ਪ੍ਰੋæ ਮਹਿਬੂਬ ਦੀ ਸੁਹਿਰਦਤਾ ਤੇ ਪਵਿੱਤਰ ਪਿਆਰ ਦੀ ਗੱਲ

‘ਪੰਜਾਬ ਟਾਈਮਜ਼’ ਵਿਚ ਡਾæ ਗੁਰਤਰਨ ਸਿੰਘ, ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਡਾæ ਹਰਪਾਲ ਸਿੰਘ ਪੰਨੂੰ ਦੇ ਪ੍ਰਸੰਗ ਵਿਚ ਵਿਚਾਰ ਪੜ੍ਹੇ। ਦਿਲ ਰਤਾ ਕੁ ਦੁਖਿਆ ਵੀ। ਡਾæ ਪੰਨੂੰ ਨੂੰ ਪਾਪਾ ਜੀ ਹਮੇਸ਼ਾ ਆਪਣਾ ਕਰੀਬੀ ਦੋਸਤ ਮੰਨਦੇ ਰਹੇ ਹਨ; ਬੇਸ਼ਕ ਇਨ੍ਹਾਂ ਦੀ ਲਿਖਤ ਦੀਆਂ ਊਣਤਾਈਆਂ ਉਨ੍ਹਾਂ ਨੂੰ ਜ਼ਰੂਰ ਰੜਕਦੀਆਂ ਸਨ ਪਰ ਇਨ੍ਹਾਂ ਦੇ ਪ੍ਰਸੰਗ ਵਿਚ ਉਹ ਦੋਸਤੀ ਦੇ ਪੈਮਾਨੇ ਨੂੰ ਨਹੀਂ ਛੇੜਦੇ ਸਨ।
ਪ੍ਰੋæ ਮਹਿਬੂਬ ਦਾ ਗਿਆਨ ਤਾਂ ਸਮੁੰਦਰ ਦੀ ਅਥਾਹ ਡੂੰਘਾਈ ਸਮਾਨ ਸੀ। ਗਿਆਨ ਉਹ ਵੀ ਪਰਾ-ਭੌਤਿਕ ਹੋਣਾ ਤੇ ਆਦਮੀ ਦਾ ਸੁਭਾਅ-ਦੋਵੇਂ ਵੱਖ-ਵੱਖ ਪਹਿਲੂ ਹਨ। ਉਨ੍ਹਾਂ ਕੋਲ ਭਾਵੇਂ ਕੋਈ ਵੀ ਸ਼ਖਸ ਸਿੱਖੀ ਬਾਰੇ ਜਾਂ ਸਾਹਿਤ ਬਾਰੇ ਗੱਲ ਕਰਦਾ ਸੀ, ਜਿੰਨਾ ਚਿਰ ਅਗਲੇ ਦੀ ਤਸੱਲੀ ਨਾ ਹੁੰਦੀ, ਉਹ ਸੰਸਾਰ ਦੀਆਂ ਸ਼ਾਹਕਾਰ ਰਚਨਾਵਾਂ ਦੀਆਂ ਮਿਸਾਲਾਂ ਅਤੇ ਭਾਰਤੀ ਤੇ ਇੰਟਰ-ਰਿਲੀਜਨ ਦਾ ਪੂਰਾ ਵੇਰਵਾ ਦੇ ਕੇ ਸਮਝਾਉਂਦੇ ਸਨ। ਜੇ ਸਮਝਣ ਵਾਲਾ ਅਲਪ ਬੁੱਧੀ ਦਾ ਹੋਵੇ ਤਾਂ ਉਹ ਉਨ੍ਹਾਂ ਗੱਲਾਂ ਨੂੰ ਹੋਰ ਰੂਪ ਨਾਲ ਸਮਝਾਉਂਦੇ ਸਨ।
ਸਾਹਿਤ ਅਕੈਡਮੀ ਦਾ ਇਨਾਮ ਮੋੜਨ ਨਾਲ ਲੋਕ ਤਾਂ ਬੇਸ਼ਕ ਉਪਰੋਂ-ਉਪਰੋਂ ਖ਼ੁਸ਼ ਹੋ ਜਾਂਦੇ ਪਰ ਨੁਕਸਾਨ ਕੋਈ ਵੱਡਾ ਵੀ ਹੋ ਸਕਦਾ ਸੀ। ਇਹ ਗੱਲ ਤਾਂ ਸਮਝਣ ਦੀ ਹੈ, ਜਿਵੇਂ ਖੁਸ਼ਵੰਤ ਸਿੰਘ ਤੇ ਹੋਰ ਉਨ੍ਹਾਂ ਦੀ ਗੱਲ ਹੋਰ ਏæææ। ਐਵਾਰਡ ਵਾਪਸ ਕਰਨ ਬਾਰੇ ਇਹ ਖਿਆਲ ਵੀ ਠੀਕ ਹੈ ਕਿ ਇਸ ਨੂੰ ਮੋੜਨਾ ਚਾਹੀਦਾ ਸੀ, ਪਰ ਵਾਪਸ ਨਾ ਕਰਨ ਦਾ ਕਾਰਨ ਇਹ ਸੀ, ਜੋ ਅਕਸਰ ਉਹ ਸਾਡੇ ਨਾਲ ਸਾਂਝਾ ਕਰਦੇ ਸਨ, ਕਿ ਜੇ ਮੈਂ ਐਵਾਰਡ ਵਾਪਸ ਕਰ ਦਿੱਤਾ ਤਾਂ ਸਰਕਾਰ ਨੇ ਮੈਨੂੰ ਮਹਾਂ-ਕਾਵਿ ਨਹੀਂ ਲਿਖਣ ਦੇਣਾ ਜੋ ਸਿੱਖਾਂ ਲਈ ਬਹੁਤ ਵੱਡਾ ਕਾਰਜ ਹੈ। ਗੱਲ ਬਿਲਕੁਲ ਠੀਕ ਹੈ, ਐਵਾਰਡ ਤਾਂ ਮਹਾਂ-ਕਾਵਿ ਨਾਲੋਂ ਬਹੁਤ ਛੋਟਾ ਹੈ। ਇਕ ਗੱਲ ਹੋਰæææਉਨ੍ਹਾਂ ਨੂੰ ਤਾਂ ਐਵਾਰਡ ਦਾ ਚਿਤ-ਚੇਤਾ ਵੀ ਨਹੀਂ ਸੀ। ਇਹ ਖ਼ਬਰ ਸਾਨੂੰ ਰਾਤ ਦੇ 12:30 ਵਜੇ ਕਿਸੇ ਦੇ ਫੋਨ ਕਰਨ ਅਤੇ ਘਰ ਸੁਨੇਹਾ ਦੇਣ ‘ਤੇ ਪਤਾ ਲੱਗੀ। ਸਵੇਰੇ ਅਖ਼ਬਾਰ ਪੜ੍ਹ ਕੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪ੍ਰੋæ ਸਾਹਿਬ ਨੂੰ ਤਾਂ ਇਸ ਤੋਂ ਵੀ ਸੰਗ ਲੱਗਦੀ ਸੀ। ਕਿਸ ਨੇ ਐਵਾਰਡ ਦਿਵਾਇਆ, ਕਿਸ ਨੇ ਸਿਫ਼ਾਰਸ਼ ਕੀਤੀ, ਕੁਝ ਨਹੀਂ ਸੀ ਪਤਾ। ਬੱਸ ਰੌਲਾ ਪੈਣ ਦੀ ਖ਼ਬਰ ਐਵਾਰਡ ਨਾਲੋਂ ਵੀ ਤੇਜ਼ੀ ਨਾਲ ਫੈਲੀ ਸੀ।
ਡਾæ ਪੰਨੂੰ ਨੇ ਡਾæ ਗੁਰਤਰਨ ਸਿੰਘ ਨੂੰ ਬਹੁਤ ਵੱਡਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਹੈ। ਪ੍ਰੋæ ਮਹਿਬੂਬ ਦਾ ਕੋਈ ਵੀ ਕਾਰਜ ਡਾæ ਗੁਰਤਰਨ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਹੈ। ਬਚਪਨ ਦੇ ਬੇਲੀ, ਗੁਰੋਂ ਸਾਂਝੇ; ਤੇ ਪ੍ਰੋæ ਸਾਹਿਬ ਦੀ ਲਿਖਤ ਨੂੰ ਜਿੰਨਾ ਬਾਖ਼ੂਬੀ ਗੁਰਤਰਨ ਸਿੰਘ ਹੋਰੀਂ ਸਮਝਦੇ ਹਨ, ਹੋਰ ਕੋਈ ਨਹੀਂ। ਇਕ-ਦੋ ਹੋਰ ਦੋਸਤਾਂ ਨੇ ਬੇਸ਼ੱਕ ਇਸ ਦੋਸਤੀ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਸਮਾਂ ਆਉਣ ‘ਤੇ ਇਹ ਦੋਸਤ ਉਨੇ ਹੀ ਕਰੀਬ ਹੋ ਗਏ, ਜਿਵੇਂ ਸ਼ੁਰੂ ਤੋਂ ਸਨ। ਉਨ੍ਹਾਂ ਦੇ ਪਿਆਰ ਦਾ ਅੰਦਾਜ਼ਾ ਤਾਂ ਇਸ ਵਾਕਿਆ ਤੋਂ ਹੀ ਲਗਾਇਆ ਜਾ ਸਕਦਾ ਹੈ, ਜਦੋਂ ਡਾæ ਗੁਰਤਰਨ ਨੂੰ ਨਾਮੁਰਾਦ ਬਿਮਾਰੀ ਨੇ ਆ ਘੇਰਿਆ, ਤਾਂ ਪਾਪਾ 40 ਦਿਨ ਇਕ ਲੱਤ ਭਾਰ ਖਲੋ ਕੇ ਰੋਜ਼ ਅਰਦਾਸ ਕਰਦੇ ਸਨ ਕਿ ਮੇਰੇ ਦੋਸਤ ਦੀ ਬਿਮਾਰੀ ਠੀਕ ਹੋ ਜਾਵੇ, ਮੈਂ ਬੇਸ਼ੱਕ ਬਿਮਾਰ ਹੋ ਜਾਵਾਂ।
ਬਾਕੀ ਰਹੀ ਸ਼ ਰਛਪਾਲ ਸਿੰਘ ਗਿੱਲ ਤੇ ਪ੍ਰੋæ ਮਹਿਬੂਬ ਦੀ ਸੁਹਿਰਦਤਾ ਤੇ ਪਵਿੱਤਰ ਪਿਆਰ ਦੀ ਗੱਲ਼ææਕਦੇ ਪ੍ਰੋæ ਮਹਿਬੂਬ, ਡਾæ ਗੁਰਤਰਨ ਤੇ ਰਛਪਾਲ ਸਿੰਘ ਤਿੰਨੋ ਇਕ-ਦੂਜੇ ਦੇ ਬਹੁਤ ਨੇੜੇ ਸਨ। ਕਿਸੇ ਤੀਜੇ ਬੰਦੇ ਨੇ ਇਸ ਦੋਸਤੀ ਵਿਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ ਰਛਪਾਲ ਸਿੰਘ ਗਿੱਲ ਤੇ ਡਾæ ਗੁਰਤਰਨ ਸਿੰਘ ਦੋਵੇਂ ਹੀ ਪ੍ਰੋæ ਸਾਹਿਬ ਨੂੰ ਸੱਚੇ ਦਿਲੋਂ ਤੇ ਨਿਰਸੁਆਰਥ ਪਿਆਰ ਕਰਦੇ ਹਨ ਤੇ ਇੰਜ ਹੀ ਉਨ੍ਹਾਂ ਦੀਆਂ ਲਿਖਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਰਹਿਣਗੇ।
‘ਸਹਿਜੇ ਰਚਿਓ ਖਾਲਸਾ’ ਦੇ ਦੂਜੇ ਐਡੀਸ਼ਨ ਦੇ ਸਮਰਪਣ ਬਾਰੇ: ਗੱਲ ਜ਼ਰੂਰ ਹੋਈ ਸੀ, ਕਈ ਵਾਰੀ ਪ੍ਰੋæ ਮਹਿਬੂਬ ਆਪਣੇ ਸੁਭਾਅ ਮੁਤਾਬਿਕ ਕਿਸੇ ‘ਤੇ ਨੁਕਤਾਚੀਨੀ ਕਰ ਕੇ ਉਹਦੀ ਰਾਇ ਵੀ ਲੈਂਦੇ ਸਨ ਪਰ ਡਾæ ਗੁਰਤਰਨ ਤੋਂ ਸਮਰਪਣ ਵਾਪਸ ਲੈਣ ਬਾਰੇ ਕਦੇ ਸੰਜੀਦਗੀ ਨਾਲ ਨਹੀਂ ਸੀ ਗੱਲ ਕੀਤੀ। ਅਸਲ ਵਿਚ ਡਾæ ਗੁਰਤਰਨ ਸਿੰਘ ਦੇ ਸੁਭਾਅ ਵਿਚ ਥੋੜ੍ਹਾ ਕਾਹਲਾਪਣ ਹੋਣ ਕਰ ਕੇ ਇਹ ਗੱਲਾਂ ਵਕਤੀ ਹੀ ਹੁੰਦੀਆਂ ਸਨ। ਬਾਅਦ ਵਿਚ ਪ੍ਰੋæ ਸਾਹਿਬ ਨੇ ਕਹਿਣਾ ਕਿ ‘ਤਰਨੀ ਪੜ੍ਹਿਆ ਬਹੁਤ ਹੈ ਤੇ ਪੂਰੀ ਸਮਝ ਰੱਖਦਾ ਹੈ।’
