਮਕੀ ਪੱਤਰਾਂ’ ਦੀ ਆਮਦ ਵੀ ਸ਼ੁਰੂ ਹੋ ਗਈ।
ਪੰਜਾਬੀ ਗਾਇਕਾਂ ਬਾਰੇ ਲਿਖਣ ਵਾਲੇ ਬਹੁਤ ਆਏ ਨੇ, ਬਹੁਤ ਆਉਣਗੇ ਪਰ ਇਸ ਸੰਗੀਤਕ ਖੇਤਰ ਨੂੰ ਵਡਿਆਈ ਦੇਣ ਦਾ ਪਹਿਲਾ ਉਦਮ ਮੇਰੇ ਨਾਮ ਹੀ ਇੰਤਕਾਲ ਕਰਵਾਉਂਦਾ ਰਹੇਗਾ। ਇਸੇ ਮੁਹੱਬਤ ਦਾ ਸਿੱਟਾ ਸੀ ਕਿ ਸ਼ਾਇਦ ਕਿਸੇ ਲੇਖਕ ਦੇ ਵਿਆਹ ‘ਤੇ ਨਾ ਸਿਰਫ ਵੀਹ ਤੋਂ ਵੱਧ ਕਲਾਕਾਰ ਬਰਾਤ ਵਿਚ ਸ਼ਾਮਿਲ ਹੋਏ ਹੋਣ, ਸਗੋਂ ਤ੍ਰਭਕਦੇ ਹਾਲਾਤ ਵਿਚ ਵੀ ਗੱਡਿਆਂ ਦੀ ਸਟੇਜ ‘ਤੇ ਛੇ ਘੰਟੇ ਅਖਾੜਾ ਚੱਲਿਆ ਹੋਵੇ, ਢਾਡੀਆਂ ਵਾਰਾਂ ਗਾਈਆਂ ਅਤੇ ਮੇਰੇ ਵਿਆਹ ਦਾ ਸਿਹਰਾ ਗਾਉਣ ਵਾਲਾ ਗਾਇਕ ਰਣਜੀਤ ਮਣੀ ਸੀ। ਪਾਲੀ ਦੇਤਵਾਲੀਆ ਕਈ ਸਾਲ ਮੇਰੇ ਨਾਲ ਇਸ ਕਰਕੇ ਰੁੱਸਿਆ ਰਿਹਾ ਕਿ ਪਹਿਲੀ ਵਾਰ ਮਿਲਣ ਤਾਂ ਅਸੀਂ ਤੈਨੂੰ ਆਏ ਸੀ ਪਰ ਤੂੰ ਆਪਣੇ ਵਿਆਹ ਦਾ ਸਿਹਰਾ ਰਣਜੀਤ ਮਣੀ ਤੋਂ ਗਵਾ ਲਿਆ।
ਜ਼ਿੰਦਗੀ ‘ਚ ਬਹੁਤ ਸਾਰੇ ਲੋਕਾਂ ਨਾਲ Ḕਪਹਿਲੀ ਵਾਰ’ ਸ਼ਬਦ ਜੁੜਦਾ ਹੈ ਪਰ ਕਈ ਲੋਕ ਜਦੋਂ ਮਿਲਣਗੇ ਤਾਂ ਕਹਿਣਗੇ ਕਿ ਜਿੱਦਣ ਮੈਂ ਪਹਿਲੀ ਵਾਰ ਨੌਕਰੀ ਕਰਨ ਲੱਗਾ, ਜਿੱਦਣ ਮੈਂ ਪਹਿਲੀ ਵਾਰ ਜਹਾਜੇ ਚੜ੍ਹਿਆ ਤੇ ਜਿਨ੍ਹਾਂ ਦੇ ਤਿੰਨ ਤੋਂ ਵੱਧ ਵਿਆਹ ਹੋਏ ਹੁੰਦੇ ਨੇ ਉਹ ਮੁਕਲਾਵੇ ਨਾਲ ਵੀ ਪਹਿਲੀ ਵਾਰ ਸ਼ਬਦ ਜੋੜ ਕੇ ਦੱਸਦੇ ਹੋਣਗੇ ਪਰ ਮੈਂ ਮਾਣ ਨਾਲ ਕਹਾਂਗਾ ਕਿ ਪਹਿਲੀ ਵਾਰ ਸ਼ਬਦ ਮੇਰੇ ਨਾਲ ਹੀ ਨਹੀਂ ਜੁੜਿਆ, ਬਲਕਿ ਸੈਂਕੜੇ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਵਿਚ ਕਲਾ ਦਾ ਰੰਗ ਭਰਨ ਲਈ ਮੈਂ Ḕਪਹਿਲੀ ਵਾਰ’ ਕੁਝ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਸੇ ਕਰਕੇ ਹੀ ਇਥੇ Ḕਪਹਿਲੀ ਵਾਰ’ ਦੀਆਂ ਤਾੜੀਆਂ ਵਜਾ ਕੇ ਜ਼ਿੰਦਗੀ ਦੀਆਂ ਅਨਮੋਲ ਯਾਦਾਂ ਨੂੰ ਤਾਜ਼ਾ ਕਰਨ ਦਾ ਯਤਨ ਕੀਤਾ ਹੈ। ਕਿਉਂਕਿ ਸ਼ੀਸ਼ਾ ਦੇਖਦੇ ਤਾਂ ਬਹੁਤ ਲੋਕ ਨੇ ਪਰ ਸ਼ੀਸ਼ਾ ਬਣਨਾ ਔਖਾ ਬਹੁਤ ਹੁੰਦਾ ਹੈ।

ਗੱਲ ਬਣੀ ਕਿ ਨਹੀਂ?
ਬਿੱਲੀਆਂ ਜਾਗ ਪਈਆਂ
ਮੂਰਖ ਬਿੱਲੀਆਂ ਬਾਂਦਰ ਨੇ ਸੀ ਹੁਣ ਤੱਕ ਖੂਬ ਲੜਾਈਆਂ,
ਤਾਂ ਹੀ ਬੁਝਾਉਣੀਆਂ ਔਖੀਆਂ ਹੋਈਆਂ ਹੱਥੀਂ ਜਿਹੜੀਆਂ ਲਾਈਆਂ।
ਉਚੀ ਉਚੀ ਰੋਵੇ ਬਾਂਦਰ ਸੁਣਦਾ ਨਹੀਂ ਕੋਈ ਧਾਹਾਂ,
ਵਖਤ ਪਏ Ḕਤੇ ਗਲ ਨਾ ਲੱਗਣ ਆਪਣੀਆਂ ਹੀ ਬਾਹਾਂ।
ਭਾਵੇਂ ਵੇਖੋ Ḕਕੱਠੇ ਹੋ ਗਏ ਛੋਟੇ ਵੱਡੇ ਸਾਰੇ,
ḔਮਿਆਊਂḔ ਦੀ ਥਾਂ ਬਿੱਲੀ ਦੇ ਵੀ ਵੱਜਦੇ ਨੇ ਲਲਕਾਰੇ।
ਠਹਿਰ ਜਾ ਮਾਮਾ ਹੁਣ ਨੀ ਛੱਡਦੀਆਂ ਪੇਚ ਅਕਲ ਦੇ ਖੁੱਲ੍ਹੇ,
ਅੱਗਾਂ ਲਾ ਕੇ ਫਿਰੇ ਭਾਲਦਾ ਠੰਡੀ ‘ਵਾ ਦੇ ਬੁੱਲ੍ਹੇ।
ਐਵੇਂ ਤੇਰੀ ਫਿਰਦੀ ਰਹੀ ਏ ਪਾਣੀ ਵਿਚ ਮਧਾਣੀ,
ਖੂਬ ਚਲਾਈਆਂ ਚੰਮ ਦੀਆਂ, ਹੁਣ ਚੰਮ ਦੀ ਪੈਣੀ ਖਾਣੀ,
ਬਾਂਦਰ ਸੋਚੇ ਕੀ ਬਣੂਗਾ, ਕੀ ਹੁਣ ਬਣਤ ਬਣਾਈਏ?
ਰਾਜਨੀਤੀ ਕੋਈ ਨਵੀਂ ਖੇਡ ਕੇ ਬਿੱਲੀਆਂ ਪਿੱਛੇ ਲਾਈਏ।
ਕਿਉਂ ਤੜਕੇ ਦਾ ਘੁੱਗੂ ਬੋਲੇ ਸੁੱਖ ਨਾ ḔਭੌਰੇḔ ਜਾਪੇ,
ਆਪੇ ਮਰ ਗਏ, ਆਪੇ ਰੋਂਦੇ, ਆਪੇ ਕਰਨ ਸਿਆਪੇ।