ਵਿਕਾਸ ਦੀ ਦੌੜ ਵਿਚ ਬਿਹਾਰ ਤੋਂ ਵੀ ਪਿਛੇ ਰਹਿ ਗਿਆ ਪੰਜਾਬ

ਨਵੀਂ ਦਿੱਲੀ: ਪੰਜਾਬ ਵਿਚ ਵਿਕਾਸ ਦੀ ਮੱਠੀ ਰਫਤਾਰ ਨੇ ਉਸ ਨੂੰ ਭਾਰਤ ਦੇ ਸੂਬਿਆਂ ਵਿਚੋਂ ਸਭ ਤੋਂ ਹੇਠਲੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਹੈ ਜਦ ਕਿ ‘ਬਿਮਾਰੂ ਰਾਜ’ ਸਮਝੇ ਜਾਂਦੇ ਬਿਹਾਰ ਨੇ ਵਿਕਾਸ ਦੀ ਇਸ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਹ ਅੰਕੜੇ ਬ੍ਰਿਕਵਰਕ ਰੇਟਿੰਗ ਏਜੰਸੀ ਵੱਲੋਂ ਸੂਬਿਆਂ ਦੀ ਮਾਲੀ ਹਾਲਤ ਬਾਰੇ ਪੇਸ਼ ਕੀਤੀ ਇਕ ਰਿਪੋਰਟ ਵਿਚ ਪੇਸ਼ ਕੀਤੇ ਗਏ ਹਨ। ਬ੍ਰਿਕਵਰਕ ਦੀ ‘ਹੈਂਡ ਬੁੱਕ ਆਨ ਸਟੇਟ ਫਾਈਨਾਂਸ 2015’ ਮੁਤਾਬਕ ਭਾਰਤ ਵਿਚ ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਨ ਵਾਲੇ ਰਾਜਾਂ ਵਿਚ ਬਿਹਾਰ 17æ06ਗ਼ ਵਿਕਾਸ ਦਰ ਨਾਲ ਪਹਿਲੇ ਨੰਬਰ ‘ਤੇ ਜਦ ਕਿ ਮੱਧ ਪ੍ਰਦੇਸ਼ 16æ86 ਫੀਸਦੀ ਨਾਲ ਦੂਜੇ ਤੇ ਗੋਆ 16æ43 ਫੀਸਦੀ ਵਿਕਾਸ ਦਰ ਨਾਲ ਤੀਜੇ ਨੰਬਰ ਉਤੇ ਹੈ, ਜਦ ਕਿ ਪੰਜਾਬ ਹੇਠਲੇ ਤਿੰਨ ਸੂਬਿਆਂ ਵਿਚ ਸ਼ੁਮਾਰ ਹੁੰਦਾ ਹੈ। ਤੇਲੰਗਾਨਾ 5æ3 ਫੀਸਦੀ ਨਾਲ ਵਿਕਾਸ ਦੇ ਲਿਹਾਜ਼ ਨਾਲ ਸਭ ਤੋਂ ਹੇਠਾਂ ਆਉਂਦਾ ਹੈ, ਪਰ ਨਵਾਂ ਸੂਬਾ ਹੋਣ ਤੇ ਇਸ ਦੇ ਪ੍ਰਸ਼ਾਸਨਿਕ ਤੰਤਰ ਦੀਆਂ ਸਮੱਸਿਆਵਾਂ ਇਸ ਦੀ ਘੱਟ ਵਿਕਾਸ ਦਰ ਦਾ ਕਾਰਨ ਸਮਝਿਆ ਜਾ ਸਕਦਾ ਹੈ, ਪਰ ਪੰਜਾਬ 10æ16 ਫੀਸਦੀ ਦੀ ਵਿਕਾਸ ਦਰ ਨਾਲ ਹੇਠੋਂ ਦੂਜੇ ਨੰਬਰ ‘ਤੇ ਹੈ ਜਦ ਕਿ ਰਾਜਸਥਾਨ 11 ਫੀਸਦੀ ਨਾਲ ਤੀਜੇ ਉਤੇ ਹੈ। ਇਸ ਰੁਝਾਨ ਬਾਰੇ ਬ੍ਰਿਕਵਰਕ ਦੇ ਮੈਨੇਜਿੰਗ ਡਾਇਰੈਕਟਰ ਵਿਵੇਕ ਕੁਲਕਰਨੀ ਦਾ ਮੰਨਣਾ ਹੈ ਕਿ ਭਾਰਤ ਦੇ ਜ਼ਿਆਦਾਤਰ ਸੂਬੇ ਇਸ ਵੇਲੇ ਵੱਖ-ਵੱਖ ਖੇਤਰਾਂ ਵਿਚ ਆਰਥਿਕ ਸੁਧਾਰਾਂ ਦੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਨ, ਫਿਰ ਭਾਵੇਂ ਉਹ ਊਰਜਾ ਖੇਤਰ ਹੋਵੇ ਜਾਂ ਟੈਕਸ, ਸ਼ਹਿਰੀ ਵਿਕਾਸ ਜਾਂ ਫਿਰ ਪ੍ਰਸ਼ਾਸਨ, ਹਰ ਸੂਬਿਆਂ ਦੀਆਂ ਨਿਵੇਕਲੀਆਂ ਸਮੱਸਿਆਵਾਂ ਹੋਣ ਕਾਰਨ ਹਰ ਸੂਬਾ ਵਿਕਾਸ ਦੇ ਵੱਖ-ਵੱਖ ਪੜਾਅ ਉਤੇ ਹੈ। ਸ੍ਰੀ ਕੁਲਕਰਨੀ ਨੇ ਕਿਹਾ ਕਿ ਇਸ ਲਈ ਸੂਬਿਆਂ ਦੀ ਰੇਟਿੰਗ ਵੱਖ-ਵੱਖ ਮਾਪਦੰਡਾਂ ਦੇ ਆਧਾਰ ਉਤੇ ਕੀਤੀ ਜਾਂਦੀ ਹੈ।
ਦਿੱਲੀ ਵਿਚ ਇਕ ਸਮਾਗਮ ਦੌਰਾਨ ਜਾਰੀ ਰਿਪੋਰਟ ਵਿਚ ਸ਼ਹਿਰੀਕਰਨ, ਪ੍ਰਤੀ ਵਿਅਕਤੀ ਆਮਦਨ, ਨਵਜਾਤ ਬੱਚਿਆਂ ਦੀ ਮੌਤ ਦਰ, ਔਰਤਾਂ ਤੇ ਮਰਦਾਂ ਦਾ ਅਨੁਪਾਤ, ਔਰਤਾਂ ਦੀ ਸਾਖਰਤਾ ਦਰ, ਜਿਹੇ ਮਾਨਕਾਂ ਦੇ ਆਧਾਰ ‘ਤੇ ਰਾਜਾਂ ਦੀ ਤੁਲਨਾ ਕੀਤੀ ਗਈ ਹੈ।
___________________________
ਇਸ ਆਧਾਰ ‘ਤੇ ਹੋਈ ਹੈ ਤੁਲਨਾæææ
ਨਵੀਂ ਦਿੱਲੀ: ਬ੍ਰਿਕਵਰਕ ਰੇਟਿੰਗ ਏਜੰਸੀ ਵੱਲੋਂ ਰਿਪੋਰਟ ਵਿਚ ਸ਼ਹਿਰੀਕਰਨ, ਪ੍ਰਤੀ ਵਿਅਕਤੀ ਆਮਦਨ, ਨਵਜਾਤ ਬੱਚਿਆਂ ਦੀ ਮੌਤ ਦਰ, ਔਰਤਾਂ ਤੇ ਮਰਦਾਂ ਦਾ ਅਨੁਪਾਤ, ਔਰਤਾਂ ਦੀ ਸਾਖਰਤਾ ਦਰ, ਜਿਹੇ ਮਾਨਕਾਂ ਦੇ ਆਧਾਰ ‘ਤੇ ਰਾਜਾਂ ਦੀ ਤੁਲਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਬਿਆਂ ਦੀ ਆਮਦਨ ਤੇ ਖਰਚਿਆਂ ਨੂੰ ਲੈ ਕੇ ਵੀ ਇਕ ਤਫਸੀਲੀ ਵੇਰਵਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਆਧਾਰ ਉਤੇ ਵੱਖ-ਵੱਖ ਰਾਜਾਂ ਦੀ ਸਮਾਜਿਕ, ਆਰਥਿਕ ਤੇ ਹੋਰ ਪ੍ਰਸ਼ਾਸਨਿਕ ਖਰਚਿਆਂ ਦੇ ਰੁਝਾਨ ਦੀ ਜਾਣਕਾਰੀ ਨਹੀਂ ਮਿਲਦੀ।
