ਅਮਰੀਕਾ ਵੱਲੋਂ ਇਸਲਾਮਿਕ ਸਟੇਟ ਦੇ ਖਾਤਮੇ ਲਈ ਵਿਸ਼ੇਸ਼ ਰਣਨੀਤੀ

ਵਾਸ਼ਿੰਗਟਨ: ਅਮਰੀਕੀ ਨੇ ਵਿਸ਼ਵ ਲਈ ਖਤਰਾ ਬਣ ਰਹੀ ਇਸਲਾਮਿਕ ਸਟੇਟ (ਆਈæਐਸ਼) ਨਾਮੀ ਦਹਿਸ਼ਤਪਸੰਦ ਜਥੇਬੰਦੀ ਨੂੰ ਬਿਲੇ ਲਾਉਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਇਸ ਖਤਰਨਾਕ ਜਥੇਬੰਦੀ ਨੂੰ ‘ਪਹਿਲਾਂ ਗਿਰਾਉਣ ਤੇ ਫਿਰ ਮਿਟਾਉਣ’ ਲਈ ਫੌਜੀ ਮੁਹਿੰਮ ਵਿਚ ਵੱਡਾ ਵਿਸਤਾਰ ਕੀਤਾ ਜਾਵੇਗਾ। ਇਸ ਮੰਤਵ ਲਈ ਸੀਰੀਆ ਵਿਚ ਹਵਾਈ ਹਮਲੇ ਕੀਤੇ ਜਾਣਗੇ ਤੇ ਇਰਾਕ ਵਿਚ 475 ਹੋਰ ਫੌਜੀ ਸਲਾਹਕਾਰ ਤਾਇਨਾਤ ਕੀਤੇ ਜਾਣਗੇ।
ਕੌਮੀ ਟੈਲੀਵਿਜ਼ਨ ‘ਤੇ ਪ੍ਰਸਾਰਤ ਆਪਣੇ ਭਾਸ਼ਣ ਵਿਚ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਅਸੀਂ ਦਹਿਸ਼ਤਵਾਦ ਵਿਰੋਧੀ ਵਿਆਪਕ ਤੇ ਬੱਝਵੀਂ ਰਣਨੀਤੀ ਤਹਿਤ ਆਈæਐਸ਼ਆਈæਐਲ਼ ਨੂੰ ਡੇਗਾਂਗੇ ਤੇ ਅੰਤ ਨੂੰ ਮਿਟਾਂ ਦਿਆਂਗੇ।
ਉਂਜ, ਉਨ੍ਹਾਂ ਆਪਣੇ ਭਾਸ਼ਣ ਵਿਚ ਇਸ ਦਹਿਸ਼ਤਪਸੰਦ ਜਥੇਬੰਦੀ ਨੂੰ ਭਾਂਜ ਦੇਣ ਬਾਬਤ ਕੋਈ ਸਮਾਂ-ਸੀਮਾ ਨਹੀਂ ਮਿੱਥੀ। ਉਨ੍ਹਾਂ ਆਖਿਆ ਕਿ ਅਮਰੀਕਾ ਇਸ ਦਹਿਸ਼ਤਪਸੰਦ ਖਤਰੇ ਨੂੰ ਸਮੇਟਣ ਲਈ ਇਕ ਵਡੇਰੇ ਇਤਹਾਦ ਦੀ ਅਗਵਾਈ ਕਰੇਗਾ। ਇਸਲਾਮਿਕ ਸਟੇਟ ਜਿਸ ਨੇ ਇਰਾਕ ਤੇ ਸੀਰੀਆ ਦੇ ਵੱਡੇ ਖੇਤਰ ‘ਤੇ ਕਬਜ਼ਾ ਕੀਤਾ ਹੋਇਆ ਹੈ, ਖ਼ਿਲਾਫ਼ ਲੜਾਈ ਲਈ ਕੌਮਾਂਤਰੀ ਇਤਹਾਦ ਵਿਚ ਦਰਜਨ ਤੋਂ ਵੱਧ ਦੇਸ਼ ਸ਼ਾਮਲ ਹੋ ਗਏ ਹਨ। ਆਪਣੇ 15 ਮਿੰਟ ਦੇ ਭਾਸ਼ਣ ਵਿਚ ਸ੍ਰੀ ਓਬਾਮਾ ਨੇ ਕਿਹਾ ਕਿ ਇਰਾਕੀ ਸਰਕਾਰ ਨਾਲ ਮਿਲ ਕੇ ਕੰਮ ਕਰਦਿਆਂ ਅਸੀਂ ਆਪਣੇ ਉੱਦਮਾਂ ਦਾ ਲੋਕਾਂ ਤੇ ਮਾਨਵੀ ਮਿਸ਼ਨਾਂ ਦੀ ਰਾਖੀ ਤੋਂ ਹੋਰ ਵਿਸਤਾਰ ਕਰਾਂਗੇ ਤਾਂ ਕਿ ਆਈæਐਸ਼ਆਈæਐਲ਼ ਦੇ ਟਿਕਾਣਿਆਂ ‘ਤੇ ਮਾਰ ਕੀਤੀ ਜਾ ਸਕੇ।
ਸ੍ਰੀ ਓਬਾਮਾ ਨੇ ਦੱਸਿਆ ਕਿ ਅਮਰੀਕਾ ਜ਼ਮੀਨੀ ਪੱਧਰ ‘ਤੇ ਦਹਿਸ਼ਤਪਸੰਦਾਂ ਖ਼ਿਲਾਫ਼ ਲੜ ਰਹੇ ਦਸਤਿਆਂ ਦੀ ਇਮਦਾਦ ਵਧਾਵੇਗਾ ਤੇ ਉਨ੍ਹਾਂ ਇਰਾਕ ਵਿਚ 475 ਹੋਰ ਫੌਜੀ ਸਲਾਹਕਾਰ ਭੇਜਣ ਦਾ ਵੀ ਐਲਾਨ ਕੀਤਾ। ਪੈਟਾਂਗਨ ਨੇ ਇਕ ਬਿਆਨ ਵਿਚ ਦੱਸਿਆ ਕਿ ਇਰਾਕ ਵਿਚ ਭੇਜੇ ਜਾਣ ਵਾਲੇ ਇਹ ਫੌਜੀ ਸਲਾਹਕਾਰ ਇਰਾਕੀ ਸੁਰੱਖਿਆ ਦਸਤਿਆਂ ਨੂੰ ਸਲਾਹ ਤੇ ਮਦਦ ਦੇਣਗੇ।
