ਕਲਾ, ਲੋਕ ਤੇ ਭਗਵੰਤ!

ਇੱਕ ਕਲਾ ਜੋ ਕਬਰਾਂ ‘ਤੇ ਨੱਕ ਰਗੜੇ, ਰੰਗ ਚਾੜ੍ਹਦੀ ਫੋਕੀਆਂ ਮਸਤੀਆਂ ਦਾ|
ਖਤਰਨਾਕ ਹੈ ਕਲਾ ਸਿਆਸਤਾਂ ਦੀ, ਜਿਊਣਾ ਨਰਕ ਬਣਾਉਂਦੀ ਏ ਬਸਤੀਆਂ ਦਾ|
ḔਜਥੇਦਾਰੀḔ ਦੀ ਕਲਾ ਵੀ ਤੰਗ ਕਰਦੀ, ਨਾਂ ਵਰਤ ਕੇ ਉਤਲੀਆਂ ਹਸਤੀਆਂ ਦਾ|
ਇਕ ਕਲਾ ਜੋ ਕੁੜੀਆਂ ਦਾ ਲੱਕ ਮਿਣਦੀ, ਇਹਨੂੰ ਫਿਕਰ ਨਾ ਇੱਜਤਾਂ ḔਸਸਤੀਆਂḔ ਦਾ|
ਭਲੇ ਬੁਰੇ ਦੀ ਆ ਗਈ ਜੇ ਪਰਖ ਥੋਨੂੰ, ਛੇਤੀ ਕੁਫਰ ਦਾ ਹੋਵੇਗਾ ਅੰਤ ਲੋਕੋ|
ਕਲਾ ਬਹਿਸਦੀ ਲੋਕਾਂ ਲਈ ਦੇਖਣੀ ਜੇ, ਲੋਕ ਸਭਾ ਵਿਚ ਸੁਣੋ ḔਭਗਵੰਤḔ ਲੋਕੋ|

Be the first to comment

Leave a Reply

Your email address will not be published.