____________________________
ਲਿੰਗ ਅਨੁਪਾਤ ਪੱਖੋਂ ਹਾਲਾਤ ਚਿੰਤਾਜਨਕ
ਨਵੀਂ ਦਿੱਲੀ: ਹਰਿਆਣਾ ਤੇ ਪੰਜਾਬ ਵਿਚ ਬੇਟੀਆਂ ਦੀ ਹਾਲਤ ਕੋਈ ਖਾਸ ਸੁਖਾਵੀਂ ਨਹੀਂ ਹੈ। ਹਰਿਆਣਾ ਵਿਚ ਇਹ ਅੰਕੜਾ 877 ਜਦ ਕਿ ਪੰਜਾਬ ਵਿਚ 893 ਹੈ। ਅੰਕੜਿਆਂ ਮੁਤਾਬਕ ਦਿੱਲੀ, ਪੰਜਾਬ ਤੇ ਹਰਿਆਣਾ ਹੇਠੋਂ ਪਹਿਲੇ, ਦੂਜੇ ਤੇ ਤੀਜੇ ਨੰਬਰ ਉਤੇ ਹੈ, ਜਦ ਕਿ ਕੇਰਲਾ 1084 ਦੇ ਅੰਕੜੇ ਨਾਲ ਪਹਿਲੇ ਨੰਬਰ ਉਤੇ ਹੈ। ਹਾਲਾਂਕਿ ਨਵਜਾਤ ਬੱਚਿਆਂ ਦੀ ਮੌਤ ਦਰ (ਆਈæਐਮæਆਰæ) ਦੇ ਮਾਮਲੇ ਵਿਚ ਪੰਜਾਬ ਦੀ ਹਾਲਤ ਮੱਧ-ਪ੍ਰਦੇਸ਼ ਜਾਂ ਅਸਾਮ ਵਰਗੀ ਚਿੰਤਾਜਨਕ ਨਹੀਂ ਹੈ, ਜਿਥੇ ਆਈæਐੱਮæਆਰæ 59 ਤੇ 55 ਹੈ।
______________________________
ਸੂਬੇ ਵਿਚ ਸਿਹਤ ਤੇ ਸਿੱਖਿਆ ਨੂੰ ਤਰਜੀਹ ਨਹੀਂ
ਚੰਡੀਗੜ੍ਹ: 74, 60æ6 ਰੁਪਏ ਪ੍ਰਤੀ ਵਿਅਕਤੀ ਆਮਦਨ ਨਾਲ ਦੇਸ਼ ਵਿਚ ਨੌਵੇਂ ਨੰਬਰ ਉਤੇ ਰਹਿਣ ਵਾਲਾ ਪੰਜਾਬ ਆਪਣੇ ਕੁੱਲ ਘਰੇਲੂ ਉਤਪਾਦ ਦਾ ਇਕ ਫੀਸਦੀ ਵੀ ਸਿਹਤ ਸੇਵਾਵਾਂ ‘ਤੇ ਖਰਚ ਨਹੀਂ ਕਰਦਾ। ਸਿੱਖਿਆ ਉਤੇ ਹੋਣ ਵਾਲਾ ਖਰਚ ਵੀ 2æ1 ਫੀਸਦੀ ਤੱਕ ਹੀ ਸੀਮਤ ਹੈ। ਅੰਕੜਿਆਂ ਮੁਤਾਬਕ ਪੰਜਾਬ ਦੇ ਬਜਟ ਦਾ ਇਕ ਵੱਡਾ ਹਿੱਸਾ ਪ੍ਰਸ਼ਾਸਨ ਉਤੇ ਹੀ ਖਰਚ ਹੁੰਦਾ ਹੈ। ਭਾਵ ਸੂਬੇ ਦੇ ਖਰਚਿਆਂ ਦਾ ਤਕਰੀਬਨ 75 ਫੀਸਦੀ ਹਿੱਸਾ ਤਨਖਾਹਾਂ ਤੇ ਪੈਨਸ਼ਨਾਂ ਉਤੇ ਹੀ ਖਰਚ ਹੁੰਦਾ ਹੈ।