ਆਈæਐਸ਼ਆਈæਐਲ਼ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕੀ ਸਮਰੱਥਾ ਵਧਾਉਣ ਲਈ ਸੂਹੀਆ ਉਡਾਣਾਂ ਭਰਨਗੇ ਤੇ ਇਰਾਕ ਭਰ ਵਿਚ ਅਮਰੀਕੀ ਫੌਜ ਦੀਆਂ ਸਰਗਰਮੀਆਂ ਵਿਚ ਤਾਲਮੇਲ ਬਿਠਾਉਣਗੇ। ਇਸ ਦੌਰਾਨ ਸੀਰੀਆ ਦੀ ਵਿਰੋਧੀ ਧਿਰ ਨੇ ਦਹਿਸ਼ਤਪਸੰਦ ਧਿਰ ਇਸਲਾਮਿਕ ਸਟੇਟ ਨੂੰ ਨੱਥ ਪਾਉਣ ਲਈ ਅਮਰੀਕੀ ਰਾਸ਼ਟਰਪਤੀ ਦੇ ਐਲਾਨ ਦਾ ਸਵਾਗਤ ਕੀਤਾ ਪਰ ਨਾਲ ਹੀ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਖ਼ਿਲਾਫ਼ ਕਾਰਵਾਈ ਮੰਗੀ ਹੈ।
____________________________________________
ਅਰਬ ਦੇਸ਼ਾਂ ਵੱਲੋਂ ਵੀ ਅਮਰੀਕਾ ਦੀ ਮਦਦ ਲਈ ਹਾਮੀ
ਜੱਦਾਹ: ਦਸ ਅਰਬ ਦੇਸ਼ਾਂ ਸਾਊਦੀ ਅਰਬ, ਕੁਵੈਤ, ਕਤਰ, ਬਹਿਰੀਨ, ਓਮਾਨ, ਲਿਬਨਾਨ, ਜਾਰਡਨ, ਇਰਾਕ, ਮਿਸਰ ਤੇ ਤੁਰਕੀ ਨੇ ਇਸਲਾਮਿਕ ਸਟੇਟ (ਆਈæਐਸ਼) ਜਥੇਬੰਦੀ ਦੇ ਸੀਰੀਆ ਤੇ ਇਰਾਕ ਵਿਚੋਂ ਖਾਤਮੇ ਲਈ ਅਮਰੀਕਾ ਨਾਲ ਫੌਜੀ ਗਠਜੋੜ ਬਣਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਥੇ ਉਪਰੋਕਤ ਦੇਸ਼ਾਂ ਦੀ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਸਾਊਦ ਅਲ ਫੈਸਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਵੀ ਇਥੇ ਆਏ ਹੋਏ ਸਨ। ਉਨ੍ਹਾਂ ਵੀ ਮੀਟਿੰਗ ਵਿਚ ਹਿੱਸਾ ਲਿਆ। ਅਰਬ ਲੀਗ ਦੇ ਸਕੱਤਰ ਜਨਰਲ ਨਾਬਿਲ ਅਲ-ਅਰਬੀ ਵੀ ਮੀਟਿੰਗ ਵਿਚ ਸ਼ਾਮਲ ਸਨ। ਇਹ ਫੈਸਲਾ ਕੀਤਾ ਗਿਆ ਕਿ ਇਸਲਾਮਿਕ ਸਟੇਟ ਨੂੰ ਇਰਾਕ ਤੇ ਸੀਰੀਆ ਸਮੇਤ, ਜਿਥੇ ਵੀ ਇਹ ਹੋਵੇ, ਖਤਮ ਕਰਨ ਲਈ ਸਾਂਝੇ ਯਤਨ ਕੀਤੇ ਜਾਣਗੇ। ਸਾਂਝੇ ਬਿਆਨ ਉਪਰ ਤੁਰਕੀ ਨੇ ਦਸਤਖਤ ਨਹੀਂ ਕੀਤੇ, ਪਰ ਇਹ ਸਪਸ਼ਟ ਕਰ ਦਿੱਤਾ ਕਿ ਉਹ ਇਸ ਜੇਹਾਦ ਵਿਚ ਸ਼ਾਮਲ ਹੋਵੇਗਾ।

Be the first to comment

Leave a Reply

Your email address will not be published.