ਨਵੀਂ ਦਿੱਲੀ: ਆਪਣੇ ਫਿਰਕੂ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ ਵਿਚ ਰਹਿੰਦੇ ਸੰਘ ਮੁੱਖੀ ਮੋਹਨ ਭਾਗਵਤ ਦਾ ਜਥੇਬੰਦੀ ਦੇ ਸਥਾਪਨਾ ਦਿਵਸ ਮੌਕੇ ਸਰਕਾਰੀ ਚੈਨਲ ਦੂਰਦਰਸ਼ਨ ਤੋਂ ਸਿੱਧਾ ਸੰਬੋਧਨ ਆਰæਐਸ਼ਐਸ਼ ਦੇ ਕੇਂਦਰੀ ਹਕੂਮਤ ‘ਤੇ ਸਪੱਸ਼ਟ ਪ੍ਰਭਾਵ ਵਜੋਂ ਸਾਹਮਣੇ ਆਇਆ ਹੈ। ਹੋਰਨਾਂ ਘੱਟ ਗਿਣਤੀ ਧਰਮਾਂ ਨੂੰ ਹਿੰਦੂਤਵ ਵਿਚ ਜਜ਼ਬ ਕਰ ਲੈਣ ਦੇ ਸ਼ਗੂਫੇ ਛੱਡ ਚੁੱਕੇ ਸੰਘ ਮੁੱਖੀ ਦੇ ਦੂਰਦਰਸ਼ਨ ਤੋਂ ਸੰਬੋਧਨ ਦੀ ਵਿਰੋਧੀਆਂ ਨੇ ਜਿਥੇ ਨਿਖੇਧੀ ਕੀਤੀ ਉਥੇ ਪ੍ਰਧਾਨ ਮੰਤਰੀ ਤੇ ਸੂਚਨਾ ਪ੍ਰਸਾਰਨ ਮੰਤਰੀ ਵੱਲੋਂ ਦੂਰਦਰਸ਼ਨ ਦੀ ਦੁਰਵਰਤੋਂ ਨੂੰ ਜਾਇਜ਼ ਠਹਿਰਾਉਣ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ।
ਦੂਰਦਰਸ਼ਨ ਨੇ ਆਰæਐਸ਼ਐਸ਼ ਸਮਾਗਮ ਦਾ ਪਹਿਲੀ ਵਾਰ ਇਕ ਘੰਟੇ ਲਈ ਸਿੱਧਾ ਪ੍ਰਸਾਰਨ ਦਿਖਾਇਆ ਜਿਸ ਦੀ ਚੌਤਰਫਾ ਆਲੋਚਨਾ ਹੋਈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸ੍ਰੀ ਮੋਹਨ ਭਾਗਵਤ ਵੱਲੋਂ ਚੁੱਕੇ ਮੁੱਦਿਆਂ ਨੂੰ ਦੇਸ਼ ਦੇ ਮਸਲਿਆਂ ਨਾਲ ਜੋੜਦਿਆਂ ਕਿਹਾ ਕਿ ਇਹ ਮਸਲੇ ਅੱਜ ਦੇ ਦੌਰ ਵਿਚ ਪ੍ਰਭਾਵੀ ਹਨ। ਉਧਰ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦੂਰਦਰਸ਼ਨ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਖਬਰ ਦਿਖਾਏ ਜਾਣ ਯੋਗ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੂਰਦਰਸ਼ਨ ਖੁਦ ਫੈਸਲੇ ਲੈਂਦਾ ਹੈ ਤੇ ਉਸ ‘ਤੇ ਕੋਈ ਸਰਕਾਰੀ ਦਬਾਅ ਨਹੀਂ ਹੈ।
