ਭਗਵੰਤ ਮਾਨ ਦੀ ‘ਗੁਸਤਾਖੀ’ ਤੋਂ ‘ਆਪ’ ਨੂੰ ਪਿਆ ਘੇਰਾ

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਬਰਗਾੜੀ ਸਮਾਗਮ ਵਿਚ ਸ਼ਰਾਬ ਪੀ ਕੇ ਆਉਣ ਦੇ ਦੋਸ਼ਾਂ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ ਮਾਨ ਨੇ ਭਾਵੇਂ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ, ਪਰ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਓ, ਉਨ੍ਹਾਂ ਦੇ ਇਸ ਦਾਅਵੇ ਨੂੰ ਝੁਠਲਾ ਰਹੀ ਹੈ।

ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸ਼ਰਾਬ ਪੀਤੀ ਹੋਣ ਬਾਰੇ ਰੌਲਾ ਪੈਣ ਪਿੱਛੋਂ ਉਹ ਚੁੱਪ-ਚਾਪ ਸਮਾਗਮ ਵਿਚੋਂ ਖਿਸਕ ਰਹੇ ਹਨ। ਇਸ ਵੀਡੀਓ ਵਿਚ ਕੁਝ ਸਿੱਖ ਨੌਜਵਾਨ ਭਗਵੰਤ ਮਾਨ ਨੂੰ ਬੁਰਾ-ਭਲਾ ਕਹਿ ਕੇ ਪਿੱਛੋਂ ਆਵਾਜ਼ਾਂ ਮਾਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਇਸ ਮੁੱਦੇ ਉਤੇ Ḕਆਪ’ ਨੂੰ ਘੇਰ ਲਿਆ ਹੈ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਧਾਰਮਿਕ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਹਰਕਤ ਕਰ ਕੇ ਨਾ ਸਿਰਫ ਆਪਣੀ ਪਾਰਟੀ ਨੂੰ ਬਦਨਾਮ ਕੀਤਾ ਹੈ ਬਲਕਿ ਸਿੱਖਾਂ ਦੀ ਅਣਖ ਨੂੰ ਵੀ ਚੁਣੌਤੀ ਦਿੱਤੀ ਹੈ। ਪੰਜਾਬ ਬਾਰੇ Ḕਆਪ’ ਦੇ ਇੰਚਾਰਜ ਸੰਜੇ ਸਿੰਘ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਅਕਸਰ ਸਟੇਜਾਂ ‘ਤੇ ਨਸ਼ਿਆਂ ਖਿਲਾਫ ਬੋਲਦੇ ਹੋਏ ਹਾਕਮ ਧਿਰ ਅਕਾਲੀ ਦਲ ਨੂੰ ਰਗੜੇ ਲਾਉਂਦੇ ਹਨ।
ਸਵਰਾਜ ਮੁਹਿੰਮ ਦੇ ਆਗੂ ਪ੍ਰਸ਼ਾਂਤ ਭੂਸ਼ਨ ਤੇ ਜੋਗਿੰਦਰ ਯਾਦਵ ਨੇ ਵੀ ਭਗਵੰਤ ਮਾਨ ਖਿਲਾਫ ਮੋਰਚਾ ਖੋਲ੍ਹਦੇ ਹੋਏ ਕਿਹਾ ਹੈ ਕਿ ਇਕ ਪਾਸੇ Ḕਆਪ’ ਵਾਲੇ ਸਿਆਸੀ ਮੁਫਾਦ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬਿਆਨ ਦੇ ਰਹੇ ਹਨ ਤੇ ਦੂਜੇ ਪਾਸੇ ਉਸ ਦਾ Ḕਸ਼ਰਾਬੀ ਸਟਾਰ’ ਪੰਥਕ ਭਾਵਨਾਵਾਂ ਦਾ ਨਿਰਾਦਰ ਕਰਦਾ ਮਿਲਿਆ ਹੈ। ਪ੍ਰਸ਼ਾਂਤ ਭੂਸ਼ਨ ਨੇ ਕਿਹਾ ਹੈ ਕਿ ਭਗਵੰਤ ਮਾਨ ਦੇ ਟੱਲੀ ਰਹਿਣ ਬਾਰੇ Ḕਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਚੰਗੀ ਤਰ੍ਹਾਂ ਜਾਣੂ ਹੈ। ਉਹ ḔਪੈੱਗḔ ਲਾ ਕੇ ਸੈਸ਼ਨ ਦੇ ਦਿਨਾਂ ਵਿਚ ਪਾਰਲੀਮੈਂਟ ਹਾਊਸ ਵਿਚ ਵੀ ਆ ਜਾਂਦੇ ਰਹੇ ਹਨ। ਦੱਸਣਯੋਗ ਹੈ ਕਿ ਭਗਵੰਤ ਮਾਨ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਖਾਸਮਖਾਸ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਵਿਵਾਦਾਂ ਵਿਚ ਹਨ। ਡਾæ ਧਰਮਵੀਰ ਗਾਂਧੀ ਤੇ ਭਗਵੰਤ ਮਾਨ ਦਰਮਿਆਨ ਫੋਨ ਵਾਰਤਾ ਦੀ ਆਡੀਓ ਸੀæਡੀæ ਨਸ਼ਰ ਹੋਣ ‘ਤੇ ਵੀ ਉਨ੍ਹਾਂ ਦੀ ਪਾਰਟੀ ਬਾਰੇ ਵਫਾਦਾਰੀ ‘ਤੇ ਸਵਾਲ ਉੱਠੇ ਸਨ। ਸੀਨੀਅਰ ਆਗੂ ਐਚæਐਸ਼ ਫੂਲਕਾ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਪਿੱਛੇ ਵੀ ਗੁੱਝੇ ਢੰਗ ਨਾਲ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਦਰਅਸਲ, ਉਨ੍ਹਾਂ ‘ਤੇ ਦੋਸ਼ ਲੱਗਦੇ ਰਹੇ ਹਨ ਕਿ ਉਹ ਸੂਬੇ ਵਿਚ ਕਿਸੇ ਵੀ ਨਾਮਵਰ ਆਗੂ ਦੇ ਅੱਗੇ ਆਉਣ ਦੇ ਰਾਹ ਵਿਚ ਰੋੜਾ ਬਣਦੇ ਰਹੇ ਹਨ। ਜਦੋਂ ਸ਼ ਫੂਲਕਾ ਨੂੰ ਪੰਜਾਬ ਦਾ ਕਨਵੀਨਰ ਲਾਉਣ ਦੀ ਗੱਲ ਚੱਲੀ ਸੀ ਤਾਂ ਭਗਵੰਤ ਮਾਨ ਦਿੱਲੀ ਦਰਬਾਰ ਪੁੱਜ ਗਏ ਸਨ। ਪੰਜਾਬ ਵਿਚ Ḕਆਪ’ ਦੇ ਇਕ ਧੜੇ ਦਾ ਦੋਸ਼ ਹੈ ਕਿ ਭਗਵੰਤ ਮਾਨ ਆਪਣੇ ਆਪ ਨੂੰ 2017 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਦਾ ਹੱਕਦਾਰ ਸਮਝਦਾ ਹੈ। ਇਸ ਲਈ ਉਹ ਆਪਣੇ ਰਾਹ ਵਿਚ ਆਉਣ ਵਾਲੇ ਹਰ ਰੋੜੇ ਨੂੰ ਲਾਂਭੇ ਕਰਨ ਦੀ ਰਣਨੀਤੀ ‘ਤੇ ਚੱਲ ਰਿਹਾ ਹੈ।