ਗੜ੍ਹਦੀਵਾਲਾ ਛੱਡਣ ਬਾਰੇ: ਪ੍ਰੋæ ਮਹਿਬੂਬ ਦੀ ਜਨਮ ਭੂਮੀ ਬੇਸ਼ਕ ਨਨਕਾਣਾ ਸਾਹਿਬ ਤੋਂ 9 ਕੋਹ ਦੀ ਵਾਟ ‘ਤੇ 33 ਚੱਕ ਲਾਇਲਪੁਰ ਜ਼ਿਲ੍ਹੇ ਵਿਚ ਹੈ, ਪਰ ਉਨ੍ਹਾਂ ਦੀ ਕਰਮ ਭੂਮੀ ਗੜ੍ਹਦੀਵਾਲੇ ਨੂੰ ਹੀ ਮੰਨਿਆ ਜਾ ਸਕਦਾ ਹੈ। ਪ੍ਰੋæ ਸਾਹਿਬ ਨੇ 29 ਸਾਲ ਖਾਲਸਾ ਕਾਲਜ ਗੜ੍ਹਦੀਵਾਲ ਵਿਚ ਅੰਗਰੇਜ਼ੀ ਦੇ ਅਧਿਆਪਕ ਵਜੋਂ ਸੇਵਾ ਨਿਭਾਈ ਅਤੇ ਨਾਲ ਹੀ ਆਪਣੀਆਂ ਲਿਖਤਾਂ ਦਾ ਕਾਰਜ ਨਿਰੰਤਰ ਜਾਰੀ ਰੱਖਿਆ। ਵਾਰਤਕ ‘ਸਹਿਜੇ ਰਚਿਓ ਖਾਲਸਾ’, ਸੱਤ ਕਿਤਾਬਾਂ ਦਾ ਸੰਗ੍ਰਹਿ ‘ਝਨਾਂ ਦੀ ਰਾਤ’ ਅਤੇ ਤਿੰਨੇ ਮਹਾਂ-ਕਾਵਿ ਇਸੇ ਧਰਤੀ ‘ਤੇ ਲਿਖੇ। ਗੜ੍ਹਦੀਵਾਲਾ ਛੱਡਣਾ ਔਖਾ ਜ਼ਰੂਰ ਸੀ। ਪਿੰਡ ਦੇ ਲੋਕ ਪ੍ਰੋæ ਸਾਹਿਬ ਦਾ ਸਤਿਕਾਰ ਬਹੁਤ ਕਰਦੇ ਸਨ। ਡਾæ ਗੁਰਤਰਨ ਪਿੰਡ ਰਹਿੰਦੇ ਸਨ, ਤੇ ਇਹ ਆਮ ਜਿਹੀ ਗੱਲ ਹੈ ਕਿ ਸਪੱਸ਼ਟ ਤੇ ਸੱਚਾਈ ‘ਤੇ ਖੜ੍ਹਨ ਵਾਲੇ ਬੰਦੇ ਦੀ ਵੁਕਅਤ ਘੱਟ ਹੀ ਹੁੰਦੀ ਹੈ।
ਪ੍ਰੋæ ਸਾਹਿਬ ਅਕਸਰ ਕਹਿੰਦੇ ਸਨ, ਖਾਸ ਕਰ ਕੇ ਬਿਮਾਰੀ ਦੇ ਦਿਨਾਂ ਵਿਚ ਕਿ ‘ਪਿਆਰੇ ਦੋਸਤੋ, ਬੇਸ਼ੱਕ ਮੈਂ ਸਰੀਰਕ ਤੌਰ ‘ਤੇ ਤੁਹਾਡੇ ਕੋਲ ਨਹੀਂ ਰਹਾਂਗਾ ਪਰ ਮੈਂ ਆਪਣੀਆਂ ਲਿਖਤਾਂ ਵਿਚੋਂ ਹਮੇਸ਼ਾ ਤੁਹਾਡੀ ਪਹਿਲਕਦਮੀ ਕਰਦਾ ਰਹਾਂਗਾ।’ ਡਾæ ਗੁਰਤਰਨ ਅਤੇ ਹੋਰ ਕਰੀਬੀ ਦੋਸਤ ਲਗਾਤਾਰ ਉਨ੍ਹਾਂ ਦੀ ਗੱਲ ਤੋਰ ਰਹੇ ਹਨ। ਅੱਗੇ ਵੀ ਇੱਦਾਂ ਹੀ ਹੋਈ ਜਾਵੇ, ਸਾਡੀ ਇਹੀ ਦੁਆ ਹੈ।
-ਡਾæ ਬਲਜਿੰਦਰ ਸਿੰਘ ਬੱਲੀ ਤੇ ਡਾæ ਸਤਵੰਤ ਕੌਰ
ਫੋਨ: 91-98783-55944
ਖਾਲਸਾ ਕਾਲਜ ਗੜ੍ਹਦੀਵਾਲਾ, ਹੁਸ਼ਿਆਰਪੁਰ।

Be the first to comment

Leave a Reply

Your email address will not be published.