ਕਾਂਗਰਸ ਆਗੂਆਂ ਸੰਜੈ ਝਾਅ ਤੇ ਸੰਦੀਪ ਦੀਕਸ਼ਤ ਨੇ ਕਿਹਾ ਕਿ ਹੁਣ ਸਾਬਤ ਹੋ ਗਿਆ ਹੈ ਕਿ ਆਰæਐਸ਼ਐਸ਼ ਤੇ ਭਾਜਪਾ ਵਿਚਕਾਰ ਗੂੜ੍ਹੇ ਰਿਸ਼ਤੇ ਹਨ। ਸ੍ਰੀ ਝਾਅ ਨੇ ਕਿਹਾ ਕਿ “ਦੂਰਦਰਸ਼ਨ ਲੋਕਾਂ ਦੇ ਪੈਸੇ ਨਾਲ ਚੱਲਦਾ ਹੈ। ਆਰæਐਸ਼ਐਸ਼ ਨਿਰਪੱਖ ਜਥੇਬੰਦੀ ਨਹੀਂ ਹੈ ਤੇ ਇਹ ਵਿਵਾਦਾਂ ਨਾਲ ਜੁੜੀ ਰਹੀ ਹੈ। ਅਭਿਸ਼ੇਕ ਮਨੂਸਿੰਘਵੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਦੇਸ਼ ਹੁਣ ਸਰਕਾਰੀ ਮੀਡੀਆ ਦੀ ਵਰਤੋਂ ਨਾਲ ਨਾਗਪੁਰ ਲਈ, ਨਾਗਪੁਰ ਵੱਲੋਂ ਤੇ ਨਾਗਪੁਰ ਵਾਸਤੇ ਚਲਾਇਆ ਜਾਵੇਗਾ।
ਸੀæਪੀæਐਮæ ਆਗੂ ਸੀਤਾ ਰਾਮ ਯੇਚੁਰੀ ਨੇ ਪ੍ਰਸਾਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਰæਐਸ਼ਐਸ਼ ਨੇ ਹਿੰਦੂਤਵ ਵਿਚਾਰਧਾਰਾ ਦੇ ਪ੍ਰਚਾਰ ਲਈ ਮੌਕੇ ਦਾ ਫਾਇਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਲੋਕ ਪ੍ਰਸਾਰਨ ਸੇਵਾ ਨੂੰ ਆਰæਐਸ਼ਐਸ਼ ਵਰਗੀ ਜਥੇਬੰਦੀ ਦੇ ਮੁਖੀ ਦੇ ਭਾਸ਼ਨ ਦਾ ਸਿੱਧਾ ਪ੍ਰਸਾਰਨ ਨਹੀਂ ਦਿਖਾਉਣਾ ਚਾਹੀਦਾ ਸੀ। ਸੀæਪੀæਆਈæ ਦੇ ਡੀæ ਰਾਜਾ ਨੇ ਆਰæਐਸ਼ਐਸ਼ ਦਾ ਧੁਤੂ ਬਣਨ ਲਈ ਦੂਰਦਰਸ਼ਨ ਨੂੰ ਫਿਟਕਾਰ ਲਾਉਂਦਿਆਂ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੋਂ ਜਵਾਬ ਮੰਗਿਆ ਹੈ।
ਸਮਾਜਵਾਦੀ ਪਾਰਟੀ ਦੇ ਆਗੂ ਨਰੇਸ਼ ਅਗਰਵਾਲ ਤੇ ਜਨਤਾ ਦਲ (ਯੂ) ਤਰਜਮਾਨ ਕੇæਸੀæ ਤਿਆਗੀ ਨੇ ਵੀ ਭਾਗਵਤ ਦੇ ਭਾਸ਼ਨ ਨੂੰ ਦਿਖਾਉਣ ਲਈ ਦੂਰਦਰਸ਼ਨ ਤੇ ਮੰਤਰਾਲੇ ਨੂੰ ਘੇਰਿਆ ਹੈ। ਇਤਿਹਾਸਕਾਰ ਤੇ ਟਿੱਪਣੀਕਾਰ ਰਾਮ ਚੰਦਰ ਗੁਹਾ ਨੇ ਭਾਸ਼ਨ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਾਰ ਦਿੰਦਿਆਂ ਕਿਹਾ ਕਿ ਹੁਣ ਮਸਜਿਦਾਂ ਦੇ ਇਮਾਮ ਤੇ ਚਰਚਾਂ ਦੇ ਪਾਦਰੀ ਵੀ ਉਨ੍ਹਾਂ ਦੇ ਭਾਸ਼ਨਾਂ ਨੂੰ ਸਿੱਧੇ ਦਿਖਾਉਣ ਲਈ ਦੂਰਦਰਸ਼ਨ ‘ਤੇ ਦਬਾਅ ਪਾਉਣਗੇ।
_________________________________
ਭਾਗਵਤ ਦਾ ਮੋਦੀ ਨੂੰ ਥਾਪੜਾ
