ਚੜ੍ਹਿਆ ਜੋਸ਼ ਪੰਜਾਬ ਨੂੰ!

ਤੱਤੇ ਰੋਹ ਦਾ ਰੋਜ਼ ਸ਼ਿਕਾਰ ਬਣਦੇ, ਸਾਥੀ ਹਾਲੇ ਵੀ ਜਿਹੜੇ ਨੇ ਸ਼ਾਸਕਾਂ ਦੇ।
ਕਿਹੜੇ ਮੂੰਹ ਉਹ ‘ਕੱਠਾਂ ਦੇ ਵਿਚ ਜਾਂਦੇ, ਦਿਲ ਵਿਚ ਸੰਗ ਨਾ ਭੋਰਾ ਵੀ ਸਾਕਤਾਂ ਦੇ।
ਲੋਕ-ਰੋਹ ਦੇ ਮੋਹਰੇ ਨੇ ਢੇਰ ਹੁੰਦੇ, ਬਣੇ ਥੰਮ੍ਹ ਹਕੂਮਤ ਦੀਆਂ ਤਾਕਤਾਂ ਦੇ।
ਦਿਸਦੇ ਫੇਰ ਅਸਮਾਨ ਵਿਚ ਦਿਨੇ ਤਾਰੇ, ਦੇਣੇ ਪੈਣ ਹਿਸਾਬ ਹਿਮਾਕਤਾਂ ਦੇ।
ਉਸ ਦੀ ਡੋਰ ਸਿਆਣਪਾਂ ਹੱਥ ਹੋਵੇ, ਸਾਥੀ ਹੋਵੇ ਜੋਸ਼ੀਲੀ ਜਿਹੀ ਲਹਿਰ ਦਾ ਜੋ।
ਰਹਿਣਾ ਹੋਸ਼ ਦੇ ਹੱਥ ਦੇ ਵਿਚ ਚਾਹੀਏ, ਚੜ੍ਹਿਆ ਜੋਸ਼ ਪੰਜਾਬ ਨੂੰ ਕਹਿਰ ਦਾ ਜੋ!