ਨਾਗਪੁਰ: ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਹਿੰਦੂਤਵ ਨੂੰ ਦੇਸ਼ ਦੀ ਕੌਮੀ ਪਛਾਣ ਕਰਾਰ ਦਿੱਤਾ ਹੈ। ਜਥੇਬੰਦੀ ਦੇ 89ਵੇਂ ਸਥਾਪਨਾ ਦਿਵਸ ਮੌਕੇ ਉਨ੍ਹਾਂ ਕੌਮੀ ਸੁਰੱਖਿਆ, ਆਰਥਿਕਤਾ ਤੇ ਕੌਮਾਂਤਰੀ ਸਬੰਧਾਂ ਲਈ ਨਰੇਂਦਰ ਮੋਦੀ ਸਰਕਾਰ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਜਾਦੂ ਦੀ ਛੜੀ ਨਹੀਂ ਹੈ ਤੇ ਲੋਕਾਂ ਨੂੰ ਨਤੀਜਿਆਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਸੰਘ ਦਹਾਕਿਆਂ ਤੋਂ ਅਨੇਕਤਾ ਵਿਚ ਏਕਤਾ ਦਾ ਪ੍ਰਚਾਰ ਕਰਦਾ ਆਇਆ ਹੈ ਤੇ ਹਿੰਦੂਤਵ ਕਰ ਕੇ ਹੀ ਏਕਤਾ ਦੀ ਤੰਦ ਜੁੜੀ ਹੋਈ ਹੈ। ਉਨ੍ਹਾਂ ਗਊ ਬਲੀ ‘ਤੇ ਪਾਬੰਦੀ ਲਾਉਣ ਦੀ ਵਕਾਲਤ ਕਰਦਿਆਂ ਮਾਸ ਦੀ ਬਰਾਮਦ ‘ਤੇ ਰੋਕ ਲਾਉਣ ਲਈ ਵੀ ਕਿਹਾ।
_________________________________
ਸੰਘ ਦੇ ਬਚਾਅ ਵਿਚ ਆਈ ਕੇਂਦਰ ਸਰਕਾਰ
ਮੁੰਬਈ: ਸਰਕਾਰ ਨੇ ਕਿਹਾ ਕਿ ਮੋਹਨ ਭਾਗਵਤ ਦੇ ਭਾਸ਼ਣ ਦਾ ਦੂਰਦਰਸ਼ਨ ‘ਤੇ ਪ੍ਰਸਾਰਣ ਕਰਨਾ ਗ਼ਲਤ ਨਹੀਂ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪ੍ਰਸਾਰ ਭਾਰਤੀ ਦੂਰਦਰਸ਼ਨ ਦੇ ਅੰਦਰ ਆਉਂਦਾ ਹੈ ਤੇ ਡੀæਡੀæ ਨਿਊਜ਼ ਕਾਂਗਰਸ ਤੇ ਹੋਰ ਪਾਰਟੀਆਂ ਦੇ ਨੇਤਾਵਾਂ ਦੇ ਭਾਸ਼ਣਾਂ ਦੀ ਕਵਰੇਜ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਟੀæਵੀæ ਚੈਨਲਾਂ ਨੇ ਵੀ ਇਸ ਨੂੰ ਵਿਖਾਇਆ ਹੈ ਭਾਵੇਂਕਿ ਮੁੱਖ ਚੈਨਲਾਂ ਨੇ ਪੂਰੇ ਭਾਸ਼ਣ ਨੂੰ ਨਹੀਂ ਵਿਖਾਇਆ ਹੈ। ਪ੍ਰਸਾਰ ਭਾਰਤੀ ਦੇ ਸੀæਈæਓæ ਜਵਾਹਰ ਸਿਰਕਾਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਦੂਰਦਰਸ਼ਨ ਡੀæਜੀæ (ਖਬਰਾਂ) ਅਰਚਨਾ ਦੱਤਾ ਨੇ ਕਿਹਾ ਕਿ ਇਹ ਇਕ ਖ਼ਬਰ ਦੀ ਤਰ੍ਹਾਂ ਸੀ ਇਸ ਲਈ ਇਸ ਨੂੰ ਪ੍ਰਸਾਰਤ ਕੀਤਾ ਗਿਆ ਸੀ।
Leave a Reply